ਆਸਾਰਾਮ ਬਾਪੂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। 2013 ਦੇ ਬਲਾਤਕਾਰ ਮਾਮਲੇ ‘ਚ ਸੈਸ਼ਨਸ ਕੋਰਟ ਵੱਲੋਂ ਉਸ ਨੂੰ ਦੋਸ਼ੀ ਪਾਇਆ ਗਿਆ ਹੈ ਤੇ ਕੱਲ੍ਹ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਉਸ ਮਾਮਲੇ ਵਿਚ ਕੋਰਟ ਨੇ ਦੂਜੇ ਦੋਸ਼ੀ ਨੂੰ ਨਿਰਦੋਸ਼ ਦੱਸ ਤੇ ਛੱਡ ਦਿੱਤਾ ਹੈ।
ਦੱਸ ਦੇਈਏ ਕਿ 2013 ਦੇ ਮਾਮਲੇ ਵਿਚ ਆਸਾਰਾਮ ‘ਤੇ ਸੂਰਤ ਦੀ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਸੀ, ਉਥੇ ਉਸੇ ਪੀੜਤਾ ਦੀ ਛੋਟੀ ਭੈਣ ਨਾਲ ਨਾਰਾਇਣ ਸਾਈਂ ‘ਤੇ ਬਲਾਤਕਾਰ ਕਰਨ ਦਾ ਦੋਸ਼ ਸੀ। ਇਸ ਮਾਮਲੇ ਵਿਚ ਆਸਾਰਾਮ ਤੋਂ ਇਲਾਵਾ ਉਸ ਦੀ ਪਤਨੀ ਲਕਸ਼ਮੀ, ਧੀ ਭਾਰਤੀ ਤੇ ਚਾਰ ਸਮਰਥਕਾਂ ਧਰੁਵਬੇਨ, ਨਿਰਮਲਾ, ਜੱਸੀ ਤੇ ਮੀਰਾ ਦੋਸ਼ੀ ਹੈ। ਉਂਝ ਇਸ ਵਾਰ ਆਸਾਰਾਮ ਨੂੰ ਵਰਚੂਅਲੀ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਸੁਣਵਾਈ ਦੌਰਾਨ ਕੋਰਟ ਨੇ ਆਸਾਰਾਮ ਨੂੰ ਦੋਸ਼ੀ ਤਾਂ ਮੰਨਿਆ ਪਰ ਸਜ਼ਾ ਦਾ ਐਲਾਨ ਨਹੀਂ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ : 25,000 ਦੀ ਰਿਸ਼ਵਤ ਲੈਂਦੇ BDPO ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ
ਆਸਾਰਾਮ ਬਲਾਤਕਾਰ ਦੇ ਇਕ ਦੂਜੇ ਮਾਮਲੇ ਵਿਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਸਮੇਂ ਉਹ ਜੋਧਪੁਰ ਦੀ ਜੇਲ੍ਹ ਵਿਚ ਹੀ ਬੰਦ ਹੈ। ਪਿਛਲੇ ਸਾਲ ਨਵੰਬਰ ਵਿਚ ਵੀ ਸੁਪਰੀਮ ਕੋਰਟ ਵਿਚ ਆਸਾਰਾਮ ਦੀ ਇਕ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਈ ਸੀ। ਉਸ ਸਮੇਂ ਆਸਾਰਾਮ ਨੇ ਕਿਹਾ ਸੀ ਕਿ ਵਧਦੀ ਉਮਰ ਤੇ ਖਰਾਬ ਤਬੀਅਤ ਦੀ ਵਜ੍ਹਾ ਨਾਲ ਉਸ ਨੂੰ ਜ਼ਮਾਨਤ ਮਿਲਣੀ ਚਾਹੀਦੀ ਪਰ ਕੋਰਟ ਦੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਜਿਹਾ ਨਹੀਂ ਕੀਤਾ ਸੀ। ਹੁਣ ਇਕ ਪਾਸੇ ਉਸ ਪੁਰਾਣੇ ਮਾਮਲੇ ਵਿਚ ਸਜ਼ਾ ਚੱਲ ਰਹੀ ਹੈ, ਉਥੇ ਸੂਰਤ ਵਾਲੇ ਕੇਸ ਵਿਚ ਵੀ ਸਜ਼ਾ ਦਾ ਐਲਾਨ ਹੋਣ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: