ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਇੱਕ 41 ਸਾਲਾ ਨਰਸ ਹੀਥਰ ਪ੍ਰੈਸਡੀ ਨੂੰ ਕਤਲ ਦੇ ਤਿੰਨ ਮਾਮਲਿਆਂ ਅਤੇ ਕਤਲ ਦੀ ਕੋਸ਼ਿਸ਼ ਦੇ 19 ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਅਮਰੀਕੀ ਨੇ ਕਈ ਮਰੀਜ਼ਾਂ ਨੂੰ ਮਾਰਨ ਦੀ ਕੋਸ਼ਿਸ਼ ਵਿੱਚ ਤਿੰਨ ਸਾਲਾਂ ਤੱਕ ਇਨਸੁਲਿਨ ਦੀਆਂ ਖਤਰਨਾਕ ਖੁਰਾਕਾਂ ਦਿੱਤੀਆਂ ਸਨ। ਦੋਸ਼ੀ ਨਰਸ ਨੂੰ ਸ਼ਨੀਵਾਰ ਨੂੰ 380-760 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੂੰ ਦੱਸਿਆ ਗਿਆ ਕਿ ਉਹ 2020 ਤੋਂ 2023 ਦਰਮਿਆਨ ਪੰਜ ਸਿਹਤ ਸਹੂਲਤਾਂ ਵਿੱਚ ਘੱਟੋ-ਘੱਟ 17 ਮਰੀਜ਼ਾਂ ਦੀ ਮੌਤ ਲਈ ਜ਼ਿੰਮੇਵਾਰ ਸੀ।
ਪ੍ਰੈਸਡੀ ‘ਤੇ 22 ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਵਿਚ ਇਨਸੁਲਿਨ ਦੇਣ ਦਾ ਦੋਸ਼ ਸੀ, ਜਿਨ੍ਹਾਂ ਵਿਚ ਕੁਝ ਅਜਿਹੇ ਸਨ ਜੋ ਸ਼ੂਗਰ ਦੇ ਮਰੀਜ਼ ਨਹੀਂ ਸਨ। ਜ਼ਿਆਦਾਤਰ ਮਰੀਜ਼ਾਂ ਦੀ ਮੌਤ ਖੁਰਾਕ ਲੈਣ ਤੋਂ ਤੁਰੰਤ ਬਾਅਦ ਜਾਂ ਕੁਝ ਸਮੇਂ ਬਾਅਦ ਹੋ ਗਈ ਸੀ। ਪੀੜਤਾਂ ਦੀ ਉਮਰ 43 ਤੋਂ 104 ਸਾਲ ਸੀ।
ਨਰਸ ‘ਤੇ ਪਿਛਲੇ ਸਾਲ ਮਈ ਦੇ ਸ਼ੁਰੂ ਵਿਚ ਦੋ ਮਰੀਜ਼ਾਂ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਦੀ ਪੁਲਿਸ ਜਾਂਚ ਵਿਚ ਪ੍ਰੈਸਡੀ ਦੇ ਖਿਲਾਫ ਕਈ ਹੋਰ ਦੋਸ਼ ਲਗਾਏ ਗਏ ਸਨ।
ਇਹ ਵੀ ਪੜ੍ਹੋ : Aadhaar ਨਾਲ ਜੁੜਿਆ ਨੰਬਰ ਬੰਦ ਹੋ ਗਿਆ ਹੈ ਤਾਂ ਇੰਝ ਕਰੋ ਨਵਾਂ ਨੰਬਰ ਐਡ, ਝਟਪਟ ਹੋ ਜਾਵੇਗਾ ਕੰਮ
ਅਤੀਤ ਵਿੱਚ ਸਹਿਕਰਮੀਆਂ ਨੇ ਉਸਦੇ ਵਿਵਹਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਮਰੀਜ਼ਾਂ ਨੂੰ ਨਫ਼ਰਤ ਨਾਲ ਦੇਖਦੀ ਹੈ ਅਤੇ ਅਕਸਰ ਉਹਨਾਂ ਬਾਰੇ ਗਲਤ ਟਿੱਪਣੀਆਂ ਕਰਦੀ ਹੈ।
ਉਹ ਆਪਣੀ ਮਾਂ ਨਾਲ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰਦੀ ਸੀ। ਆਪਣੀ ਮਾਂ ਨੂੰ ਟੈਕਸਟ ਮੈਸੇਜਿਸ ਵਿੱਚ, ਪ੍ਰੈਸਡੀ ਨੇ ਮਰੀਜ਼ਾਂ, ਸਹਿਕਰਮੀਆਂ ਅਤੇ ਇੱਥੋਂ ਤੱਕ ਕਿ ਉਹਨਾਂ ਲੋਕਾਂ ਨਾਲ ਆਪਣੀ ਨਾਖੁਸ਼ੀ ਦਾ ਵਰਣਨ ਕੀਤਾ ਜਿਨ੍ਹਾਂ ਨੂੰ ਉਹ ਰੈਸਟੋਰੈਂਟਾਂ ਵਿੱਚ ਮਿਲਦੀ ਸੀ। ਉਹ ਅਕਸਰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਰਦੀ ਸੀ।
ਸੁਣਵਾਈ ਦੌਰਾਨ ਉਸ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਦੋਸ਼ੀ ਕਰਾਰ ਦਿੱਤਾ। ਜਦੋਂ ਪ੍ਰੇਸਡੀ ਦੇ ਵਕੀਲਾਂ ਵਿੱਚੋਂ ਇੱਕ ਨੇ ਪੁੱਛਿਆ ਕਿ ਉਸਨੇ ਦੋਸ਼ੀ ਕਿਉਂ ਮੰਨਿਆ? ਜਿਸ ਦਾ ਪ੍ਰੇਸਡੀ ਨੇ ਜਵਾਬ ਦਿੱਤਾ, “ਕਿਉਂਕਿ ਮੈਂ ਦੋਸ਼ੀ ਹਾਂ।”
ਪ੍ਰੇਸਡੀ ਨੇ 2018 ਤੋਂ 2023 ਤੱਕ ਕਈ ਨਰਸਿੰਗ ਹੋਮਾਂ ਵਿੱਚ ਕੰਮ ਕੀਤਾ, ਸ਼ੁਰੂਆਤੀ ਦੋਸ਼ਾਂ ਤੋਂ ਬਾਅਦ ਉਸਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: