ਪੰਜਾਬ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਹਾਲਾਂਕਿ ਹੁਣ ਪੁਲਿਸ ਵੀ ਬਦਮਾਸ਼ਾਂ ਨੂੰ ਲੈ ਕੇ ਪੂਰੀ ਸਖਤੀ ਵਿੱਚ ਹੈ ਪਰ ਫਿਰ ਵੀ ਲੁਟੇਰੇ ਅਪਰਾਧ ਕਰਨ ਵਿੱਚ ਲੱਗੇ ਹੋਏ ਹਨ। ਮੋਗਾ ਵਿੱਚ ਲੁਟੇਰਿਆਂ ਨੇ ਇੱਕ ਪੁਲਿਸ ਮੁਲਾਜ਼ਮ ‘ਤੇ ਹਮਲਾ ਕਰਕੇ ਉਸ ਨੂੰ ਲੁੱਟ ਲਿਆ।
ਮੋਗਾ ਦੇ ਲੋਹਾਰਾ ਚੌਕ ਨੇੜੇ ਸ਼ੁੱਕਰਵਾਰ ਦੇਰ ਰਾਤ ਇਕ ਇਨੋਵਾ ਸਵਾਰ 4-5 ਲੁਟੇਰਿਆਂ ਨੇ ਇਕ ਪੁਲਿਸ ਮੁਲਾਜ਼ਮ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਪੁਲਿਸ ਮੁਲਾਜ਼ਮ ਦਾ ਮੋਬਾਈਲ ਫੋਨ ਅਤੇ ਸਰਕਾਰੀ ਪਿਸਤੌਲ ਲੈ ਕੇ ਫ਼ਰਾਰ ਹੋ ਗਏ।
ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਸਤਨਾਮ ਸਿੰਘ ਕਮਾਲਕੇ ਪੁਲਿਸ ਚੌਕੀ ਵਿੱਚ ਹੈੱਡ ਕਾਂਸਟੇਬਲ ਹੈ। ਬੀਤੀ ਦੇਰ ਰਾਤ ਸਤਨਾਮ ਆਪਣੇ ਘਰ ਤੋਂ ਕਮਾਲਕੇ ਚੌਂਕੀ ਨੂੰ ਡਿਊਟੀ ਲਈ ਜਾ ਰਿਹਾ ਸੀ। ਉਸ ਦੀ ਬਰੇਜ਼ਾ ਕਾਰ ਲੋਹਾਰਾ ਚੌਕ ਨੇੜੇ ਪੰਕਚਰ ਹੋ ਗਈ। ਜਦੋਂ ਸਤਨਾਮ ਕਾਰ ਦਾ ਟਾਇਰ ਬਦਲਣ ਲੱਗਾ ਤਾਂ ਦੋਸ਼ੀਆਂ ਨੇ ਪਿੱਛਿਓਂ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਉਸ ਦਾ ਮੋਬਾਈਲ ਅਤੇ ਸਰਕਾਰੀ ਪਿਸਤੌਲ ਖੋਹ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਨਵਾਂਸ਼ਹਿਰ ‘ਚ ਪੁਲਿਸ ਨੇ ਫੜਿਆ ਨਜਾਇਜ਼ ਸ਼.ਰਾਬ ਨਾਲ ਭਰਿਆ ਕੈਂਟਰ, 2 ਮੁਲਜ਼ਮ ਗ੍ਰਿਫਤਾਰ
ਸਤਨਾਮ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਕੋਟ ਈਸੇ ਖਾਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਤਨਾਮ ਦੇ ਸਿਰ ‘ਤੇ 100 ਟਾਂਕੇ ਲੱਗੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –