ਮਾਣਯੋਗ ਸ਼੍ਰੀ ਕੌਸਤਭ ਸ਼ਰਮਾ ਆਈ. ਪੀ. ਐੱਸ. ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਅਪਰਾਧਿਕ ਮਾਮਲਿਆਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਾਣਯੋਗ ਸ਼੍ਰੀ ਵਰਿੰਦਰਪਾਲ ਸਿੰਘ ਬਰਾੜ ਪੀ. ਪੀ. ਐੱਸ., ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ, ਸ਼੍ਰੀ ਗੁਰਪ੍ਰੀਤ ਸਿੰਘ ਪੀ. ਪੀ. ਐੱਸ. ਏ. ਸੀ. ਪੀ. ਇਨਵੈਸਟੀਗੇਸ਼ਨ-2 ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਵੱਲੋਂ ਦੁਸਹਿਰਾ ਗਰਾਊਂਡ ਨੇੜੇ ਉਪਕਾਰ ਨਗਰ ਵਾਲੀ ਪਾਰਕ ਦੇ ਅੰਦਰ ਬੈਠੇ ਲੁਟ ਖੋਹ ਦੀ ਯੋਜਨਾ ਬਣਾਉਂਦੇ ਹੋਏ 5 ਦੋਸ਼ੀਆਂ ਨੂੰ ਤੇਜ਼ਧਾਰ ਮਾਰੂ ਹਥਿਆਰਾਂ ਸਣੇ ਕਾਬੂ ਕੀਤਾ। ਉਨ੍ਹਾਂ ‘ਤੇ ਮੁਕੱਦਮਾ ਨੰਬਰ 145 ਮਿਤੀ 19.7.2022 ਅ/ਧ 399 402 ਆਈ. ਪੀ. ਸੀ. ਥਾਣਾ ਡਵੀਜ਼ਨ ਨੰਬਰ 82 ਲੁਧਿਆਣਾ ਵਿਖੇ ਦਰਜ ਕਰਾਇਆ ਗਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਤੇਜ਼ਧਾਰ ਤੇ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ।
ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਨਾਂ ਹਨ : ਮਨਿੰਦਰਪਾਲ ਸਿੰਘ ਉਰਫ ਭਿੰਦਰੀ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਗੜਾ ਥਾਣਾ ਲਾਢੋਵਾਲ ਲੁਧਿਆਣਾ ਉਮਰ ਲਗਭਗ 32 ਸਾਲ, ਡਰਾਈਵਰੀ ਕਰਦਾ ਹੈ। 2. ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਰਭਜਨ ਸਿੰਘ ਵਾਸੀ ਬੁਰਜਮਾਨ ਕੌਰ ਥਾਣਾ ਲਾਢੋਵਾਲ ਲੁਧਿਆਣਾ, ਉਮਰ ਲਗਭਗ 24 ਸਾਲ ਪਾਮਕੋਟ ਹੋਟਲ ਥਰੀਕੇ ਵਿਖੇ ਗੱਡੀਆਂ ਦੀ ਪਾਰਕਿੰਗ ‘ਤੇ ਕੰਮ ਕਰਦਾ ਹੈ ਦੋਸ਼ੀ ਤੇ ਥਾਣਾ ਮੋਤੀ ਨਗਰ ਲੁਧਿਆਣਾ ਵਿਖੇ ਪਹਿਲਾਂ ਇਕ ਮੁਕੱਦਮਾ NDPS Act ਦਾ ਦਰਜ ਹੈ। 3. ਜਗਦੀਪ ਸਿੰਘ ਧਾਲੀਵਾਲ ਉਰਫ ਜਾਨੂੰ ਪੁੱਤਰ ਚਮਕੌਰ ਸਿੰਘ ਵਾਸੀ ਮਕਾਨ ਨੰਬਰ 2 ਗਲੀ ਨੰਬਰ 1 ਮੁਹੱਲਾ ਦੇਸੂ ਕਾਲੋਨੀ ਥਾਣਾ ਮੇਹਰਬਾਨ ਲੁਧਿਆਣਾ, ਉਮਰ ਲਗਭਗ 22 ਸਾਲ, ਓਵਰਲਾਕ ਫੋਲਡਿੰਗ ਦਾ ਕੰਮ ਕਰਦਾ ਹੈ। 4. ਨਿਤਿਸ਼ ਪੁੱਤਰ ਕਮਲ ਸ਼ਰਮਾ ਵਾਸੀ ਮਕਾਨ ਨੰਬਰ 1814, ਗਲੀ ਨੰਬਰ 1 ਨਿਊ ਕੁਲਦੀਪ ਨਗਰ ਨੇੜੇ ਗੁਰੂ ਵਿਹਾਰ ਰਾਹੋਂ ਰੋਡ ਲੁਧਿਆਣਾ, ਉਮਰ ਲਗਭਗ 22 ਸਾਲ, ਓਵਰਲਾਕ ਫੋਲਡਿੰਗ ਦਾ ਕੰਮ ਕਰਦਾ ਹੈ, 5. ਗੁਰਬਿੰਦਰ ਸਿੰਘ ਉਰਫ ਰੂਬੀ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਕੁਤਬੇਵਾਲ ਗੁੱਜਰਾਂ ਤੇ ਪੱਤੀ ਛੋਹਲੇ ਥਾਣਾ ਲਾਢੋਵਾਲ ਲੁਧਿਆਣਾ ਉਮਰ ਲਗਭਗ 20 ਸਾਲ, ਫਲੈਟ ਮਸ਼ੀਨ ਚਲਾਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਗ੍ਰਿਫਤਾਰ ਦੋਸ਼ੀਆਂ ਵਿਚੋਂ ਮਨਿੰਦਰਪਾਲ ਸਿੰਘ ਜੋ ਕਿ ਸੈਨੇਟਰੀ ਸਟੋਰ ਦੇ ਮਾਲਕ ਦਾ ਡਰਾਈਵਰ ਹੈ, ਜਿਸ ਨੂੰ ਪਤਾ ਸੀ ਕਿ ਉਸ ਦਾ ਮਾਲਕ ਹਰ ਸ਼ਨੀਵਾਰ ਸ਼ਾਮ 35-40 ਲੱਖ ਰੁਪਏ ਲੈ ਕੇ ਘਰ ਜਾਂਦਾ ਹੈ ਤੇ ਸੋਮਵਾਰ ਨੂੰ ਉਹ ਸਾਰੇ ਪੈਸੇ ਘਰੋਂ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਲੈ ਕੇ ਜਾਂਦਾ ਹੈ।ਇਸ ਲਈ ਮਨਿੰਦਰਪਾਲ ਸਿੰਘ ਨੇ ਆਪਣੇ ਚਾਰ ਸਾਥੀਆਂ ਨੂੰ ਆਪਣੇ ਮਾਲਕ ਦੇ ਕੈਸ਼ ਲੈ ਕੇ ਜਾਣ ਸਬੰਧੀ ਦੱਸਿਆ। ਮੌਕੇ ‘ਤੇ ਸਾਰੇ ਜਣੇ ਯੋਜਨਾ ਬਣਾ ਰਹੇ ਸੀ ਕਿ ਸੈਨੇਟਰੀ ਸਟੋਰ ਦਾ ਮਾਲਕ ਜੇਕਰ ਆਸਾਨੀ ਨਾਲ ਪੈਸਿਆਂ ਵਾਲਾ ਬੈਗ ਨਹੀਂ ਦੇਵੇਗਾ ਤਾਂ ਉਸਦੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕਰਕੇ ਪੈਸਿਆਂ ਵਾਲਾ ਬੈਗ ਖੋਹ ਲਵਾਂਗੇ। ਗ੍ਰਿਫਤਾਰ ਦੋਸ਼ੀਆਂ ਕੋਲੋਂ 3 ਦਾਤਾਂ, 1 ਗੰਡਾਸੀ ਤੇ 1 ਪੇਚਕਸ ਵੀ ਬਰਾਮਦ ਹੋਇਆ ਹੈ।