ਡੇਰਾ ਬੱਸੀ ਦੇ ਨੇੜੇ ਪਿੰਡ ਤ੍ਰਿਵੇਦੀ ਕੈਂਪ ਵਿਚ 88 ਸਾਲ ਦੇ ਮਹੰਤ ਦਵਾਹਕਾ ਦਾਸ ਦੀ 5 ਕਰੋੜ ਦੀ ਲਾਟਰੀ ਨਿਕਲੀ ਹੈ। ਲੋਹੜੀ ਬੰਪਰ ਦਾ ਪਹਿਲਾ ਇਨਾਮ ਉਨ੍ਹਾਂ ਨੂੰ ਮਿਲਿਆ ਹੈ। ਲਾਟਰੀ ਨਿਕਲਣ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਲੱਡੂ ਵੰਡੇ ਜਾ ਰਹੇ ਹਨ। ਬਜ਼ੁਰਗ ਨੇ ਆਪਣੇ ਪੋਤੇ ਨੂੰ ਪੈਸੇ ਦੇ ਕੇ ਜੀਰਕਪੁਰ ਤੋਂ ਲੋਹੜੀ ਬੰਪਰ ਦਾ ਟਿਕਟ ਖਰੀਦਿਆ ਸੀ।
ਬਜ਼ੁਰਗ ਦਵਾਰਕਾ ਦਾਸ ਆਪਣੀ ਟਿਕਟ ਦੀ ਜਿੱਤੀ ਹੋਈ ਰਕਮ ਨੂੰ ਦੋਵੇਂ ਮੁੰਡਿਆਂ ਮੁਕੇਸ਼ ਤੇ ਨਰਿੰਦਰ ਤੋਂ ਇਲਾਵਾ ਮੰਦਰ ‘ਤੇ ਵੀ ਖਰਚ ਕਰਨਾ ਚਾਹੁੰਦੇ ਹਨ। ਮਹੰਤ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਲੈ ਕੇ ਆਏ ਹਨ। ਪੈਸੇ ਆਉਣ-ਜਾਣ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਹੈ। ਸਾਰੀ ਜ਼ਿੰਦਗੀ ਉਨ੍ਹਾਂ ਨੇ ਮੰਦਰ ਦੀ ਸੇਵਾ ਕੀਤੀ ਤੇ ਇਸੇ ਦਾ ਫਲ ਉਨ੍ਹਾਂ ਨੂੰ ਮਿਲਿਆ ਹੈ।
ਲਾਟਰੀ ਵਿਕ੍ਰੇਤਾ ਲੋਕੇਸ਼ ਕੁਮਾਰ ਨੇ ਦੱਸਿਆ ਕਿ ਪੰਚਕੂਲਾ ਰੋਡ ‘ਤੇ ਲੱਕੀ ਲਾਟਰੀ ਦੇ ਨਾਂ ‘ਤੇ ਉਸ ਦਾ ਸਟਾਲ ਹੈ। ਮਹੰਤ ਦਵਾਰਕਾ ਦਾਸ ਦਾ ਪੋਤਾ ਨਿਖਿਲ ਸ਼ਰਮਾ ਲਗਭਗ ਇਕ ਹਫਤੇ ਪਹਿਲਾਂ ਉਨ੍ਹਾਂ ਕੋਲ ਆਇਆ ਸੀ। ਉਸ ਨੇ ਕਿਹਾ ਸੀ ਕਿ ਦਾਦਾ ਨੇ ਇਹ ਨੰਬਰ ਦਿੱਤਾ ਹੈ।ਆਖਰੀ ਇਨ੍ਹਾਂ ਨੰਬਰਾਂ ਦਾ ਟਿਕਟ ਦੇ ਦਿਓ। ਲੋਹੜੀ ਬੰਪਰ ਤੋਂ ਉਨ੍ਹਾਂ ਨੇ 500 ਰੁਪਏ ਦਾ ਟਿਕਟ ਨਿਖਿਲ ਨੂੰ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਖੁਸ਼ੀਆਂ ਬਦਲੀਆਂ ਮਾਤਮ ‘ਚ, ਭੈਣਾਂ ਦੇ ਵਿਆਹ ਦੀਆਂ ਤਿਆਰੀਆਂ ਲਈ ਕੈਨੇਡਾ ਤੋਂ ਆਏ ਨੌਜਵਾਨ ਦੀ ਭਰਾ ਸਣੇ ਹੋਈ ਮੌਤ
ਮਹੰਤ ਦਵਾਰਕਾ ਦਾਸ ਦੀ ਖਰੀਦੀ ਹੋਈ ਲਾਟਰੀ ਦੇ 5 ਕਰੋੜ ਦੇ ਇਨਾਮ ਤੋਂ ਲਗਭਗ 33 ਫੀਸਦੀ ਟੈਕਸ ਦੀ ਰਕਮ ਕੱਟੇਗੀ। ਲਗਭਗ 3 ਕਰੋੜ ਰੁਪਏ ਮਹੰਤ ਨੂੰ ਦਿੱਤੇ ਜਾਣਗੇ। ਜਲਦ ਹੀ ਲਾਟਰੀ ਦਾ ਟਿਕਟ ਜਮ੍ਹਾ ਕਰਵਾਉਣ ਦੇ ਬਾਅਦ ਇਹ ਰਕਮ ਮਹੰਤ ਨੂੰ ਮਿਲ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: