ਤੁਸੀਂ ਮਿਠਾਈਆਂ ਅਤੇ ਚਾਕਲੇਟ ਜ਼ਰੂਰ ਖਾਂਦੇ ਹੋਵੋਗੇ। ਆਮ ਤੌਰ ‘ਤੇ ਮਠਿਆਈਆਂ ਸਵਾਦ ਵਿਚ ਮਿੱਠੀਆਂ ਹੁੰਦੀਆਂ ਹਨ, ਜਦੋਂ ਕਿ ਚਾਕਲੇਟ ਅਤੇ ਕੁਝ ਕੈਂਡੀਜ਼ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਸੁਆਦ ਮਿੱਠਾ ਅਤੇ ਖੱਟਾ ਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ‘ਦੁਨੀਆ ਦੀ ਸਭ ਤੋਂ ਖੱਟੀ ਮਠਿਆਈ ਕਿਹੜੀ ਹੈ? ਜੇਕਰ ਤੁਸੀਂ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਦੱਸਦੇ ਹਾਂ। ਇਸ ਮਠਿਆਈ ਨੂੰ ‘ਬਲੈਕ ਡੈਥ’ ਵਜੋਂ ਜਾਣਿਆ ਜਾਂਦਾ ਹੈ। ਇਹ ਮਠਿਆਈ ਅਜਿਹੀ ਹੈ ਕਿ ਇਸ ਨੂੰ ਸਾਵਧਾਨੀ ਨਾਲ ਹੀ ਖਾਣਾ ਚਾਹੀਦਾ ਹੈ ਕਿਉਂਕਿ ਇਹ ਇਨਸਾਨਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਜੀ ਹਾਂ, ਅਜਿਹਾ ਹੀ ਕੁਝ ਇਹ ਮਠਿਆਈ ਖਾਣ ਤੋਂ ਬਾਅਦ ਇਕ ਕੁੜੀ ਨਾਲ ਹੋਇਆ। ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਇਸ ਕੁੜੀ ਦਾ ਨਾਂ ਮੀਆ-ਰੋਜ਼ ਬੁਆਏਰ ਹੈ ਅਤੇ ਉਸ ਦੀ ਉਮਰ ਸਿਰਫ 10 ਸਾਲ ਹੈ। ਉਸਦੀ ਮਾਂ ਨੇ ਦੱਸਿਆ ਕਿ ਇੱਕ ਦਿਨ ਵੀਕੈਂਡ ‘ਤੇ ਉਹ ਆਪਣੀ ਭੈਣ ਅਤੇ ਚਚੇਰੇ ਭਰਾਵਾਂ ਨਾਲ ਫਿਲਮ ਦੇਖਣ ਅਤੇ ਸਨੈਕਸ ਖਾਣ ਗਈ ਸੀ। ਇਸ ਦੌਰਾਨ ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ TikTok ‘ਤੇ ਕਿਸੇ ਨੂੰ ‘ਬਲੈਕ ਡੈਥ’ ਮਠਿਆਈ ਖਾਂਦੇ ਅਤੇ ਅਜੀਬ ਜਿਹਾ ਚਿਹਰਾ ਬਣਾਉਂਦੇ ਦੇਖਿਆ ਸੀ, ਜਿਸ ਤੋਂ ਬਾਅਦ ਉਸ ਨੂੰ ਵੀ ਇਸ ਨੂੰ ਖਾਣ ਦੀ ਇੱਛਾ ਹੋਈ। ਫਿਰ ਇੱਕ ਦਿਨ ਉਸਨੇ ਇਹ ਮਠਿਆਈ ਟੇਸਟ ਕੀਤੀ ਅਤੇ ਇਹ ਇੰਨੀ ਖੱਟੀ ਸੀ ਕਿ ਉਸਨੇ ਇਸ ਨੂੰ ਥੁੱਕਣ ਦੀ ਕੋਸ਼ਿਸ਼ ਕੀਤੀ, ਪਰ ਗਲਤੀ ਨਾਲ ਉਸ ਨੇ ਇਸਨੂੰ ਨਿਗਲ ਲਿਆ, ਜੋ ਸਿੱਧਾ ਉਸਦੇ ਗਲੇ ਵਿੱਚ ਜਾ ਕੇ ਫਸ ਗਈ। ਇਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ।
ਰਿਪੋਰਟ ਮੁਤਾਬਕ ਕੁੜੀ ਦੇ ਬੁੱਲ੍ਹ ਨੀਲੇ ਹੋ ਗਏ ਸਨ। ਹਾਲਾਂਕਿ ਕਰੀਬ ਦੋ ਮਿੰਟਾਂ ਬਾਅਦ ਉਸ ਨੇ ਆਪਣੇ ਗਲੇ ‘ਚ ਫਸੀ ਮਠਿਆਈ ਨੂੰ ਬਾਹਰ ਕੱਢ ਲਿਆ ਸੀ ਪਰ ਉਸ ਨੂੰ ਠੀਕ ਤਰ੍ਹਾਂ ਨਾਲ ਸਾਹ ਨਾ ਲੈ ਸਕਣ ਕਾਰਨ ਹਸਪਤਾਲ ਲਿਜਾਣਾ ਪਿਆ। ਇਸ ਲਈ ਡਾਕਟਰਾਂ ਨੇ ਉਸ ਨੂੰ ਸਾਹ ਲੈਣ ਅਤੇ ਹੋਰ ਸੋਜ ਨੂੰ ਰੋਕਣ ਲਈ ਆਕਸੀਜਨ, ਸਟੀਰੌਇਡ ਅਤੇ ਐਂਟੀਬਾਇਓਟਿਕਸ ਦਿੱਤੇ। ਹਾਲਾਂਕਿ ਉਸ ਦੀ ਹਾਲਤ ਅਜੇ ਵੀ ਖਰਾਬ ਹੈ। ਉਸ ਦੀ ਮਾਂ ਨੂੰ ਚਿੰਤਾ ਹੈ ਕਿ ਸ਼ਾਇਦ ‘ਦੁਨੀਆਂ ਦੀ ਸਭ ਤੋਂ ਖੱਟੀ ਮਠਿਆਈ’ ਖਾ ਕੇ ਉਸ ਦੀ ਧੀ ਦੀ ਆਵਾਜ਼ ਹਮੇਸ਼ਾ ਲਈ ਖਰਾਬ ਹੋ ਗਈ ਹੈ।
ਇਹ ਵੀ ਪੜ੍ਹੋ : I.N.D.I.A ਦੀ ਮਹਾਰੈਲੀ, ਜੇਲ੍ਹ ‘ਚ ਬੰਦ ਕੇਜਰੀਵਾਲ ਤੇ ਸੋਰੇਨ ਲਈ ਸਟੇਜ ‘ਤੇ ਖਾਲੀ ਰੱਖੀਆਂ ਗਈਆਂ ਕੁਰਸੀਆਂ
ਰਿਪੋਰਟਾਂ ਮੁਤਾਬਕ ‘ਦੁਨੀਆਂ ਦੀ ਸਭ ਤੋਂ ਖੱਟੀ ਮਠਿਆਈ ਵਜੋਂ ਜਾਣੀ ਜਾਂਦੀ ਇਹ ਬਲੈਕ ਡੈਥ ਮਠਿਆਈ ਨਿੰਬੂ ਵਰਗੀ ਹੁੰਦੀ ਹੈ ਅਤੇ ਇਸ ਨੂੰ ਚਿਤਾਵਨੀ ਦੇ ਨਾਲ ਵੇਚਿਆ ਜਾਂਦਾ ਹੈ ਕਿ ਇਹ ਅਸਥਾਈ ਤੌਰ ‘ਤੇ ਮੂੰਹ ਅਤੇ ਪੇਟ ਵਿੱਚ ਜਲਣ ਪੈਦਾ ਕਰ ਸਕਦੀ ਹੈ ਅਤੇ ਅੱਠ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਨੂੰ ਨਹੀਂ ਖਾਣਾ ਚਾਹੀਦਾ ਹੈ, ਹਾਲਾਂਕਿ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਮਠਿਆਈ ਬਜ਼ੁਰਗਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਕਿਉਂਕਿ ਇਹ ਬਹੁਤ ਖੱਟੀ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: