ਦਿੱਲੀ ਦੀ ਸਾਕੇਤ ਅਦਾਲਤ ਨੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਹੱਤਿਆ ਕਰਨ ਅਤੇ ਫਿਰ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰਨ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਵਿਰੁੱਧ ਦੋਸ਼ ਤੈਅ ਕੀਤੇ ਹਨ। ਸਾਕੇਤ ਅਦਾਲਤ ਨੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦੇ ਖਿਲਾਫ ਕਤਲ (302) ਅਤੇ ਸਬੂਤ ਨਸ਼ਟ ਕਰਨ (201) ਦੇ ਦੋਸ਼ ਤੈਅ ਕੀਤੇ ਹਨ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਦਿੱਲੀ ਪੁਲਿਸ ਨੇ ਪੁਖਤਾ ਸਬੂਤ ਪੇਸ਼ ਕੀਤੇ ਹਨ, ਇਸ ਲਈ ਪਹਿਲੀ ਨਜ਼ਰੇ ਆਫਤਾਬ ਵਿਰੁੱਧ ਕਤਲ (302) ਅਤੇ ਸਬੂਤ ਨਸ਼ਟ ਕਰਨ ਦਾ ਕੇਸ ਬਣਦਾ ਹੈ। ਇਸ ਦੌਰਾਨ ਦੋਸ਼ੀ ਆਫਤਾਬ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਮੁਕੱਦਮੇ ਦਾ ਸਾਹਮਣਾ ਕਰੇਗਾ।
ਮਿਲੀ ਜਾਣਕਾਰੀ ਮੁਤਾਬਕ ਸਾਕੇਤ ਅਦਾਲਤ ਨੇ ਦੋਸ਼ੀ ਆਫ਼ਤਾਬ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 302 (ਕਤਲ) ਅਤੇ 201 (ਜੁਰਮ ਕਰਨ ਤੋਂ ਬਾਅਦ ਸਬੂਤ ਨਸ਼ਟ ਕਰਨ) ਤਹਿਤ ਦੋਸ਼ ਆਇਦ ਕੀਤੇ ਹਨ। ਧਾਰਾ 302 ਦੇ ਤਹਿਤ, ਦੋਸ਼ੀ ਨੂੰ ਜੁਰਮਾਨੇ ਦੇ ਨਾਲ ਉਮਰ ਕੈਦ ਜਾਂ ਮੌਤ (ਕਤਲ ਦੀ ਗੰਭੀਰਤਾ ‘ਤੇ ਨਿਰਭਰ ਕਰਦਿਆਂ) ਦੀ ਸਜ਼ਾ ਦਿੱਤੀ ਜਾਂਦੀ ਹੈ। ਹਾਲਾਂਕਿ ਸਜ਼ਾ ਕਿੰਨੀ ਦਿੱਤੀ ਜਾਏਗੀ ਇਹ ਕੋਰਟ ਕੇਸ ਦਰ ਕੇਸ ਦੇ ਆਧਾਰ ‘ਤੇ ਤੈਅ ਕਰਦਾ ਹੈ।
ਆਈਪੀਸੀ ਦੀ ਧਾਰਾ 201 ਦੇ ਤਹਿਤ ਜੋ ਵੀ ਵਿਅਕਤੀ ਕਿਸੇ ਦੀ ਹੱਤਿਆ ਕਰਨ ਤੋਂ ਬਾਅਦ ਕਤਲ ਨਾਲ ਸਬੰਧਤ ਸਬੂਤ ਨਸ਼ਟ ਕਰਨ ਦੀ ਕਾਰਵਾਈ ਕਰਦਾ ਹੈ, ਉਸ ਨੂੰ ਧਾਰਾ 201 ਦੇ ਤਹਿਤ 7-10 ਸਾਲ ਦੀ ਕੈਦ ਅਤੇ ਜੁਰਮਾਨਾ ਵੀ ਹੋ ਸਕਦਾ ਹੈ।
ਸ਼ਰਧਾ ਵਾਲਕਰ ਕਤਲਕਾਂਡ ਦੀ ਜਾਣਕਾਰੀ ਰੱਖਣ ਵਾਲੇ ਇਕ ਕਾਨੂੰਨੀ ਮਾਹਿਰ ਮੁਤਾਬਕ ਕਿਉਂਕਿ ਸ਼ਰਧਾ ਦੇ ਕਤਲ ਦੀ ਪ੍ਰਕਿਰਤੀ ਬਹੁਤ ਹੀ ਘਿਨਾਉਣੀ ਹੈ, ਇਸ ਲਈ ਅਦਾਲਤ ਉਸ ਨੂੰ ਮੌਤ ਦੀ ਸਜ਼ਾ ਸੁਣਾ ਸਕਦੀ ਹੈ ਜਾਂ ਫਿਰ ਉਮਰ ਕੈਦ ਦੀ ਸਜ਼ਾ ਵੀ ਸੁਣਾ ਸਕਦੀ ਹੈ। ਹਾਲਾਂਕਿ, ਇਹ ਪੂਰੀ ਤਰ੍ਹਾਂ ਅਦਾਲਤ ਦੇ ਵਿਵੇਕ ‘ਤੇ ਨਿਰਭਰ ਕਰਦਾ ਹੈ ਕਿ ਉਹ ਦੋਸ਼ੀ ਨੂੰ ਕਿਹੜੀ ਸਜ਼ਾ ਸੁਣਾਏਗੀ।
ਇਹ ਵੀ ਪੜ੍ਹੋ : ਗੋਲਡਨ ਟੈਂਪਲ ਕੋਲ ਧਮਾਕਿਆਂ ‘ਤੇ ਗ੍ਰਹਿ ਮੰਤਰਾਲਾ ਸਖਤ, ਸ਼ਾਮ ਤੱਕ ਮੰਗੀ ਰਿਪੋਰਟ
ਦੱਸ ਦੇਈਏ ਰਾਜਧਾਨੀ ਦਿੱਲੀ ਸਮੇਤ ਪੂਰੇ ਦੇਸ਼ ‘ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਦਿੱਲੀ ਪੁਲਿਸ ਨੇ ਉਸ ਦੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਕਤਲ ਮਾਮਲੇ ‘ਚ ਇਕ ਦੋਸ਼ੀ ਆਫਤਾਬ ਅਮੀਨ ਪੁਨਾਵਾਲਾ ਨੂੰ ਗ੍ਰਿਫਤਾਰ ਕਰ ਲਿਆ ਸੀ। ਬਾਅਦ ‘ਚ ਜਦੋਂ ਉਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਪਹਿਲਾਂ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ, ਉਸ ਤੋਂ ਬਾਅਦ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰ ਕੇ ਉਸ ਦੀ ਲਾਸ਼ ਨੂੰ ਡਿਸਪੋਜ਼ ਕਰਨ ਲਈ ਡੀਪ ਫਰੀਜ਼ਰ ‘ਚ ਰੱਖ ਦਿੱਤਾ ਅਤੇ ਬਾਅਦ ‘ਚ ਉਨ੍ਹਾਂ ਟੋਟਿਆਂ ਨੂੰ ਦਿੱਲੀ ਦੀਆਂ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: