ਕਿਸੇ ਵੀ ਇਨਸਾਨ ਲਈ ਇੱਕ ਘਰ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਕਈ ਲੋਕ ਆਪਣੀ ਜ਼ਿੰਦਗੀ ਭਰ ਦੀ ਸਾਰੀ ਕਮਾਈ ਇੱਕ ਛੋਟਾ ਜਿਹਾ ਮਕਾਨ ਬਣਾਉਣ ਵਿ4ਚ ਲਾ ਦਿੰਦੇ ਹਨ, ਤਾਂ ਵੀ ਕਿਤੇ ਜਾ ਕੇ ਉਹ ਇਸ ਸੁਪਨੇ ਨੂੰ ਪੂਰਾ ਨਹੀਂ ਕਰ ਪਾਉਂਦੇ। ਇਸ ਦਾ ਇੱਕ ਕਾਰਨ ਮਹਿੰਗਾਈ ਵੀ ਹੈ। ਦਰਅਸਲ ਅੱਜ ਦੇ ਦੌਰ ਵਿੱਚ ਪ੍ਰਾਪਰਟੀ ਦੀਆਂ ਕੀਮਤਾਂ ਜਿਸ ਤਰ੍ਹਾਂ ਵਧ ਰਹੀਆਂ ਹਨ, ਸਭ ਲਈ ਆਪਣਾ ਘਰ ਲੈ ਸਕਣਾ ਸੌਖਾ ਨਹੀਂ ਹੈ। ਅਜਿਹੇ ਵਿੱਚ ਜੇਕਰ ਤੁਹਾਨੂੰ ਕਹੀਏ ਕਿ ਤੁਸੀਂ ਇੱਕ ਬੰਗਲਾ ਸਿਰਫ ਇੱਕ ਹਜ਼ਾਰ ਰੁਪਏ ਵਿੱਚ ਖਰੀਦ ਸਕਦੇ ਹੋ ਤਾਂ ਤੁਹਾਨੂੰ ਸ਼ਾਇਦ ਯਕੀਨ ਨਹੀਂ ਹੋਵੇਗਾ, ਪਰ ਇਹ ਪੂਰੀ ਤਰੀਕੇ ਨਾਲ ਸੱਚ ਹੈ।
ਇੱਕ ਅੰਗਰੇਜ਼ੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਅਸੀਂ ਜਿਸ ਬੰਗਲੇ ਦੀ ਗੱਲ ਕਰ ਰਹੇ ਹਾਂ, ਉਹ ਬ੍ਰਿਟੇਨ ‘ਚ ਸੇਂਟ ਐਗਨੇਸ ਬੀਚ ਤੋਂ ਕੁਝ ਹੀ ਮਿੰਟਾਂ ਦੀ ਦੂਰੀ ‘ਤੇ ਸਥਿਤ ਹੈ? ਇਸ ਘਰ ਵਿੱਚ ਉਹ ਸਾਰੀਆਂ ਸੁਵਿਧਾਵਾਂ ਹਨ ਜੋ ਇੱਕ ਬੰਦਾ ਆਪਣੇ ਘਰ ਵਿੱਚ ਸੋਚਦਾ ਹੈ। ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਇਹ ਇੰਨਾ ਸਸਤਾ ਕਿਉਂ ਹੈ? ਦਰਅਸਲ, ਓਮੇਜ ਮਿਲੀਅਨ ਪਾਊਂਡ ਹਾਊਸ ਡ੍ਰਾਅ ਰਾਹੀਂ ਇਸ ਘਰ ਨੂੰ ਇੱਕ ਖਾਸ ਮਕਸਦ ਨਾਲ ਕੱਢਿਆ ਜਾ ਰਿਹਾ ਹੈ।
ਦਰਅਸਲ, ਇਹ ਇੱਕ ਕਿਸਮ ਦਾ ਲੱਕੀ ਡਰਾਅ ਵਰਗਾ ਹੈ, ਜਿਸ ਵਿੱਚ ਜਿੱਤਣ ਵਾਲੇ ਵਿਅਕਤੀ ਨੂੰ ਅਜਿਹਾ ਬੰਗਲਾ ਦਿੱਤਾ ਜਾਵੇਗਾ। ਮਸ਼ਹੂਰ ਅਦਾਕਾਰ ਅਲਿਸਟੇਅਰ ਮੈਕਗੌਵਨ ਵੀ ਇਸ ਡਰਾਅ ਦਾ ਪ੍ਰਚਾਰ ਕਰ ਰਹੇ ਹਨ ਅਤੇ ਇਸ ਡਰਾਅ ‘ਚ ਆਉਣ ਵਾਲੇ ਪੈਸੇ ਮਸ਼ਹੂਰ NGO WWF ਨੂੰ ਦਿੱਤੇ ਜਾਣਗੇ। ਜੋ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਸੰਭਾਲ, ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ, ਜੰਗਲਾਂ ਦੀ ਸੁਰੱਖਿਆ, ਜੰਗਲਾਂ ਦੀ ਕਟਾਈ ਰੋਕਣ ਵਰਗੇ ਮੁੱਦਿਆਂ ‘ਤੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਅਜਨਾਲਾ ‘ਚ ਆਈ ਸ਼ਾਹੀ ਬਾਰਾਤ, ਹਾਥੀਆਂ-ਊਠਾਂ ‘ਤੇ ਲਾੜੀ ਵਿਆਹੁਣ ਆਇਆ ਲਾੜਾ (ਤਸਵੀਰਾਂ)
ਇਸ ਘਰ ਵਿੱਚ ਕਮਰੇ, ਪਾਰਕਿੰਗ ਅਤੇ ਅੰਦਰ ਇੱਕ ਸੁੰਦਰ ਵਿਹੜਾ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੁਹਾਡੇ ਲਈ ਇੱਕ ਬਗੀਚਾ ਵੀ ਉਪਲਬਧ ਹੈ। ਜਿੱਥੇ ਤੁਸੀਂ ਬੈਠ ਕੇ ਆਪਣੇ ਆਪ ਨੂੰ ਕੁਦਰਤ ਦੇ ਨੇੜੇ ਲੈ ਜਾ ਸਕਦੇ ਹੋ। ਇਸ ਘਰ ਵਿੱਚ ਦੋ ਡਬਲ ਬੈੱਡਰੂਮ ਅਤੇ ਗ੍ਰਾਊਂਡ ਫਲੋਰ ‘ਤੇ ਇੱਕ ਫਰੀ-ਸਟੈਂਡਿੰਗ ਬਾਥਰੂਮ ਹੈ। ਇਸ ਦੇ ਨਾਲ ਹੀ ਇੱਕ ਬਹੁਤ ਵੱਡਾ ਸ਼ਾਵਰ ਰੂਮ ਹੈ। ਘਰ ਦੇ ਪਿੱਛੇ ਬਗੀਚੇ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਹੁਣ ਜੇ ਤੁਹਾਡੀ ਕਿਸਮਤ ਚਮਕਦੀ ਹੈ ਤਾਂ ਤੁਸੀਂ ਯਕੀਨਨ ਅਮੀਰ ਬਣ ਜਾਓਗੇ ਕਿਉਂਕਿ ਇਸ ਦੀ ਅਸਲ ਕੀਮਤ 31 ਕਰੋੜ ਰੁਪਏ ਹੈ। ਜੇ ਤੁਸੀਂ ਇਸ ਘਰ ਨੂੰ ਜਿੱਤ ਕੇ ਕਿਰਾਏ ‘ਤੇ ਦਿੰਦੇ ਹੋ ਤਾਂ ਤੁਹਾਨੂੰ ਤਿੰਨ ਲੱਖ ਰੁਪਏ ਮਹੀਨਾ ਕਿਰਾਇਆ ਮਿਲੇਗਾ। ਇੰਨਾ ਹੀ ਨਹੀਂ ਜੇ ਤੁਹਾਡੀ ਕਿਸਮਤ ਚਮਕਦੀ ਹੈ ਤਾਂ ਤੁਹਾਨੂੰ ਇਸ ਦੇ ਨਾਲ ਇੱਕ ਕਰੋੜ ਰੁਪਏ ਵੀ ਦਿੱਤੇ ਜਾਣਗੇ।