ਕਹਿੰਦੇ ਹਨ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਦੇਖਣ ਨੂੰ ਮਿਲਿਆ ਜਦੋਂ ਇਕ ਵਿਅਕਤੀ ਦਾ 4 ਹਜ਼ਾਰ ਰੁਪਏ ਦਾ ਨਿਵੇਸ਼ 8 ਕਰੋੜ ਰੁਪਏ ਵਿਚ ਬਦਲ ਗਿਆ। ਦਰਅਸਲ, ਇਸ ਵਿਅਕਤੀ ਨੇ ਕਰੋੜਾਂ ਦੀ ਲਾਟਰੀ ਜਿੱਤੀ ਅਤੇ ਉਹ ਵੀ ਸਿਰਫ਼ ਚਾਰ ਹਜ਼ਾਰ ਰੁਪਏ ਵਿੱਚ। ਵਿਅਕਤੀ ਦਾ ਨਾਂ ਡੇਵਿਸਨ ਐਲਵੇਸ ਮਾਰਟਿਨਸ ਹੈ, ਜੋ ਅਮਰੀਕਾ ਦੇ ਮੈਸੇਚਿਉਸੇਟਸ ਦਾ ਰਹਿਣ ਵਾਲਾ ਹੈ।
ਡੇਵਸਨ ਪੇਸ਼ੇ ਤੋਂ ਕਾਰਪੇਂਟਰ ਹੈ। ਇਕ ਰਿਪੋਰਟ ਮੁਤਾਬਕ ਡੇਵਿਸਨ ਹਮੇਸ਼ਾ ਲਾਟਰੀ ਜਿੱਤਣ ਦਾ ਸੁਪਨਾ ਦੇਖਦਾ ਸੀ ਅਤੇ ਇਸ ਵਾਰ ਕਿਸਮਤ ਨੇ ਉਸਦਾ ਸਾਥ ਦਿੱਤਾ ਅਤੇ ਉਸਦੀ ਸਾਰੀ ਜਿੰਦਗੀ ਪਲਟ ਗਈ। ਹੁਣ ਲਗਭਗ 1 ਮਿਲੀਅਨ ਡਾਲਰ ਦਾ ਮਾਲਕ ਹੈ। ਇਹ ਉਸਦੇ ਲਈ ਬਹੁਤ ਖੁਸ਼ੀ ਦਾ ਮੌਕਾ ਸੀ। ਉਸ ਦੇ ਮਨ ਵਿੱਚ ਇਹ ਵੀ ਸੀ ਕਿ ਉਹ ਇਸ ਤੋਂ ਵੀ ਵੱਡੀ ਲਾਟਰੀ ਜਿੱਤ ਸਕਦਾ ਹੈ। ਇਸ ਲਈ ਉਸ ਨੇ ਕਰੀਬ ਚਾਰ ਹਜ਼ਾਰ ਰੁਪਏ ਖਰਚ ਕੇ ਇਕ ਹੋਰ ਲਾਟਰੀ ਟਿਕਟ ਖਰੀਦੀ ਅਤੇ ਇਸ ਵਾਰ ਉਸ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਅਤੇ ਉਹ ਕਰੋੜਾਂ ਦਾ ਮਾਲਕ ਬਣ ਗਿਆ।
ਇਹ ਵੀ ਪੜ੍ਹੋ : ਰੂਸ ‘ਚ ਫਸੇ 2 ਪੰਜਾਬੀ, ਯੂਕਰੇਨ ਖਿਲਾਫ ਜੰਗ ਲੜਨ ਨੂੰ ਮਜਬੂਰ, ਰਸ਼ੀਆ ਨੇ ਧੱਕੇ ਨਾਲ ਕੀਤਾ ਫੌਜ ‘ਚ ਭਰਤੀ
ਖਬਰਾਂ ਮੁਤਾਬਕ ਡੇਵਸਨ ਨੇ 10 ਲੱਖ ਡਾਲਰ ਯਾਨੀ ਕਰੀਬ 8.24 ਕਰੋੜ ਰੁਪਏ ਦੀ ਲਾਟਰੀ ਜਿੱਤੀ ਅਤੇ ਇਕ ਝਟਕੇ ‘ਚ ਕਰੋੜਾਂ ਦਾ ਮਾਲਕ ਬਣ ਗਿਆ। ਲਾਟਰੀ ਵੈਬਸਾਈਟ ਮੁਤਾਬਕ ਡੇਵਿਸਨ ਲਗਭਗ 20 ਲੱਖ ਲੋਕਾਂ ਵਿੱਚੋਂ ਇੱਕ ਹੈ ਜਿਸ ਨੇ ਇਹ ਬੰਪਰ ਲਾਟਰੀ ਜੈਕਪਾਟ ਜਿੱਤਿਆ ਹੈ। ਇਸ ਦੇ ਨਾਲ ਹੀ ਡੇਵਸਨ ਦੇ ਨਾਲ-ਨਾਲ ਜਿਸ ਸਟੋਰ ਦੇ ਮਾਲਕ ਨੇ ਉਸ ਨੂੰ ਟਿਕਟ ਵੇਚੀ ਸੀ, ਉਸ ਨੂੰ ਵੀ ਫਾਇਦਾ ਹੋਇਆ ਹੈ।ਤੁਹਾਨੂੰ ਦੱਸ ਦੇਈਏ ਕਿ ਦੁਕਾਨਦਾਰ ਨੂੰ ਬੋਨਸ ਦੇ ਰੂਪ ਵਿੱਚ ਕਰੀਬ 8 ਲੱਖ ਰੁਪਏ ਮਿਲੇ ਹਨ।
ਵੀਡੀਓ ਲਈ ਕਲਿੱਕ ਕਰੋ -: