ਮੱਧ ਪ੍ਰਦੇਸ਼ ਦੇ ਕਟਨੀ ਵਿਚ ਨਰਮਦਾ ਘਾਟੀ ਪਰਿਯੋਜਨਾ ਦੀ ਸੁਰੰਗ ਵਿਚ ਹੋਏ ਹਾਦਸੇ ਵਿਚ ਦਬੇ ਹੋਏ ਮਜ਼ਦੂਰਾਂ ‘ਚੋਂ 7 ਨੂੰ ਬਾਹਰ ਕੱਢ ਲਿਆ ਗਿਆ ਹੈ। ਕਟਨੀ ਦੇ ਕਲੈਕਟਰ ਪ੍ਰਿਯਾਂਕ ਮਿਸ਼ਰਾ ਨੇ ਦੱਸਿਆ ਕਿ ਜਿਹੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਸੁਰੰਗ ਦਾ ਇੱਕ ਹਿੱਸਾ ਧੱਸ ਗਿਆ ਸੀ, ਜਿਸ ਵਿਚ 9 ਮਜ਼ਦੂਰ ਦੱਬ ਗਏ ਸਨ। ਸਲੀਮਨਾਬਾਦ ਇਲਾਕੇ ਦੇ NH-30 ਦੇ ਹੇਠਾਂ ਤੋਂ ਹੁੰਦੇ ਹੋਏ ਇਹ ਟਨਲ ਨਿਕਲੀ ਸੀ, ਜਿਸ ਵਿਚ ਦੁਰਘਟਨਾ ਹੋਈ। ਮੌਜੂਦਾ ਸਮੇਂ ਵਿਚ ਨੈਸ਼ਨਲ ਹਾਈਵੇ ਦਾ ਹਿੱਸਾ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਡਾਇਵਰਜਨ ਨਾਲ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇਹ ਦੁਰਘਟਨਾ ਸਾਹਮਣੇ ਆਈ ਹੈ। ਸੁਰੰਗ ਵਿਚ ਹਾਦਸੇ ਤੋਂ ਬਾਅਦ ਮੌਕੇ ‘ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੇਰ ਰਾਤ SDRF ਦੀ ਟੀਮ ਵੀ ਜਬਲਪੁਰ ਤੋਂ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਮੁੱਖ ਮੰਤਰੀ ਨੇ ਕਟਨੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖਮੀਆਂ ਦੇ ਇਲਾਜ ਤੇ ਪ੍ਰਭਾਵਿਤ ਖੇਤਰ ਵਿਚ ਜ਼ਰੂਰੀ ਰਾਹਤ ਕੰਮ ਦੇ ਨਾਲ ਹੀ ਫਸੇ ਹੋਏ ਮਜ਼ਦੂਰਾਂ ਨੂੰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।