ਦੋ ਸਾਲ ਦੀ ਉਮਰ ਵੀ ਪੂਰੀ ਨਹੀਂ ਹੋਈ ਕਿ ਬੱਚਾ ਦੁਨੀਆ ਦਾ ਸਭ ਤੋਂ ਛੋਟਾ ਕਲਾਕਾਰ ਬਣ ਗਿਆ ਅਤੇ ਆਪਣੇ ਨਾਂ ਇੱਕ ਰਿਕਾਰਡ ਹਾਸਲ ਕਰ ਲਿਆ। 1 ਸਾਲ 152 ਦਿਨ ਦੀ ਛੋਟੀ ਉਮਰ ‘ਚ ਇਸ ਬੱਚੇ ਨੇ ਨਾ ਸਿਰਫ ਪੇਂਟਿੰਗ ਬਣਾਈ ਹੈ ਸਗੋਂ ਇਸ ਨੂੰ ਵੇਚ ਕੇ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਇਸ ਬੱਚੇ ਦੀ ਉਪਲਬਧੀ ਜਾਣ ਕੇ ਲੋਕ ਹੈਰਾਨ ਹਨ।
ਦਰਅਸਲ, ਘਾਨਾ ਦੇ ਇੱਕ ਵਿਅਕਤੀ ਨੂੰ ਗਿਨੀਜ਼ ਵਰਲਡ ਰਿਕਾਰਡ ਦੁਆਰਾ ਸਭ ਤੋਂ ਘੱਟ ਉਮਰ ਦੇ ਕਲਾਕਾਰ ਦਾ ਖਿਤਾਬ ਦਿੱਤਾ ਗਿਆ ਹੈ। ਘਾਨਾ ਦੇ ਕਲਾਕਾਰ ਏਸ-ਲੀਅਮ ਨਾਨਾ ਸੈਮ ਅੰਕਰਾਹ ਦਾ ਨਾਮ ਗਿਨੀਜ਼ ਵਰਲਡ ਰਿਕਾਰਡ (GWR) ਵਿੱਚ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਪੁਰਸ਼ ਕਲਾਕਾਰ ਵਜੋਂ ਦਰਜ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੱਚੇ ਦੀ ਉਮਰ ਦੋ ਸਾਲ ਤੋਂ ਵੀ ਘੱਟ ਹੈ। ਇਸ ਬੱਚੇ ਨੇ ਨਾ ਸਿਰਫ਼ ਪੇਂਟਿੰਗਜ਼ ਬਣਾਈਆਂ ਹਨ ਸਗੋਂ ਉਨ੍ਹਾਂ ਨੂੰ ਵੇਚਣ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ।
ਬੱਚੇ ਦੀ ਮਾਂ ਨੇ ਦੱਸਿਆ ਕਿ ਏਸ-ਲੀਅਮ ਛੇ ਮਹੀਨੇ ਦੀ ਉਮਰ ਤੋਂ ਹੀ ਪੇਂਟਿੰਗ ਵੱਲ ਆਕਰਸ਼ਿਤ ਸੀ। ਹੌਲੀ-ਹੌਲੀ ਉਸ ਦੀ ਦਿਲਚਸਪੀ ਵਧਦੀ ਗਈ। ਉਸ ਨੇ ਦੱਸਿਆ ਕਿ ਸ਼ੁਰੂ ਵਿਚ ਉਹ ਉਸ ਨੂੰ ਕੰਮ ਵਿਚ ਰੁੱਝੇ ਰੱਖਣ ਲਈ ਕੁਝ ਰੰਗਾਂ ਨਾਲ ਖੇਡਣ ਦਿੰਦੀ ਸੀ, ਇਕ ਦਿਨ ਉਸ ਨੇ ਕੁਝ ਅਜਿਹਾ ਬਣਾਇਆ ਜੋ ਕਿ ਬਹੁਤ ਸੋਹਣਾ ਲੱਗਦਾ ਸੀ, ਇਹ ਉਸ ਦੀ ਪਹਿਲੀ ਪੇਂਟਿੰਗ ਸੀ। ਉਸ ਨੇ ਜੁਲਾਈ ਵਿਚ 2 ਸਾਲ ਦਾ ਹੋਣਆ ਹੈ।
ਏਸ-ਲਿਆਮ ਨੇ ਨਾ ਸਿਰਫ਼ ਘਾਨਾ ਵਿੱਚ ਸਗੋਂ ਅੰਤਰਰਾਸ਼ਟਰੀ ਮੀਡੀਆ ਦਾ ਵੀ ਧਿਆਨ ਖਿੱਚਿਆ ਹੈ। ਇਸ ਦੇ ਨਾਲ ਹੀ ਏਸ ਲਿਆਮ ਦੀ ਖਬਰ ਘਾਨਾ ਦੀ ਫਸਟ ਲੇਡੀ ਤੱਕ ਵੀ ਪਹੁੰਚ ਗਈ ਹੈ। ਹਾਲ ਹੀ ਵਿੱਚ ਇੱਥੇ ਏਸ-ਲੀਅਮ ਦੁਆਰਾ ਬਣਾਈਆਂ ਪੇਂਟਿੰਗਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ। ਇੱਥੇ ਦਸ ਪੇਂਟਿੰਗਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 9 ਪੇਂਟਿੰਗਾਂ ਲੋਕਾਂ ਨੇ ਖਰੀਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਮੀਂਹ ਨਾਲ ਚਲੀਆਂ ਠੰਡੀਆਂ ਹਵਾਵਾਂ
ਗਿਨੀਜ਼ ਵਰਲਡ ਰਿਕਾਰਡ ਦੇ ਮੁਤਾਬਕ ਏਸ-ਲੀਅਮ ਨੂੰ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਕਲਾਕਾਰ (ਪੁਰਸ਼) ਦੇ ਰਿਕਾਰਡ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਨੂੰ ਅਜਿਹੇ ਮਾਹੌਲ ਵਿੱਚ ਰੱਖਣ ਦੇ ਮੌਕੇ ਲੱਭੇ ਜਾ ਰਹੇ ਹਨ ਜਿੱਥੇ ਉਸ ਦੀ ਪ੍ਰਤਿਭਾ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ਅਤੇ ਨਿਖਾਰਿਆ ਜਾ ਸਕਦਾ ਹੈ। ਬੱਚੇ ਦਾ ਪਰਿਵਾਰ ਮਦਦ ਦੀ ਭਾਲ ਵਿਚ ਹੈ ਅਤੇ ਬੱਚੇ ਦੀਆਂ ਪੇਂਟਿੰਗਾਂ ਵੇਚ ਕੇ ਉਸ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: