ਮੁੰਬਈ ਦੇ ਏਅਰਪੋਰਟ ‘ਤੇ CISF ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਲਗਭਗ 6.4 ਕਿਲੋਗ੍ਰਾਮ ਭਾਰ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਸੋਨੇ ਦਾ ਪੇਸਟ ਬਣਾ ਕੇ ਲਿਆਂਦਾ ਗਿਆਸੀ। ਬਰਾਮਦ ਸੋਨੇ ਦੀ ਕੀਮਤ ਲਗਭਗ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਗ੍ਰਿਫਤਾਰ ਦੋਸ਼ੀ ਨੇ ਆਪਣਾ ਨਾਂ ਸਾਹੁਲ ਹਮੀਦ ਮੁਹੰਮਦ ਯੂਸਫ ਦੱਸਿਆ ਸੀ। ਸੀਆਈਐਸਐਫ ਨੇ ਉਸ ਨੂੰ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਸੀਆਈਐਸਐਫ ਨੇ ਸ਼ੱਕੀ ਗਤੀਵਿਧੀਆਂ ਦੇ ਮੱਦੇਨਜ਼ਰ ਸੀਐਸਐਮਆਈ ਹਵਾਈ ਅੱਡੇ ਦੇ ਟਰਮੀਨਲ-2 ‘ਤੇ ਇੱਕ ਯਾਤਰੀ ਦੀ ਨਿਗਰਾਨੀ ਕੀਤੀ। ਨਿਗਰਾਨੀ ਦੌਰਾਨ ਦੇਖਿਆ ਗਿਆ ਕਿ ਉਸ ਨੇ ਫਰਸ਼ ਤੋਂ ਕੁਝ ਸਾਮਾਨ ਚੁੱਕ ਕੇ ਆਪਣੇ ਬੈਗ ‘ਚ ਰੱਖਿਆ ਸੀ। ਸਾਮਾਨ ਆਪਣੇ ਬੈਗ ਵਿਚ ਰੱਖਣ ਦੇ ਬਾਅਦ ਉਹ ਰਿਟੇਲ ਏਰੀਆ ਵਿਚ ਸਮੋਕਿੰਗ ਜ਼ੋਨ ਕੋਲ ਸਥਿਤ ਬਾਥਰੂਮ ਵਿਚ ਗਿਆ ਜਿਥੇ ਉਸ ਨੇ ਕੱਪੜੇ ਬਦਲੇ ਤੇ ਬਾਹਰ ਆ ਗਿਆ। ਯਾਤਰੀ ਨੂੰ ਖੁਫੀਆ ਕਰਮਚਾਰੀ ਨੇ ਪੁੱਛਗਿਛ ਲਈ ਰੋਕਿਆ।
ਇਹ ਵੀ ਪੜ੍ਹੋ : IGP ਗਿੱਲ ਨੇ ਪੁਲਿਸ ਸਟੇਸ਼ਨਾਂ ਤੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵਧਾਈ, 24 ਘੰਟੇ ਗਸ਼ਤ ਕਰਨ ਦੀ ਦਿੱਤੀ ਹਦਾਇਤ
ਪੁੱਛਗਿਛ ਦੌਰਾਨ ਉਸ ਕੋਲੋਂ ਸੋਨਾ ਬਰਾਮਦ ਕੀਤਾ ਗਿਆ। ਉਸ ਯਾਤਰੀ ਨੂੰ ਵਿਸਤਾਰਾ ਫਲਾਈਟ ਨੰਬਰ ਯੂਕੇ 521 ਤੋਂ ਮੁੰਬਈ ਤੋਂ ਕੋਇੰਟਬੂਰ ਦੀ ਯਾਤਰਾ ਕਰਨੀ ਸੀ। ਉਸ ਨੂੰ ਇਹ ਸੋਨਾ ਇਕ ਅੰਤਰਾਸ਼ਟਰੀ ਯਾਤਰੀ ਵੱਲੋਂ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: