ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਜੋਬਨ ਮਸੀਹ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ਦੇ ਪੁੱਤਰ ਆਸ਼ੀਸ਼ ਮਸੀਹ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਅਸ਼ੀਸ਼ ਮਸੀਹ ਦੀਨਾਗਰ ਵਿਚ ਆਰਡੀ ਐਕਸ ਤੇ ਗ੍ਰੇਨੇਡ ਬਰਾਮਦਗੀ ਮਾਮਲੇ ਵਿਚ ਨਾਮਜ਼ਦ ਸੀ। ਦੱਸ ਦੇਈਏ ਕਿ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਅਸ਼ੀਸ਼ ਮਸੀਹ ਨੂੰ ਪਿੰਡ ਮਾਨ ਕੌਰ ਸਥਿਤ ਵਾਇਟ ਰਿਸੋਰਟ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਖ਼ਿਲਾਫ 10 ਅਪਰਾਧਿਕ ਮਾਮਲੇ ਦਰਜ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਅਸ਼ੀਸ਼ ਮਸੀਹ ਦੇ ਪਿਤਾ ਜੋਬਨ ਮਸੀਹ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ‘ਤੇ ਕੁਲ 28 ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਇਰਾਦਾ ਕਤਲ, ਮਾਰ ਕੁਟਾਈ, ਲੁੱਟ ਖੋਹ, ਚੋਰੀ, ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਨਾਜਾਇਜ਼ ਅਸਲਾ ਰੱਖਣ ਦੇ ਮਾਮਲੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਟਵਿੱਟਰ ‘ਚ ਵੱਡੇ ਬਦਲਾਅ ਦੀ ਤਿਆਰੀ, ਅੱਖਰਾਂ ਦੀ ਲਿਮਿਟ 280 ਤੋਂ ਵੱਧ ਕੇ ਹੋਵੇਗੀ 1000!
ਇਨ੍ਹਾਂ ਵਿੱਚੋਂ ਕਈ ਵਾਰ ਕਈ ਕੇਸਾਂ ਵਿਚ ਜੋਬਨ ਮਸੀਹ ਦੀ ਗ੍ਰਿਫਤਾਰੀ ਵੀ ਹੋਈ ਅਤੇ ਜ਼ਮਾਨਤ ਵੀ ਹੋ ਚੁੱਕੀ ਹੈ ਪਰ ਲੰਬੇ ਸਮੇਂ ਤੋ ਉਹ ਪੁਲਿਸ ਨੂੰ ਚਕਮਾ ਦੇ ਕੇ ਦੌੜਣ ਵਿੱਚ ਕਾਮਯਾਬ ਹੋ ਰਿਹਾ ਸੀ। 3 ਸਤੰਬਰ 2022 ਨੂੰ ਜੋਬਨ ਮਸੀਹ ਵੱਲੋਂ ਤਿੱਬੜ ਥਾਣੇ ਦੇ ਇਕ ਏਐਸਆਈ ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਵੀ ਦਰਜ ਹੋਇਆ।
ਸੂਤਰਾਂ ਅਨੁਸਾਰ ਮਈ 2007 ਵਿੱਚ ਉਸ ਦੇ ਖਿਲਾਫ ਲੁੱਟ ਖੋਹ ਦਾ ਪਹਿਲਾ ਮਾਮਲਾ ਥਾਣਾ ਸਿਟੀ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ ਸੀ ਹਾਲਾਂਕਿ ਇਸ ਵਿੱਚ ਉਹ ਬਰੀ ਹੋ ਗਿਆ ਸੀ ਪਰ ਇਥੋਂ ਹੀ ਉਸ ਦੇ ਅਪਰਾਧਿਕ ਜੀਵਨ ਦੀ ਸ਼ੁਰੂਆਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਉਸ ਤੋਂ ਬਾਅਦ ਇਸ ਦੇ ਖ਼ਿਲਾਫ਼ ਥਾਣਾ ਸਦਰ ਗੁਰਦਾਸਪੁਰ ਵਿੱਚ 1997 ਅਤੇ 1998 ਵਿੱਚ ਦੋ ਵੱਖ ਵੱਖ ਮਾਮਲੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਦਰਜ ਕੀਤੇ ਗਏ। 20 ਮਈ 1997 ਵਿਚ ਜੋਬਨ ਮਸੀਹ ਖ਼ਿਲਾਫ਼ ਲੁਟ ਖੋਹ (ਚੋਰੀ) ਅਤੇ ਇਰਾਦਾ ਕਤਲ ਦਾ ਪਹਿਲਾ ਮਾਮਲਾ ਦਰਜ ਹੋਇਆ ਸੀ।