ਭਾਰਤੀ ਟੀਮ ਦੇ ਸਟਾਰ ਸਪਿਨਰ ਆਰ ਅਸ਼ਵਿਨ ਨੇ ਇੰਗਲੈਂਡ ਖਿਲਾਫ ਰਾਜਕੋਟ ਟੈਸਟ ‘ਚ ਨਵਾਂ ਰਿਕਾਰਡ ਬਣਾਇਆ ਹੈ। 5 ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੈਚ ‘ਚ ਦੂਜੀ ਪਾਰੀ ‘ਚ ਗੇਂਦਬਾਜ਼ੀ ਕਰਦੇ ਹੋਏ ਅਸ਼ਵਿਨ ਨੇ ਪਹਿਲਾ ਵਿਕਟ ਲੈ ਕੇ ਇਤਿਹਾਸ ਰਚ ਦਿੱਤਾ। ਉਹ ਹੁਣ 500 ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦਾ ਤੀਜਾ ਮੈਚ ਅਨੁਭਵੀ ਸਪਿਨਰ ਆਰ ਅਸ਼ਵਿਨ ਲਈ ਯਾਦਗਾਰ ਬਣ ਗਿਆ। ਇਸ ਮੈਚ ਵਿੱਚ ਉਹ ਵੱਡਾ ਰਿਕਾਰਡ ਬਣਾਉਣ ਤੋਂ ਸਿਰਫ਼ ਇੱਕ ਵਿਕਟ ਦੂਰ ਖੜ੍ਹਾ ਸੀ। ਇੰਗਲੈਂਡ ਖਿਲਾਫ ਪਹਿਲੀ ਪਾਰੀ ‘ਚ ਸਲਾਮੀ ਬੱਲੇਬਾਜ਼ ਜੈਕ ਕ੍ਰਾਊਲੀ ਦਾ ਵਿਕਟ ਲੈ ਕੇ ਇਕ ਅਜਿਹਾ ਰਿਕਾਰਡ ਬਣਾਇਆ ਜੋ ਇਕ ਸੁਪਨੇ ਵਰਗਾ ਲੱਗਦਾ ਹੈ। ਟੈਸਟ ਕ੍ਰਿਕਟ ‘ਚ ਇਸ ਗੇਂਦਬਾਜ਼ ਨੇ ਭਾਰਤ ਲਈ ਸਭ ਤੋਂ ਤੇਜ਼ 500 ਟੈਸਟ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ।
ਆਰ ਅਸ਼ਵਿਨ ਭਾਰਤ ਲਈ ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ 500 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਇਸ ਮਾਮਲੇ ‘ਚ ਅਨੁਭਵੀ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ। ਵਿਸ਼ਵ ਕ੍ਰਿਕਟ ‘ਚ ਸਭ ਤੋਂ ਤੇਜ਼ 500 ਟੈਸਟ ਵਿਕਟਾਂ ਲੈਣ ਦੇ ਮਾਮਲੇ ‘ਚ ਸ਼੍ਰੀਲੰਕਾ ਦੇ ਸਾਬਕਾ ਸਪਿਨਰ ਮੁਥੱਈਆ ਮੁਰਲੀਧਰਨ ਪਹਿਲੇ ਨੰਬਰ ‘ਤੇ ਹੈ। ਤੀਜਾ ਨੰਬਰ ਭਾਰਤ ਦੇ ਅਨਿਲ ਕੁੰਬਲੇ ਦਾ ਆਉਂਦਾ ਹੈ। ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦਾ ਨਾਂ ਚੌਥੇ ਸਥਾਨ ‘ਤੇ ਹੈ।
ਇਹ ਵੀ ਪੜ੍ਹੋ : ਮੰਦਭਾਗੀ ਖਬਰ: ਕੈਨੇਡਾ ਗਏ 25 ਸਾਲਾ ਭਾਰਤੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ
ਮੁਥੱਈਆ ਮੁਰਲੀਧਰਨ ਨੇ ਸਿਰਫ 144 ਟੈਸਟ ਪਾਰੀਆਂ ‘ਚ ਗੇਂਦਬਾਜ਼ੀ ਕਰਦੇ ਹੋਏ 500 ਵਿਕਟਾਂ ਪੂਰੀਆਂ ਕਰਨ ਦਾ ਕਾਰਨਾਮਾ ਕੀਤਾ ਸੀ। ਭਾਰਤ ਦਾ ਆਰ ਅਸ਼ਵਿਨ 184 ਪਾਰੀਆਂ ਤੋਂ ਬਾਅਦ ਅਜਿਹਾ ਕਰਨ ਵਿੱਚ ਕਾਮਯਾਬ ਹੋਇਆ ਹੈ। ਭਾਰਤੀ ਦਿੱਗਜ ਅਨਿਲ ਕੁੰਬਲੇ ਨੇ 188 ਪਾਰੀਆਂ ‘ਚ ਇਹ ਖਾਸ ਉਪਲਬਧੀ ਹਾਸਲ ਕੀਤੀ ਸੀ। ਉਥੇ ਹੀ ਆਸਟ੍ਰੇਲੀਆ ਦੇ ਸ਼ੇਨ ਵਾਰਨ ਨੇ 201 ਪਾਰੀਆਂ ਖੇਡ ਕੇ 500 ਟੈਸਟ ਵਿਕਟਾਂ ਪੂਰੀਆਂ ਕੀਤੀਆਂ।