ਅੱਜ-ਕੱਲ੍ਹ ਲੋਕ ਘੁੰਮਣ-ਫਿਰਨ ਦੇ ਇੰਨੇ ਸ਼ੌਕੀਨ ਹਨ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਸੈਰ ਕਰਨ ਲਈ ਨਿਕਲ ਜਾਂਦੇ ਹਨ। ਸਫ਼ਰ ਕਰਨ ਲਈ ਹੋਟਲਾਂ ਦੀ ਵੀ ਲੋੜ ਪੈਂਦੀ ਹੈ। ਪਰ ਹੋਟਲਾਂ ਨਾਲ ਜੁੜੇ ਅਪਰਾਧਾਂ ਨੂੰ ਦੇਖਦਿਆਂ ਲੋਕ ਹੁਣ ਕਮਰੇ ਬੁੱਕ ਕਰਵਾਉਣ ਤੋਂ ਡਰਦੇ ਹਨ। ਕਈ ਵਾਰ, ਹੋਟਲ ਦੇ ਕਰਮਚਾਰੀ ਅਪਰਾਧ ਨਾਲ ਜੁੜੇ ਹੁੰਦੇ ਹਨ ਅਤੇ ਕਮਰਿਆਂ ਜਾਂ ਬਾਥਰੂਮਾਂ ਵਿੱਚ ਗੁਪਤ ਕੈਮਰੇ ਲਗਾਉਂਦੇ ਹਨ, ਤਾਂ ਜੋ ਉਹ ਮਹਿਮਾਨਾਂ ਦੇ ਨਿੱਜੀ ਪਲਾਂ ਨੂੰ ਰਿਕਾਰਡ ਕਰ ਸਕਣ। ਇਸ ਤਰ੍ਹਾਂ ਉਹ ਬਾਅਦ ਵਿਚ ਉਨ੍ਹਾਂ ਨੂੰ ਪੈਸੇ ਲਈ ਬਲੈਕਮੇਲ ਕਰਦੇ ਹਨ ਜਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੰਦੇ ਹਨ। ਹਾਲ ਹੀ ‘ਚ ਇਕ ਏਅਰ ਹੋਸਟੈੱਸ ਨਾਲ ਅਜਿਹਾ ਹੀ ਕੁਝ ਹੋਇਆ, ਜਿਸ ਤੋਂ ਬਾਅਦ ਹਰ ਕੋਈ ਜਾਣ ਕੇ ਹੈਰਾਨ ਰਹਿ ਗਿਆ। ਇਸ ਏਅਰ ਹੋਸਟੇਸ ਨੇ ਆਪਣੇ ਕਮਰੇ ਦੇ ਏ.ਸੀ ਵੈਂਟ ‘ਚ ਲਾਈਟ ਬਲਦੀ ਦੇਖੀ, ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਹ ਹੈਰਾਨ ਰਹਿ ਗਈ।
JENAYAH | ‘Update: Pihak hotel datang periksa dan jumpa CCTV tersorok dalam tu. Laporan polis sudah dibuat’ – Nik Alisa
Berkat tindakan pantas, seorang pramugari MAS selamat daripada menjadi mangsa rakaman kamera litar tertutup pihak tidak bertanggungjawab. pic.twitter.com/TI3jObcPLn
— Nikita AWATNI (@NikitaNikAziz) November 12, 2021
ਸੋਸ਼ਲ ਮੀਡੀਆ ਪਲੇਟਫਾਰਮ TikTok ‘ਤੇ @nik.alisa ਨਾਂ ਦੀ ਏਅਰ ਹੋਸਟੈੱਸ ਦਾ ਅਕਾਊਂਟ ਹੈ, ਜਿਸ ਨੇ 2021 ‘ਚ ਵੀਡੀਓ ਪੋਸਟ ਕੀਤੀ ਸੀ। ਇਹ ਵੀਡੀਓ ਉਸ ਸਮੇਂ ਬਹੁਤ ਮਸ਼ਹੂਰ ਹੋਇਆ ਸੀ ਅਤੇ ਅੱਜ ਤੱਕ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ @NikitaNikAziz ਨਾਮ ਦੇ ਟਵਿੱਟਰ ਅਕਾਊਂਟ ‘ਤੇ ਵੀ ਪੋਸਟ ਕੀਤਾ ਗਿਆ ਸੀ। ਅਲੀਸਾ ਮਲੇਸ਼ੀਅਨ ਏਅਰਲਾਈਨਜ਼ ਵਿੱਚ ਕੰਮ ਕਰਦੀ ਹੈ।
ਉਹ ਅਕਸਰ ਵੀਡੀਓ ਬਣਾਉਂਦੀ ਹੈ ਅਤੇ ਲੋਕਾਂ ਨੂੰ ਆਪਣੀ ਨੌਕਰੀ ਨਾਲ ਜੁੜੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਦੱਸਦੀ ਹੈ। ਉਸਨੇ 2021 ਵਿੱਚ ਜੋ ਵੀਡੀਓ ਬਣਾਇਆ ਸੀ, ਉਹ ਕੋਰੀਆਈ ਉਡਾਣ ਦੇ ਰੁਕਣ ਦੌਰਾਨ ਇੱਕ ਹੋਟਲ ਵਿੱਚ ਰੁਕਣ ਦੇ ਅਨੁਭਵ ਬਾਰੇ ਸੀ। ਅਲੀਸਾ ਅਗਲੀ ਫਲਾਈਟ ਤੋਂ ਪਹਿਲਾਂ ਕੋਰੀਆ ਦੇ ਇੱਕ ਹੋਟਲ ਵਿੱਚ ਰੁਕੀ ਹੋਈ ਸੀ। ਫਿਰ ਉਸ ਦੀ ਨਜ਼ਰ ਕਮਰੇ ਵਿਚ ਲੱਗੇ ਏਸੀ ਦੇ ਅੰਦਰ ਚਮਕਦੀ ਰੌਸ਼ਨੀ ‘ਤੇ ਪਈ ਜੋ ਜਗ-ਬੁਝ ਰਹੀ ਸੀ।
ਇਹ ਵੀ ਪੜ੍ਹੋ : ਜੇਲ੍ਹ ਅੰਦਰ ਕੈਦੀਆਂ ਦੀ ਹੋਈ ਤੂੰ-ਤੂੰ ਮੈਂ-ਮੈਂ ਵਿਚਾਲੇ ਬੁਰੀ ਤਰ੍ਹਾਂ ਕੁੱਟਿਆ ਕੈਦੀ, ਹਸਪਤਾਲ ‘ਚ ਭਰਤੀ
ਕਮਰੇ ਦੇ ਏਅਰ ਕੰਡੀਸ਼ਨਰ ਦੇ ਅੰਦਰੋਂ ਲਾਲ ਬੱਤੀ ਦਿਖਾਈ ਦੇ ਰਰੀ ਸੀ। ਉਸਨੂੰ ਇਹ ਗੱਲ ਅਜੀਬ ਲੱਗੀ ਕਿਉਂਕਿ ਏਸੀ ਦੇ ਅੰਦਰ ਅਜਿਹਾ ਕੁਝ ਨਹੀਂ ਹੁੰਦਾ। ਅਲੀਸਾ ਨੇ ਇਸ ਦਾ ਵੀਡੀਓ ਬਣਾਇਆ ਹੈ। ਅਲੀਸਾ ਨੂੰ ਸ਼ੱਕ ਸੀ ਕਿ ਏਸੀ ਦੇ ਅੰਦਰ ਗੁਪਤ ਕੈਮਰਾ ਲਗਾਇਆ ਗਿਆ ਸੀ। ਅਲੀਸਾ ਨੇ ਤੁਰੰਤ ਹੋਟਲ ਸਟਾਫ ਨੂੰ ਬੁਲਾਇਆ ਅਤੇ ਪੁਲਿਸ ਨੂੰ ਵੀ ਉੱਥੇ ਬੁਲਾਇਆ। ਟੀਮ ਨੇ ਉੱਥੇ ਪਹੁੰਚ ਕੇ ਏ.ਸੀ ‘ਚ ਬਲ ਰਹੀ ਲਾਈਟ ਨੂੰ ਚੈੱਕ ਕੀਤਾ। ਏਸੀ ਦੇ ਅੰਦਰੋਂ ਜੋ ਨਿਕਲਿਆ ਉਹ ਕਾਫੀ ਹੈਰਾਨੀਜਨਕ ਸੀ।
ਇਸ ਗੱਲ ਦੀ ਪੁਸ਼ਟੀ ਹੋਈ ਕਿ ਕੈਮਰਾ ਏਸੀ ਦੇ ਅੰਦਰ ਲੁਕਿਆ ਹੋਇਆ ਸੀ। ਇਹ ਸੀਸੀਟੀਵੀ ਕੈਮਰਾ ਸੀ। ਅਲੀਸਾ ਨੇ ਹੋਟਲ ਸਟਾਫ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹੋਟਲ ਮਾਲਕਾਂ ਨੇ ਸਪੱਸ਼ਟ ਕੀਤਾ ਕਿ ਉਥੇ ਕੈਮਰਾ ਗਲਤੀ ਨਾਲ ਲਗਾਇਆ ਗਿਆ ਸੀ ਅਤੇ ਉਨ੍ਹਾਂ ਦਾ ਕੋਈ ਮਨਸੂਬਾ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਕੈਮਰੇ ਲਕੇ ਹੋਏ ਹਨ ਤਾਂ ਉਹ ਗੁਪਤ ਹੋਣਗੇ, ਜਿਨ੍ਹਾਂ ਵਿਚ ਲਾਈਟ ਨਹੀਂ ਹੋਵੇਗੀ। ਔਰਤ ਦਾ ਵੀਡੀਓ ਕਾਫੀ ਵਾਇਰਲ ਹੋ ਗਿਆ ਸੀ। ਉਸ ਸਮੇਂ ਲੋਕਾਂ ਨੇ ਕਮੈਂਟਸ ਵਿੱਚ ਕਿਹਾ ਸੀ ਕਿ ਕੋਰੀਆ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: