ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਪਟੇਲ ਚੌਕ ਨੇੜਿਓਂ ਚੋਰੀ ਦੀ ਕਾਰ ‘ਚ ਸਵਾਰ ਤਿੰਨ ਫਰਜ਼ੀ ਟਰੈਵਲ ਏਜੰਟਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 6 ਪਾਸਪੋਰਟ, 6 ਜਾਅਲੀ ਵੀ.ਜੇ. ਦੀਆਂ ਫੋਟੋ ਕਾਪੀਆਂ, 3 ਕਾਰਾਂ ਅਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ-2 ਵਿੱਚ ਆਈਪੀਸੀ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ।
ACP ਪਰਮਜੀਤ ਸਿੰਘ ਨੇ ਦੱਸਿਆ ਕਿ ਇੰਚਾਰਜ ਇੰਦਰਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਰੋਹ ਸਰਗਰਮ ਹੈ। ਉਹ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਫਰਜ਼ੀ ਵੀਜ਼ਾ ਦਿਖਾ ਕੇ ਠੱਗਦੇ ਹਨ। ਇਸ ਗਿਰੋਹ ਦਾ ਸਰਗਨਾ ਪ੍ਰਿੰਸ ਅਤੇ ਉਸ ਦੇ ਦੋ ਸਾਥੀ ਮਕਸੂਦਾਂ ਤੋਂ ਆ ਰਹੇ ਸਨ, ਜਿਸ ਤੋਂ ਬਾਅਦ ਟੀਮ ਨੇ ਪਟੇਲ ਚੌਕ ਨੇੜੇ ਜਾਲ ਵਿਛਾ ਕੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕਮਲਜੀਤ ਸਿੰਘ ਉਰਫ਼ ਪ੍ਰਿੰਸ ਵਾਸੀ ਕਾਲੀਆ ਕਾਲੋਨੀ ਫੇਜ਼-2, ਲਵਪ੍ਰੀਤ ਸਿੰਘ ਲਵ ਵਾਸੀ ਪਿੰਡ ਗੁਨੀਆਂ ਜ਼ਿਲ੍ਹਾ ਗੁਰਦਾਸਪੁਰ ਅਤੇ ਬਲਜਿੰਦਰ ਸਿੰਘ ਬੁੱਟਰ ਵਾਸੀ ਪਿੰਡ ਅਗਲੋ ਕੋਠੀ ਤਰਨਤਾਰਨ ਵੱਜੋਂ ਹੋਈ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਸ ਗਰੋਹ ਨੂੰ 7 ਮੁਲਜ਼ਮ ਮਿਲ ਕੇ ਚਲਾ ਰਹੇ ਸਨ। ਪੁਲਿਸ ਬਾਕੀ 4 ਮੁਲਜ਼ਮਾਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : DGCA ਦੇ ਨਵੇਂ ਦਿਸ਼ਾ-ਨਿਰਦੇਸ਼, ਹਿਮਾਲਿਆ ‘ਚ ਹੈਲੀਕਾਪਟਰ ਕ੍ਰੈਸ਼ ਤੋਂ ਬਚਣ ਲਈ ਹੋਵੇਗੀ ਵਿਸ਼ੇਸ਼ ਟ੍ਰੇਨਿੰਗ
ਇਨ੍ਹਾਂ ਦੇ ਨਾਮ ਗਗਨਦੀਪ ਸਿੰਘ ਵਾਸੀ ਨਿੱਵਾਰ ਪਿੰਡ, ਅੰਮ੍ਰਿਤਸਰ, ਅਵਤਾਰ ਸਿੰਘ ਉਰਫ ਸੰਨੀ ਵਾਸੀ ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ, ਕਰਮਜੀਤ ਸਿੰਘ ਉਰਫ ਬੱਲੀ ਵਾਸੀ ਗੁਰੂ ਤੇਗ ਬਹਾਦਰ ਨਗਰ ਅਤੇ ਸੈਮਨ ਵਾਸੀ ਬਟਾਲਾ ਹਨ। ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਇਸ ਗਿਰੋਹ ਨੇ ਹੁਣ ਤੱਕ ਕਿੰਨੀ ਠੱਗੀ ਮਾਰੀ ਹੈ। ਏਸੀਪੀ ਨੇ ਕਿਹਾ- ਪੂਰੇ ਗੈਂਗ ਨੂੰ ਤੋੜਨ ਲਈ ਕਾਲ ਡਿਟੇਲ ਕੱਢੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: