ਪੰਜਾਬ ‘ਚ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਪੂਰੇ ਸਰਗਰਮ ਨਜ਼ਰ ਆ ਰਹੇ ਹਨ। ਫਾਜ਼ਿਲਕਾ ਤੋਂ ‘ਆਪ’ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਨੇ ਭਾਰਤ-ਪਾਕਿ ਬਾਰਡਰ ਦੇ ਨੇੜੇ ਰੇਤਾ ਨਾਲ ਭਰੀ ਟਰਾਲੀ ਫੜ ਲਈ। ਇਸ ਦੌਰਾਨ ਟਰਾਲੀ ਵਾਲੇ ਨੇ ਪੁਲਿਸ ਵਾਲਿਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਪਿੱਛਾ ਕੀਤਾ ਤਾਂ ਉਹ ਭੱਜਦੇ ਹੋਏ ਬਾਰਡਰ ਤੱਕ ਪਹੁੰਚ ਗਿਆ। ਉਥੇ ਬੀ.ਐੱਸ.ਐੱਫ. ਨੇ ਟਰਾਲੀ ਵਾਲੇ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।
ਵਿਧਾਇਕ ਨਰਿੰਦਰਪਾਲ ਸਾਵਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 2-3 ਦਿਨਾਂ ਤੋਂ ਸੂਚਨਾਵਾਂ ਮਿਲ ਰਹੀਆਂ ਸਨ ਕਿ ਫਾਜ਼ਿਲਕਾ ਦੇ ਪਿੰਡ ਵਿੱਚ ਨਾਜਾਇਜ਼ ਰੇਤਾ ਮਾਈਨਿੰਗ ਹੋ ਰਹੀ ਹੈ। ਦੁਪਹਿਰ ਵੇਲੇ ਕਈ ਫੋਨ ਆਏ। ਸ਼ਾਮ ਨੂੰ ਜਦੋਂ ਟਰੈਕਟਰ ਟਰਾਲੀ ਲੈ ਕੇ ਨਾਜਾਇਜ਼ ਮਾਈਨਿੰਗ ਭਰਨ ਆਏ ਤਾਂ ਮੈਂ ਤੁਰੰਤ ਮਾਈਨਿੰਗ ਵਿਭਾਗ ਤੇ ਪੁਲਿਸ ਦੀ ਟੀਮ ਨੂੰ ਨਾਲ ਲਿਆ। ਇਸ ਤੋਂ ਬਾਅਦ ਸਟਾਫ ਨੂੰ ਲੈ ਕੇ ਪਹੁੰਚੇ ਤਾਂ ਇੱਕ ਟਰੈਕਟਰ ਟਰਾਲੀ ਗੈਰ-ਕਾਨੂੰਨੀ ਤਰੀਕੇ ਨਾਲ ਰੇਤਾ ਭਰ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਸਾਨੂੰ ਵੇਖ ਕੇ ਉਨ੍ਹਾਂ ਨੇ ਟਰਾਲੀ ਭਜਾਉਣ ਦੀ ਕੋਸ਼ਿਸ਼ ਕੀਤੀ। ਦੋਸ਼ੀ ਨੇ ਪੁਲਿਸ ਮੁਲਾਜ਼ਮਾਂ ‘ਤੇ ਟਰਾਲੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਬਾਰਡਰ ਦੇ ਨੇੜੇ ਬੀ.ਐੱਸ.ਐੱਫ. ਨੇ ਉਸ ਨੂੰ ਫੜਿਆ। ਇਥੇ ਇੱਕ ਖਾਲੀ ਟਰਾਲੀ ਤੇ ਟੋਚਨ ਨੂੰ ਵੀ ਉਹ ਭਜਾਪ ਕੇ ਲੈ ਗਏ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੋ ਵੀ ਗਲਤ ਕੰਮ ਕਰ ਰਹੇ ਹਨ, ਇਸ ਨੂੰ ਛੱਡ ਦਿਓ, ਜੋ ਵੀ ਗਲਤ ਕੰਮ ਕਰੇਗਾ, ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ।