‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ, ਜਿਸ ‘ਚ ਉਹ ਚੰਡੀਗੜ੍ਹ ਪ੍ਰਸ਼ਾਸਨ ‘ਤੇ ਵਰ੍ਹਦੇ ਨਜ਼ਰ ਆਏ ਕਿਉਂਕਿ ਦਫਤਰ ਲਈ ਜ਼ਮੀਨ ਨਾ ਦੇਣ ‘ਤੇ ਚੰਡੀਗੜ੍ਹ ‘ਚ ਸਿਆਸੀ ਹੰਗਾਮਾ ਹੋ ਗਿਆ ਹੈ। ਇਸ ਦੌਰਾਨ ‘ਆਪ’ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੂੰ ਚੰਡੀਗੜ੍ਹ ‘ਚ ਦਫ਼ਤਰ ਬਣਾਉਣ ਲਈ ਜਗ੍ਹਾ ਨਾ ਮਿਲੀ ਤਾਂ ਉਹ ਚੰਡੀਗੜ੍ਹ ‘ਚ ਰਾਜ ਭਵਨ ਦੇ ਬਾਹਰ ਆਪਣਾ ਦਫ਼ਤਰ ਖੋਲ੍ਹ ਦੇਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਟੈਂਟ ਵੀ ਕਿਉਂ ਲਾਉਣਾ ਪਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਮਿਲ ਗਿਆ ਹੈ।
ਸੀ.ਐਮ ਮਾਨ ਨੇ ਖੁਦ ਰਾਜਪਾਲ ਨੂੰ ਜ਼ਮੀਨ ਲਈ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ‘ਚ ਜ਼ਮੀਨ ਲੈਣ ਲਈ ਤਿੰਨ ਵਾਰ ਚਿੱਠੀ ਲਿਖ ਚੁੱਕੀ ਹੈ। ਇਸ ਦੇ ਬਾਵਜੂਦ ਜ਼ਮੀਨ ਨਹੀਂ ਦਿੱਤੀ ਜਾ ਰਹੀ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਦਫ਼ਤਰ ਲਈ ਜ਼ਮੀਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ‘ਆਪ’ ਨੇ ਭਾਜਪਾ ‘ਤੇ ਵੀ ਵੱਡੇ ਦੋਸ਼ ਲਾਏ ਹਨ ਕਿ ਭਾਜਪਾ ਦੇ ਗਵਰਨਰ ਸਾਹਿਬ ਚੰਡੀਗੜ੍ਹ ‘ਚ 2 ਦਫਤਰ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਇਸ ਮੁੱਦੇ ‘ਤੇ ਗਵਰਨਰ ਨੂੰ ਚਿੱਠੀ ਲਿਖੀ ਸੀ ਪਰ ਉਨ੍ਹਾਂ ਤੋਂ ਕੋਈ ਪ੍ਰਤਿਕਿਰਿਆ ਨਹੀਂ ਮਿਲੀ ਸੀ। ਜ਼ਮੀਨ ਲਈ ਮਨਜ਼ੂਰੀ ਦੇਣ ਦਾ ਕਾਰਨ ਮੁੱਖ ਮੰਤਰੀ ਤੇ ਗਵਰਨਰ ਵਿਚਾਲੇ ਖਿੱਚੋਤਾਨ ਨੂੰ ਵੀ ਮੰਨਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: