ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਸਰਫਰਾਜ਼ ਖਾਨ ਦੇ ਪਿਤਾ ਨੌਸ਼ਾਦ ਦੀ ਪ੍ਰੇਰਣਾਦਾਇਕ ਭੂਮਿਕਾ ਲਈ ਉਨ੍ਹਾਂ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਪਿਛਲੇ 15 ਸਾਲਾਂ ਤੋਂ ਨੌਸ਼ਾਦ ਨੇ ਸਰਫਰਾਜ਼ ਦੇ ਕ੍ਰਿਕਟ ਕਰੀਅਰ ਨੂੰ ਬਿਹਤਰ ਬਣਾਉਣ ਲਈ ਦਿਨ-ਰਾਤ ਇੱਕ ਕਰ ਦਿੱਤਾ ਸੀ। ਇਸੇ ਮਿਹਨਤ ਦਾ ਨਤੀਜਾ ਹੈ ਕਿ ਸਰਫਰਾਜ਼ ਦਾ 26 ਸਾਲ ਦੀ ਉਮਰ ਵਿੱਚ ਭਾਰਤੀ ਟੈਸਟ ਟੀਮ ਵਿੱਚ ਖੇਡਣ ਦਾ ਸੁਪਨਾ ਪੂਰਾ ਹੋ ਗਿਆ। ਆਨੰਦ ਮਹਿੰਦਰਾ ਪਿਤਾ-ਪੁੱਤਰ ਦੀ ਲਗਨ ਤੋਂ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੂੰ ਥਾਰ ਗਿਫਟ ਕਰਨਗੇ।
ਸੋਸ਼ਲ ਮੀਡੀਆ ‘ਤੇ ਬੀਸੀਸੀਆਈ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਨੰਦ ਮਹਿੰਦਰਾ ਨੇ ਕਿਹਾ, ‘ਸਖਤ ਮਿਹਨਤ, ਹੌਸਲਾ ਤੇ ਸਬਰ ਇੱਕ ਪਿਤਾ ਆਪਣੇ ਬੱਚੇ ਵਿੱਚ ਇਨ੍ਹਾਂ ਤੋਂ ਬਿਹਤਰ ਗੁਣ ਕੀ ਭਰ ਸਕਦਾ ਹੈ? ਪ੍ਰੇਰਕ ਹੋਣ ਲਈ, ਨੌਸ਼ਾਦ ਖਾਨ ਨੂੰ ਥਾਰ ਤੋਹਫੇ ਵਿੱਚ ਦੇਣਾ ਮੇਰੇ ਲਈ ਸਨਮਾਨ ਦੀ ਗੱਲ ਹੈ।’
ਇਹ ਵੀ ਪੜ੍ਹੋ : Paytm ਨੂੰ ਵੱਡੀ ਰਾਹਤ, 29 ਫਰਵਰੀ ਮਗਰੋਂ ਵੀ ਜਮ੍ਹਾ ਹੋਵੇਗੀ ਰਾਸ਼ੀ, RBI ਨੇ ਵਧਾਇਆ ਸਮਾਂ
ਤੁਹਾਨੂੰ ਦੱਸ ਦੇਈਏ ਕਿ ਜਦੋਂ ਸਰਫਰਾਜ਼ ਖਾਨ ਨੂੰ ਟੈਸਟ ਕੈਪ ਮਿਲਿਆ ਤਾਂ ਇਹ ਨਾ ਸਿਰਫ ਉਸ ਲਈ ਸਗੋਂ ਉਸ ਦੀ ਪਤਨੀ, ਭਰਾ, ਪਰਿਵਾਰ ਅਤੇ ਖਾਸਕਰ ਉਸ ਦੇ ਪਿਤਾ ਲਈ ਵੀ ਵੱਡਾ ਪਲ ਸੀ। ਨੌਸ਼ਾਦ ਆਪਣੇ ਬੇਟੇ ਨੂੰ ਭਾਰਤੀ ਕ੍ਰਿਕਟਰ ਬਣਦੇ ਦੇਖ ਕੇ ਖੁਸ਼ੀ ਦੇ ਹੰਝੂ ਨਹੀਂ ਰੋਕ ਸਕਿਆ। ਸਾਲਾਂ ਦੀ ਸਖਤ ਮਿਹਨਤ, ਸਬਰ ਅਤੇ ਉਡੀਕ ਆਖਰਕਾਰ ਰਣਜੀ ਟਰਾਫੀ ਵਿੱਚ ਰੰਗ ਲਿਆਈ। ਪਿਉ-ਪੁੱਤਰ ਦੀ ਜੋੜੀ ਸਾਲਾਂ ਤੋਂ ਇਸ ਪਲ ਦਾ ਸੁਪਨਾ ਦੇਖ ਰਹੀ ਸੀ, ਜਿਸ ਨੂੰ ਸਰਫਰਾਜ਼ ਨੇ ਡੈਬਿਊ ‘ਤੇ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਹੋਰ ਵੀ ਮਿੱਠਾ ਕਰ ਦਿੱਤਾ।