ਚੀਨ ਦੀ ਰਹਿਣ ਵਾਲੀ ਲੜਕੀ ਛੱਤੀਸਗੜ੍ਹ ਦੇ ਲੋਕੇਸ਼ ਕੁਮਾਰ ਨੂੰ ਦਿਲ ਦੇ ਬੈਠੀ। ਉਹ ਲੜਕੀ ਲੋਕੇਸ਼ ਦੀ ਸਟੂਡੈਂਟ ਸੀ। ਲੋਕੇਸ਼ ਉਸ ਨੂੰ ਯੋਗਾ ਸਿਖਾਉਂਦੇ ਸਨ। ਇਕ ਵੀਡੀਓ ਵਿਚ ਲੋਕੇਸ਼ ਨੇ ਆਪਣੀ ਲਵ ਸਟੋਰੀ ਵੀ ਸ਼ੇਅਰ ਕੀਤੀ ਹੈ। ਲੋਕੇਸ਼ ਨੇ ਦੱਸਿਆ ਕਿ ਉਹ ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਪੇਸ਼ੇ ਤੋਂ ਕਿਸਾਨ ਹਨ। ਲੋਕੇਸ਼ ਚਾਰ ਭੈਣ-ਭਰਾ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਯੋਗਾ ਵਿਚ ਦਿਲਚਸਪੀ ਸੀ। ਇਸ ਲਈ ਸ਼ੁਰੂਆਤੀ ਪੜ੍ਹਾਈ ਦੇ ਬਾਅਦ ਉਹ ਯੋਗ ਦੀ ਪੜ੍ਹਾਈ ਲਈ ਹਰਿਦੁਆਰ ਚਲੇ ਗਏ। ਪਰ ਆਰਥਿਕ ਮੁਸ਼ਕਲਾਂ ਕਾਰਨ ਯੂਨੀਵਰਸਿਟੀ ਵਿਚ ਦਾਖਲਾ ਨਹੀਂ ਲੈ ਸਕੇ।
ਬਾਅਦ ਵਿਚ ਦੋਸਤਾਂ ਦੀ ਮਦਦ ਨਾਲ ਦਾਖਲਾ ਮਿਲ ਗਿਆ। ਫਿਰ ਉੁਨ੍ਹਾਂ ਨੇ ਯੋਗ ਵਿਚ ਪੋਸਟ ਗ੍ਰੈਜੂਏਸ਼ਨ ਕੀਤਾ ਤੇ ਜੌਬ ਲਈ ਦਿੱਲੀ ਚਲੇ ਗਏ। ਕੁਝ ਸਾਲ ਦਿੱਲੀ ਰਹਿਣ ਦੇ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਚੀਨ ਵਿਚ ਇਕ ਭਾਰਤੀ ਇੰਸਟੀਚਿਊਟ ਵਿਚ ਯੋਗਾ ਟੀਚਰ ਦੀ ਵੈਕੇਂਸੀ ਹੈ। ਉਨ੍ਹਾਂ ਨੇ ਅਪਲਾਈ ਕੀਤਾ ਤੇ ਉਨ੍ਹਾਂ ਦਾ ਸਿਲੈਕਸ਼ਨ ਹੋ ਗਿਆ।
ਚੀਨ ਦੇ ਬੀਜਿੰਗ ਸਥਿਤ ਇਸ ਭਾਰਤੀ ਇੰਸਟੀਚਿਊਟ ਵਿਚ ਉਨ੍ਹਾਂ ਦੀ ਮੁਲਾਕਾਤ ਹਾਊ ਜੋਂਗ ਨਾਂ ਦੀ ਲੜਕੀ ਨਾਲ ਹੋਈ। ਹਾਊ ਉਥੇ ਯੋਗ ਸਿੱਖਣ ਆਉਂਦੀ ਸੀ। ਕੁਝ ਮੁਲਾਕਾਤਾਂ ਦੇ ਬਾਅਦ ਹਾਊ, ਲੋਕੇਸ਼ ਨੂੰ ਦਿਲ ਦੇ ਬੈਠੀ ਤੇ ਖੁਦ ਹੀ ਲੋਕੇਸ਼ ਨੂੰ ਪ੍ਰਪੋਜ ਕਰ ਦਿੱਤਾ। ਲੋਕੇਸ਼ ਕੁਮਾਰ ਨੇ ਦੱਸਿਆ ਕਿ ਕਿ ਇਕ ਵਾਰ ਉਨ੍ਹਾਂ ਨੇ ਹਾਊ ਜੋਂਗ ਨਾਲ ਬ੍ਰੇਕਅੱਪ ਕਰ ਲਿਆ ਸੀ ਕਿਉਂਕਿ ਹਾਊ ਕਾਫੀ ਝਗੜਾਲੂ ਸੀ ਪਰ ਜਦੋਂ ਉਹ ਭਾਰਤ ਪਰਤਿਆ ਤਾਂ ਹਾਊ ਨੇ ਉਸ ਨੂੰ ਕਾਫੀ ਮਿਸ ਕੀਤਾ। ਵ੍ਹਟਸਐਪ ਤੇ ਫੇਸਬੁੱਕ ‘ਤੇ ਮੈਸੇਜ ਕੀਤਾ। ਹਾਊ ਨੂੰ ਇਕ ਹੋਰ ਮੌਕਾ ਦੇਣ ਦਾ ਲੋਕੇਸ਼ ਨੇ ਫੈਸਲਾ ਲਿਆ।
ਲੋਕੇਸ਼ ਪਿਛਲੇ 6 ਸਾਲ ਤੋਂ ਚੀਨ ਵਿਚ ਹੈ। 2019 ਵਿਚ ਉਨ੍ਹਾਂ ਨੇ ਹਾਊ ਨਾਲ ਵਿਆਹ ਕਰਵਾ ਲਿਆ ਸੀ। ਇਸ ਵਿਚ ਸ਼ਾਮਲ ਹੋਣ ਲਈ ਭਾਰਤ ਤੋਂ ਲੋਕੇਸ਼ ਦੇ ਪਿਤਾ ਚੀਨ ਆਏ ਸਨ। ਬਾਅਦ ਵਿਚ ਫਿਰ ਕੱਪਲ ਭਾਰਤ ਆਇਆ ਤੇ ਦੇਸ਼ ਦੇ ਕਈ ਹਿੱਸਿਆਂ ਦੀ ਸੈਰ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਲੋਕੇਸ਼ ਤੇ ਹਾਊ ਦਾ ਇਕ ਬੱਚਾ ਹੈ, ਉਨ੍ਹਾਂ ਨੇ ਉਸ ਦਾ ਨਾਂ ਰੁਸੀਆ ਰੱਖਿਆ ਹੈ। ਲੋਕੇਸ਼ ਨੇ ਰੁਸੀਆ ਦਾ ਮਤਲਬ ‘ਭਾਰਤ ਕਾ ਪ੍ਰਕਾਸ਼’ ਦੱਸਿਆ ਹੈ। ਲੋਕੇਸ਼ ਦਾ ਯੂਟਿਊਬ ਚੈਨਲ ਹੈ ਜਿਸ ਦਾ ਨਾਂ Lokesh China Vlogs ਹੈ। ਇਸ ਵਿਚ ਉਹ ਆਪਣੇ ਵਲਾਗਸ ਸ਼ੇਅਰ ਕਰਦੇ ਹਨ। ਲੋਕੇਸ਼ ਦੇ ਚੈਨਲ ‘ਤੇ 20,000 ਤੋਂ ਵਧ ਸਬਸਕ੍ਰਾਈਬਰਸ ਹਨ।