ਸੂਬਾ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਲੁਧਿਆਣਾ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੱਥੇ ਪ੍ਰਚਾਰ ਕਰਦੇ ਹੋਏ ਰਾਜਾ ਵੜਿੰਗ ਨੂੰ ਦੰਗਾ ਪੀੜਤ ਪਰਿਵਾਰਾਂ ਵੱਲੋਂ ਕਾਲੇ ਝੰਡੇ ਦਿਖਾਏ ਗਏ। ਇਸ ਦੌਰਾਨ ਉਨ੍ਹਾਂ ਰਵਨੀਤ ਬਿੱਟੂ ‘ਤੇ ਵੀ ਪੰਜ ਸਾਲ ਬਾਤ ਨਾ ਪੁੱਛਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਬਿੱਟੂ ਫੋਨ ਨਹੀਂ ਚੁੱਕਦਾ ਤਾਂ ਹੁਣ ਰਾਜਾ ਕੀ ਸਮੱਸਿਆਵਾਂ ਦਾ ਹੱਲ ਕਰੇਗਾ।
ਇਸ ਤੋਂ ਪਹਿਲਾਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਆਪਣੀ ਟੀਮ ਨਾਲ ਵੜਿੰਗ ਦੇ ਸਵਾਗਤ ਲਈ ਹਾਜ਼ਰ ਹੋਏ। ਵੜਿੰਗ ਨਾਲ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਸੀ। ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਵੜਿੰਗ ਦਾ ਸਵਾਗਤ ਕੀਤਾ।
ਵੜਿੰਗ ਨੇ ਕਿਹਾ ਕਿ ਅੱਜ ਲੜਾਈ ਗੱਦਾਰਾਂ ਨਾਲ ਹੈ। ਗੱਦਾਰਾਂ ਨੂੰ ਸਬਕ ਸਿਖਾਉਣ ਲਈ ਕਾਂਗਰਸ ਨੇ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਵੜਿੰਗ ਨੇ ਕਿਹਾ ਕਿ ਬਿੱਟੂ ਨੂੰ ਹੁਣ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਰਾਜਾ ਵੜਿੰਗ ਹੁਣ ਮੈਦਾਨ ਵਿੱਚ ਆ ਗਿਆ ਹੈ। ਲੋਕਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ, ਬਿੱਟੂ ਲੋਕਾਂ ਦੇ ਫੋਨ ਨਹੀਂ ਚੁੱਕਦਾ ਪਰ ਰਾਜਾ ਲੋਕਾਂ ਦੇ ਫੋਨ ਵੀ ਚੁੱਕਦਾ ਹੈ ਤੇ ਵਰਕਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
ਵੜਿੰਗ ਨੇ ਕਿਹਾ ਕਿ ਲੁਧਿਆਣਾ ਦੇਸ਼ ਦਾ ਦਿਲ ਹੈ। ਇਸ ਲਈ ਲੁਧਿਆਣੇ ਦੀ ਇੰਡਸਟਰੀ ਨੂੰ ਅੱਗੇ ਲਿਜਾਣ ਦੀ ਲੋੜ ਹੈ, ਬੁੱਢਾ ਦਰਿਆ ਦਾ ਕੰਮ ਅਧੂਰਾ ਹੈ ਤੇ ਪੂਰਾ ਕੀਤਾ ਜਾਵੇਗਾ। ਉਹ ਲੁਧਿਆਣਾ ਵਿੱਚ ਆਈਪੀਐਲ ਮੈਚ ਵਾਂਗ ਖੇਡਣਗੇ। ਉਹ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਲੁਧਿਆਣਾ ਤੋਂ ਚੋਣ ਲੜ ਰਹੇ ਹਨ। ਹੁਣ ਲੋਕਾਂ ਨੇ ਦੇਖਣਾ ਹੈ ਕਿ ਸਿਆਸਤਦਾਨਾਂ ਦਾ ਕਿਰਦਾਰ ਕੀ ਹੈ। ਲੋਕਾਂ ਦੇ ਦਿਲਾਂ ਵਿੱਚ ਹੁਣ ਗੱਦਾਰਾਂ ਲਈ ਕੋਈ ਥਾਂ ਨਹੀਂ ਰਹੀ।
ਦੱਸ ਦਈਏ ਕਿ ਜ਼ਿਲ੍ਹਾ ਪੱਧਰ ‘ਤੇ ਕਾਂਗਰਸ ‘ਚ ਪੈਦਾ ਹੋਏ ਵਿਵਾਦ ਤੋਂ ਬਾਅਦ ਪਾਰਟੀ ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਮੈਦਾਨ ‘ਚ ਉਤਾਰਿਆ ਹੈ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੋਕ ਸਭਾ ਸੀਟ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ : UK ‘ਚ ਪਹਿਲੀ ਵਾਰ ਪਾਰਲੀਮੈਂਟ ‘ਚ ਗੂੰਜਿਆ ਗੁਰਬਾਣੀ ਦਾ ਪਾਠ, ਸੰਸਦ ‘ਚ ਛਾਇਆ ਇਲਾਹੀ ਆਨੰਦ
ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨੇ ਜਾਣ ਨਾਲ ਲੁਧਿਆਣਾ ਪੰਜਾਬ ਦੀ ਸਭ ਤੋਂ ਚਰਚਿਤ ਸੀਟ ਬਣ ਗਈ ਹੈ। ਕਿਉਂਕਿ ਲੁਧਿਆਣਾ ‘ਚ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ਕਾਫੀ ਮਜ਼ਬੂਤ ਮੰਨਿਆ ਜਾ ਰਿਹਾ ਸੀ। ਇਸ ਕਾਰਨ ਕਾਂਗਰਸ ਲੁਧਿਆਣਾ ਸੀਟ ‘ਤੇ ਕਾਫੀ ਜ਼ੋਰ ਲਗਾ ਰਹੀ ਹੈ। ਕਾਂਗਰਸ ਲੁਧਿਆਣਾ ਦੀ ਸੀਟ ਕਿਸੇ ਵੀ ਕੀਮਤ ‘ਤੇ ਗੁਆਉਣਾ ਨਹੀਂ ਚਾਹੁੰਦੀ।
ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੱਲ੍ਹ ਕਿਹਾ ਸੀ ਕਿ ਉਹ ਖ਼ੁਦ ਲੁਧਿਆਣਾ ਵਿੱਚ ਕਿਰਾਏ ’ਤੇ ਘਰ ਲੈ ਕੇ ਪੱਕਾ ਡੇਰਾ ਲਾਉਣ ਜਾ ਰਹੇ ਹਨ। ਪੰਜਾਬ ਟਰੇਨ ਲੁਧਿਆਣਾ ਤੋਂ ਹੀ ਚੱਲੇਗੀ।
ਵੀਡੀਓ ਲਈ ਕਲਿੱਕ ਕਰੋ -: