ਆਮ ਤੌਰ ‘ਤੇ ਵਿਆਹਾਂ ‘ਚ ਮਹਿਮਾਨਾਂ ਦਾ ਬਹੁਤ ਆਦਰ-ਸਤਿਕਾਰ ਨਾਲ ਪੇਸ਼ ਆਉਂਦੇ ਹਨ ਪਰ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਇਕ ਜੋੜੇ ਨੇ ਅਜਿਹਾ ਕੁਝ ਕਰ ਦਿੱਤਾ, ਜਿਸ ਦੀ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ‘ਚ ਚਰਚਾ ਹੋ ਰਹੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਜੇਕਰ ਮਹਿਮਾਨਾਂ ਦੀ ਕੋਈ ਗੱਲ ਮਾੜੀ ਲੱਗਦੀ ਹੈ ਤਾਂ ਪਰਿਵਾਰ ਵਾਲੇ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਇਸ ਬ੍ਰਿਟਿਸ਼ ਜੋੜੇ ਨੇ ਮਹਿਮਾਨਾਂ ਦੇ ਸਾਹਮਣੇ ਅਜਿਹੀਆਂ ਸ਼ਰਤਾਂ ਰੱਖ ਦਿੱਤੀਆਂ ਕਿ ਜ਼ਿਆਦਾਤਰ ਲੋਕਾਂ ਨੇ ਵਿਆਹ ‘ਚ ਸ਼ਾਮਲ ਹੋਣ ਦਾ ਆਪਣਾ ਪਲਾਨ ਰੱਦ ਕਰ ਦਿੱਤਾ ਹੈ।
ਦਰਅਸਲ, ਜੋੜੇ ਵੱਲੋਂ ਛਾਪੇ ਗਏ ਵਿਆਹ ਦੇ ਕਾਰਡ ਨੂੰ ਪੜ੍ਹ ਕੇ ਮਹਿਮਾਨ ਹੈਰਾਨ ਰਹਿ ਗਏ। ਵਿਆਹ ਦੇ ਕਾਰਡ ਵਿੱਚ ਜੋ ਲਿਖਿਆ ਹੈ, ਉਸ ਮੁਤਾਬਕ ਜੇਕਰ ਮਹਿਮਾਨ ਜੋੜੇ ਦੀਆਂ ਕੁਝ ਸ਼ਰਤਾਂ ਮੰਨਣ ਲਈ ਤਿਆਰ ਹਨ ਤਾਂ ਉਹ ਵਿਆਹ ਵਿੱਚ ਸ਼ਾਮਲ ਹੋ ਸਕਦੇ ਹਨ। ਹੁਣ ਇਹ ਅਜੀਬ ਕਾਰਡ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਜੋੜੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਰੈਡਿਟ ‘ਤੇ ਉਨ੍ਹਾਂ ਦੇ ਵਿਆਹ ਦੇ ਕਾਰਡ ਦੀ ਪੂਰੀ ਚਰਚਾ ਹੋ ਰਹੀ ਹੈ। r/weddingshaming ਅਕਾਊਂਟ ਦੇ ਇੱਕ ਯੂਜ਼ਰ ਨੇ ਵਿਆਹ ਦੇ ਕਾਰਡ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ, ਜੇਕਰ ਕਿਸੇ ਨੇ ਮੈਨੂੰ ਇਸ ਤਰ੍ਹਾਂ ਬੁਲਾਇਆ ਤਾਂ ਮੈਂ ਬਿਲਕੁਲ ਨਹੀਂ ਜਾਵਾਂਗਾ। ਦਰਅਸਲ ਕਾਰਡ ‘ਚ ਮਹਿਮਾਨਾਂ ਲਈ ਇਕ ਨਹੀਂ, ਦੋ ਨਹੀਂ ਸਗੋਂ 15 ਸ਼ਰਤਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਲੋਕ ਗੁੱਸੇ ‘ਚ ਆ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਇਹ ਸੱਦਾ ਹੈ ਜਾਂ ਧਮਕੀ।
ਇਹ ਵੀ ਪੜ੍ਹੋ : ਬਰਨਾਲਾ ‘ਚ ਦੁਕਾਨਾਂ ਬੰਦ, ਬਜ਼ਾਰ ਸੁੰਨਸਾਨ, ਕਿਸਾਨਾਂ ਨਾਲ ਝੜਪ ਮਗਰੋਂ ਵਪਾਰੀਆਂ ‘ਚ ਰੋਸ
ਜੋੜੇ ਨੇ ਮਹਿਮਾਨਾਂ ਨੂੰ ਸਾਫ ਸ਼ਬਦਾਂ ‘ਚ ਚਿਤਾਵਨੀ ਦਿੱਤੀ ਹੈ ਕਿ ਇਹ ਉਨ੍ਹਾਂ ਦਾ ਖਾਸ ਦਿਨ ਹੈ, ਤੁਹਾਡਾ ਨਹੀਂ। ਇਸ ਤੋਂ ਬਾਅਦ ਕਈ ਨਿਯਮ ਅਤੇ ਨਿਯਮਾਂ ਦੀ ਵਿਆਖਿਆ ਕੀਤੀ ਗਈ ਹੈ, ਜਿਸ ਦੇ ਤਹਿਤ ਥੀਮ ਡਰੈੱਸ ਤੋਂ ਇਲਾਵਾ ਹੋਰ ਕੁਝ ਵੀ ਪਹਿਨਣ ਦੀ ਗਲਤੀ ਨਾ ਕਰੋ। ਇਸ ਦੇ ਨਾਲ ਹੀ ਫੋਟੋਗ੍ਰਾਫਰ ਦੇ ਰਾਹ ਵਿਚ ਨਾ ਆਓ। ਜਿਸ ਨੂੰ ਜਿਥੇ ਵੀ ਬੈਠਣ ਲਈ ਕਿਹਾ ਜਾਵੇ, ਉਹ ਉਥੇ ਬੈਠ ਜਾਵੇ। ਜੋੜੇ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਨੂੰ ਸੰਗੀਤ ਪਸੰਦ ਨਹੀਂ ਹੈ ਤਾਂ ਉਹ ਉੱਠ ਕੇ ਆਪਣੇ ਘਰ ਦਾ ਰਸਤਾ ਫੜ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸ਼ਰਤਾਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਮਹਿਮਾਨਾਂ ਦਾ ਮਨ ਉਲਝਣ ਵਿਚ ਪੈ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: