ਪੰਜਾਬ ਦੇ ਹਲਕਾ ਰਾਏਕੋਟ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਿਛਲੇ 25 ਸਾਲਾਂ ਦਾ ਰਿਕਾਰਡ ਟੁੱਟਣ ਦੇ ਨਾਲ-ਨਾਲ ਇਤਿਹਾਸ ਵੀ ਬਦਲ ਗਿਆ ਹੈ। 1992 ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਹੀ ਪਾਰਟੀ ਦਾ ਵਿਧਾਇਕ ਇਥੋਂ ਜਿੱਤ ਗਿਆ ਹੈ।
ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਨੇ ਆਪਣੇ ਨੇੜਲੇ ਮੁਕਾਬਲੇਬਾਜ਼ ਕਾਂਗਰਸ ਦੇ ਉਮੀਦਵਾਰ ਕਾਮਿਲ ਅਮਰ ਸਿੰਘ ਬੋਪਾਰਾਏ ਨੂੰ 27408 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ।
ਹਾਕਮ ਸਿੰਘ ਠੇਕੇਦਾਰ ਨੂੰ ਕੁਲ 63303 ਵੋਟ ਹਾਸਲ ਹੋਏ ਜਦਕਿ ਕਾਂਗਰਸ ਦੇ ਕਾਮਿਲ ਅਮਰ ਸਿੰਘ ਬੋਪਾਰਾਏ ਨੂੰ 35895 ਵੋਟਾਂ ਮਿਲੀਆਂ ਹਨ। ਇਤਿਹਾਸ ਗਵਾਹ ਹੈ ਕਿ 1992 ਤੋਂ ਹਲਕਾ ਰਾਏਕੋਟ ਵਿੱਚ ਵਿਰੋਧੀ ਪਾਰਟੀ ਦਾ ਵਿਧਾਇਕ ਬਣਦਾ ਆ ਰਿਹਾ ਸੀ, ਇਸੇ ਕਰਕੇ ਇਹ ਹਲਕਾ ਤਰੱਕੀ ਵਿੱਚ ਬੁਰੀ ਤਰ੍ਹਾਂ ਪਛੜ ਗਿਆ ਸੀ।
1992 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ। ਉਸ ਵੇਲੇ ਰਾਏਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਰਮਲ ਸਿੰਘ ਮੰਹਤ ਚੋਣ ਜਿੱਤ ਕੇ ਵਿਧਾਇਕ ਬਣ ਗਏ ਸਨ ਪਰ 1997 ਦੀਆਂ ਚੋਣਆਂ ਵਿੱਚ ਨਿਰਮਲ ਸਿੰਘ ਮਹੰਤ ਦੀ ਟਿਕਟ ਕੱਟ ਕੇ ਹਰਮੋਹਿੰਦਰ ਸਿੰਗ ਪ੍ਰਧਾਨ ‘ਤੇ ਕਾਂਗਰਸ ਨੇ ਦਾਅ ਖੇਡਿਆ ਸੀ। ਹਰਮੋਹਿੰਦਰ ਸਿੰਘ ਪ੍ਰਧਾਨ ਤਾਂ ਚੋਣ ਜਿੱਤ ਗਏ ਪਰ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਗਈ।
ਉਥੇ ਹੀ 2002 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੇ ਜਥੇਦਾਰ ਰੰਜੀਤ ਸਿੰਘ ਤਲਵੰਡੀ ਚੋਣਾਂ ਜਿੱਤ ਗਏ ਪਰ ਸਰਕਾਰ ਕਾਂਗਰਸ ਦੀ ਬਣ ਗਈ। 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਏਕੋਟ ਤੋਂ ਫਿਰ ਕਾਂਗਰਸ ਦੇ ਹਰਮੋਹਿੰਦਰ ਸਿੰਘ ਪ੍ਰਧਾਨ ਨੇ ਚੋਣ ਜਿੱਤੀ ਪਰ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਗਈ। 2012 ਵਿੱਚ ਵਿਧਾਨ ਸਭਾ ਹਲਕਾ ਰਾਏਕੋਟ ਨੂੰ ਐੱਸ.ਸੀ. ਰਿਜ਼ਰਵ ਐਲਾਨਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਤੋਂ ਬਾਅਦ ਇੱਕ ਵਾਰ ਇਤਿਹਾਸ ਨੇ ਖੁਦਨੂੰ ਦੁਹਰਾਇਆ। 2012 ਵਿੱਚ ਰਾਏਕੋਟ ਦੇ ਕਾਂਗਰਸੀ ਉਮੀਦਵਾਰ ਗੁਰਚਰਨ ਸਿੰਘ ਬੋਪਾਰਾਏ ਨੇ ਜਿੱਤ ਹਾਸਲ ਕੀਤੀ ਪਰ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਬਣ ਗਈ। 2017 ਵਿੱਚ ਕਾਂਗਰਸ ਵੱਲੋਂ ਡਾ. ਅਮਰ ਸਿੰਘ ਬੋਪਾਰਾਏ ਇਸ ਹਲਕੇ ਤੋਂ ਖੜੇ ਹੋਏ ਪਰ ‘ਆਪ’ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ, ਹਾਲਾਂਕਿ ਸਰਕਾਰ ਕਾਂਗਰਸ ਦੀ ਬਣ ਗਈ। ਇਸ ਵਾਰ ‘ਆਪ’ ਦੇ ਉਮੀਦਵਾਰ ਹਾਕਮ ਸਿੰਘ ਨੇ ਕਾਂਗਰਸ ਦੇ ਕਾਮਿਲ ਅਮਰ ਸਿੰਘ ਬੋਪਾਰਾਏ ਨੂੰ ਹਰਾ ਕੇ 25 ਸਾਲਾਂ ਦਾ ਇਤਿਹਾਸ ਬਦਲ ਦਿੱਤਾ। ਆਮ ਆਦਮੀ ਪਾਰਟੀ ਇਸ ਵਾਰ ਸੂਬੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ।