ਬਿਜਨੌਰ ‘ਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ‘ਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਤੰਜ ਕੱਸਿਆ ਹੈ। ਅਖਿਲੇਸ਼ ਨੇ ਕਿਹਾ ਕਿ ਰੈਲੀ ਰੱਦ ਹੋਣ ਦੇ ਪਿੱਛੇ ਮੌਸਮ ਨਹੀਂ, ਕੋਈ ਦੂਜਾ ਕਾਰਨ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਾਲਾ ਕਾਰਨ ਹੋਵੇਗਾ। ਅਖਿਲੇਸ਼ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਵਿਚ ਹਰੇਕ ਵਰਗ ਦੇ ਲੋਕ ਬਦਲਾਅ ਚਾਹੁੰਦੇ ਹਨ। ਜੋ ਮਾਹੌਲ ਦਿਖ ਰਿਹਾ ਹੈ, ਉਸ ਦੇ ਹਿਸਾਬ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਉੱਤਰ ਪ੍ਰਦੇਸ਼ ਵਿਚ ਭਾਜਪਾ ਦਾ ਸਫਾਇਆ ਹੋ ਜਾਵੇਗਾ।
ਬਿਜਨੌਰ ਵਿਚ ਪੀਐੱਮ ਮੋਦੀ ਦੀ ਰੈਲੀ ਨਹੀਂ ਹੋ ਸਕੀ। ਦੱਸਿਆ ਗਿਆ ਕਿ ਮੌਸਮ ਖਰਾਬ ਹੋਣ ਦੀ ਵਜ੍ਹਾ ਨਾਲ ਬਿਜਨੌਰ ਦੌਰਾ ਰੱਦ ਹੋ ਗਿਆ ਹੈ। ਪ੍ਰਧਾਨ ਮਤਰੀ ਨੂੰ ਇਥੇ ਇੱਕ ਜਨਸਭਾ ਨੂੰ ਸੰਬੋਧਨ ਕਰਨਾ ਸੀ। ਸੰਘਣੀ ਧੁੰਦ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਜਹਾਜ਼ ਯਾਤਰਾ ਦੀ ਇਜਾਜ਼ਤ ਨਹੀਂ ਮਿਲੀ।ਇਸ ਤੋਂ ਬਾਅਦ ਪ੍ਰਧਾਨ ਮੰਤਰੀ ਵਰਚੂਅਲ ਰੈਲੀ ਨਾਲ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ : ਡੇਰੇ ਦਾ ਟਵੀਟ, ਕਿਹਾ- ‘ਅਫਵਾਹਾਂ ‘ਚ ਨਾ ਆਓ, ਗੁਰੂ ਜੀ ਦਰਸ਼ਨਾਂ ਨੂੰ ਲੈ ਕੇ ਦੱਸ ਦਿੱਤਾ ਜਾਵੇਗਾ’
ਪੰਜਾਬ ਵਿਚ ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋਣ ਉਤੇ ਅਖਿਲੇਸ਼ ਨੇ ਹਮਲਾ ਕੀਤਾ ਸੀ। ਉੁਨ੍ਹਾਂ ਉਦੋਂ ਦਾਅਵਾ ਕੀਤਾ ਸੀ ਕਿ ਰੈਲੀ ਵਿਚ ਕੁਰਸੀਆਂ ਖਾਲੀ ਸਨ, ਇਸ ਲਈ ਸੁਰੱਖਿਆ ਨੂੰ ਬਹਾਨਾ ਬਣਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਬਸਪਾ ਮੁਖੀ ਮਾਇਆਵਤੀ ਨੇ ਪਿਛਲੇ ਦਿਨੀਂ ਸਹਾਰਨਪੁਰ ਵਿਚ ਆ ਕੇ ਕਿਹਾ ਸੀ ਕਿ ਅਖਿਲੇਸ਼ ਯਾਦਵ ਮੁਸਲਮਾਨਾਂ ਨੂੰ ਆਪਣੀ ਜੇਬ ਵਿਚ ਸਮਝਦੇ ਹਨ ਜਦੋਂ ਕਿ ਆਪਣੇ ਮੁੱਖ ਮੰਤਰੀ ਕਾਲ ਵਿਚ ਉਨ੍ਹਾਂ ਨੇ ਮੁਸਲਿਮਾਂ ਲਈ ਕੁਝ ਨਹੀਂ ਕੀਤਾ। ਸਪਾ ਪ੍ਰਧਾਨ ਨੇ ਕਿਹਾ ਕਿ ਮਾਇਆਵਤੀ ਜੀ ਨਾਲ ਸਾਡਾ ਗਠਜੋੜ ਸੀ ਅਤੇ ਸਹਾਰਨਪੁਰ ਤੋਂ ਲੋਕ ਸਭਾ ਦੇ ਮੌਜੂਦਾ ਸਾਂਸਦ ਸਪਾ ਤੇ ਬਸਪਾ ਦੇ ਗਠਜੋੜ ਦੇ ਹੀ ਉਮੀਦਵਾਰ ਸਨ। ਇਸ ਲਈ ਤੁਹਾਨੂੰ ਸਵਾਲ ਮੈਨੂੰ ਨਹੀਂ, ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ। ਇਕ ਸਮਾਂ ਅਜਿਹਾ ਸੀ ਜਦੋਂ ਇੱਕ ਵੀ ਮੁਸਲਿਮ ਲੋਕ ਸਭਾ ਵਿਚ ਨਹੀਂ ਪਹੁੰਚ ਸਕਿਆ ਸੀ। ਉਸ ਸਮੇਂ ਕੈਰਾਨਾ ਤੋਂ ਇੱਕ ਮੁਸਲਮਾਨ ਨੂੰ ਜ਼ਿਮਨੀ ਚੋਣ ਵਿੱਚ ਲੋਕ ਸਭਾ ਵਿੱਚ ਭੇਜਿਆ ਗਿਆ ਸੀ, ਫਿਰ ਇਸਨੂੰ ਸਪਾ ਅਤੇ ਰਾਸ਼ਟਰੀ ਲੋਕ ਦਲ ਦੇ ਗਠਜੋੜ ਨੇ ਭੇਜਿਆ ਸੀ।