ਪੰਜਾਬ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕੱਢਣ ਜਾ ਰਹੀ ਹੈ।ਹਲਚਲ ਸਵੇਰੇ 11 ਵਜੇ ਤੋਂ ਹੀ ਸ਼ੁਰੂ ਹੋ ਜਾਏਗੀ, ਪਰ ‘ਆਪ’ ਨੇ ਫੈਸਲਾ ਕੀਤਾ ਹੈ ਕਿ ਰੋਡ ਸ਼ੋਅ ਵਿੱਚ ਜ਼ਿਆਦਾ ਧੂਮ-ਧੜੱਕਾ ਨਹੀਂ ਹੋਵੇਗਾ।
‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਗੇ। ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਵੀ ਮੌਜੂਦ ਰਹਿਣਗੇ। ਇਥੇ ਮੱਥਾ ਟੇਕਣ ਤੋਂ ਬਾਅਦ ਰੋਡ ਸ਼ੋਅ ਸ਼ੁਰੂ ਹੋਵੇਗਾ।
ਦੁਰਗਿਆਣਾ ਮੰਦਰ ਤੇ ਸ਼੍ਰੀ ਰਾਮਤੀਰਥ ਧਾਮ ਜਾਣ ਦਾ ਵੀ ਪ੍ਰੋਗਰਾਮ ਹੈ। ‘ਆਪ’ ਨੇ ਸਮਰਥਕਾਂ ਨੂੰ ਰੋਡ ਸ਼ੋਅ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਹੈ। ਅਜਿਹਾ ਸੁਰੱਖਿਆ ਕਾਰਨਾਂ ਕਰਕੇ ਕੀਾਤ ਜਾ ਰਿਹਾ ਹੈ। ਫੁੱਲ ਸੁੱਟਣ ਦੀ ਵੀ ਮਨਾਹੀ ਹੈ।
ਭਗਵੰਤ ਮਾਨ ਸਵੇਰੇ 11.20 ਵਜੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚਣਗੇ। ਉਹ ਇਥੇ ਕੇਜਰੀਵਾਲ ਤੇ ਸਿਸੋਦੀਆ ਦੀ ਅਗਵਾਈ ਕਰਨਗੇ। ਇਸ ਮੌਕੇ ‘ਤੇ ਖਾਸ ਲੋਕ ਹੀ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਕਿਸੇ ਨੂੰ ਵੀ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਥੋਂ ਸਾਰੇ ਸ੍ਰੀ ਦਰਬਾਰ ਸਾਹਿਬ ਰਵਾਨਾ ਹੋਣਗੇ। ਸੁਰੱਖਿਆ ਦੇ ਇੰਤਜ਼ਾਮ ਖਾਸ ਹਨ। ਪੁਲਿਸ ਨੂੰ ਸਿਵਲ ਵਰਦੀ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਬਾਅਦ ਸਾਰੇ ਜ਼ਲ੍ਹਿਆਂਵਾਲਾ ਬਾਗ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮਾਨ ਤੇ ਕੇਜਰੀਵਾਲ ਦਾ ਕਾਫਲਾ ਦੁਰਗਿਆਨਾ ਮੰਦਰ ਜਾਏਗਾ। ਉਥੇ ਭਗਵੰਤ ਮਾਨ ਦਾ ਸਵਾਗਤ ਮਾਨ ਦਾ ਸਵਾਗਤ ਪ੍ਰੋਗਰਾਮ ਹੋਣਾ ਹੈ। ਲਗਭਗ 20 ਮਿੰਟ ਤੱਕ ਮੰਦਰ ਵਿੱਚ ਰੁਕਣ ਤੋਂ ਬਾਅਦ ਸਾਰੇ ਰਾਮਤੀਰਥ ਮੰਦਰ ਵੱਲ ਰਵਾਨਾ ਹੋਣਗੇ।
ਮਾਨ, ਕੇਜਰੀਵਾਲ ਤੇ ਸਿਸੋਦੀਆ ਦਾ ਕਾਫਲਾ ਦੁਪਹਿਰ ਲਗਭਗ 2 ਵਜੇ ਕਚਹਿਰੀ ਚੌਕ ਫਲਾਈਓਵਰ ਦੇ ਹੇਠਾਂ ਪਹੁੰਚੇਗਾ। ਇਥੇ ਖੁੱਲ੍ਹੀ ਛੱਤ ਵਾਲੀ ਕਾਰ ਵਿੱਚ ਤਿੰਨੋਂ ਜਨਤਾ ਤੇ ਸਮਰਥਕਾਂ ਵਿਚਾਲੇ ਹੋਣਗੇ। ਰੋਡ ਸ਼ੋਅ ਦੀ ਸ਼ੁਰੂਆਤ ਕਚਹਿਰੀ ਚੌਕ ਤੋਂ ਹੀ ਹੋਵੇਗੀ ਜੋ 4ਐੱਸ ਚੌਂਕ ‘ਤੇ ਖਤਮ ਹੋਵੇਗਾ। ਇਸ ਤੋਂ ਬਾਅਦ ਹੋਟਲ ਤਾਜ ਸਵਰਣਾ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਕੇਜਰੀਵਾਲ ਤੇ ਸਿਸੋਦੀਆ ਸ਼ਾਮ ਲਗਭਗ 4 ਵਜੇ ਦਿੱਲੀ ਤੇ ਮਾਨ ਹੈਲੀਕਾਪਟਰ ਤੋਂ ਚੰਡੀਗੜ੍ਹ ਰਵਾਨਾ ਹੋ ਜਾਣਗੇ।