ਹਾਈ ਪਾਵਰ ਕਮੇਟੀ ਦੀ ਮੀਟਿੰਗ ਮਗਰੋਂ ਮੰਤਰੀ ਹਰਪਾਲ ਚੀਮਾ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਣ ਨਸ਼ਾ ਛੱਡਣ ਵਾਲਿਆਂ ਨੂੰ ਸਹੀ ਇਲਾਜ ਦੇਣ ਲਈ 200 ਸਾਈਕੋਲੋਜਿਸਟ ਦੀ ਭਰਤੀ ਕਰੇਗੀ। ਸਭ ਤੋਂ ਪਹਿਲਾਂ ਸਰਕਾਰ ਲੋੜ ਨੂੰ ਦੇਖਦੇਹੋਏ 200 ਸਾਈਕੋਲੋਜਿਸਟ ਦੀ ਅਸਥਾਈ ਭਰਤੀ ਕਰੇਗੀ ਪਰ 6 ਮਹੀਨਿਆਂ ਅੰਦਰ ਇਹ ਭਰਤੀ ਸਥਾਈ ਤੌਰ ਤੋਂ ਕਰ ਦਿੱਤੀ ਜਾਵੇਗੀ।
ਨਸ਼ਿਆਂ ਖਿਲਾਫ ਜੰਗ ਦੀ ਨਿਗਰਾਨੀ ਲਈ ਗਠਿਤ ਹਾਈ ਪਾਵਰ ਕਮੇਟੀ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਭਵਨ ਵਿਚ ਪ੍ਰੈੱਸ ਕਾਨਫਰੰਸ ਵਿਚ ਦਿੱਤੀ। ਨਾਲ ਹੀ ਸਪੱਸ਼ਟ ਕੀਤਾ ਕਿ ਹਸਪਤਾਲ ਵਿਚ ਆਉਣ ਵਾਲੇ ਨਸ਼ੇ ਦੇ ਆਦੀ ਲੋਕਾਂ ਨੂੰ ਮਰੀਜ਼ਾਂ ਦੀ ਤਰ੍ਹਾਂ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਪਠਾਨਕੋਟ : ਤੇਜ਼ ਰਫਤਾਰ ਸਕਾਰਪੀਓ ਨੇ ਸੈਰ ਕਰਦੀਆਂ ਔਰਤਾਂ ਨੂੰ ਦ.ਰ.ੜਿਆ, ਹਾ.ਦ.ਸੇ ‘ਚ 3 ਜਣਿਆਂ ਦੇ ਮੁੱ.ਕੇ ਸਾ.ਹ
ਮੀਟਿੰਗ ਡੇਢ ਘੰਟੇ ਤੱਕ ਚੱਲੀ। ਇਸ ਮੌਕੇ ਚੀਮਾ ਨੇ ਕਿਹਾ ਕਿ ਮਜੀਠਾ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਈ ਮਹੀਨੇ ਵਿਚ 25 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਜਲਦ ਹੀ ਚਾਲਾਨ ਪੇਸ਼ ਕਰਨ ਵਾਲੀ ਹੈ। ਮਾਹਿਰਾਂ ਦੀ ਟੀਮ ਚਾਲਾਨ ਤਿਆਰ ਕਰ ਰਹੀ ਹੈ। ਕੁਝ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅਦਾਲਤ ਵਿਚ ਕੇਸ ਇਸ ਤਰੀਕੇ ਨਾਲ ਪੇਸ਼ ਕਰਨਗੇ ਕਿ ਮੁਲਜ਼ਮਾਂ ਨੂੰ ਸਖਤ ਸਜ਼ਾ ਦਿਵਾਉਣਗੇ। ਨਸ਼ਾ ਛਡਾਊ ਕੇਂਦਰਾਂ ‘ਚ 1000 ਬੈੱਡ ਅਪਗ੍ਰੇਡ ਕੀਤੇ ਜਾਣਗੇ । 1000 ਹੋਰ ਬੈੱਡਾਂ ਦਾ ਪ੍ਰਾਈਵੇਟ ਨਰਸਿੰਗ ਸੈਂਟਰਾਂ ਤੇ ਡੀ-ਅਡੀਕਸ਼ਨ ਸੈਂਟਰਾਂ ‘ਚ ਪ੍ਰਬੰਧ ਕੀਤਾ ਜਾਵੇਗਾ। ਡਾਕਟਰ, ਸਟਾਫ਼, ਕੌਂਸਲਰ ਵੀ ਭਰਤੀ ਕੀਤੇ ਜਾਣਗੇ ।
ਵੀਡੀਓ ਲਈ ਕਲਿੱਕ ਕਰੋ -: