ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੇ ਦੇ ਨੇੜਲੇ ਪਿੰਡ ਖੰਨਾ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਬਾਬਾ ਦਾਦੂਸ਼ਾਹ ਦਰਗਾਹ ਦੇ ਸੇਵਾਦਾਰ ਗੋਰਾ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ। ਖੂਨ ਨਾਲ ਲੱਥਪੱਥ ਸੇਵਾਦਾਰ ਦੀ ਲਾਸ਼ ਮਿਲੀ। ਨਾਲ ਹੀ ਦਾਤਰ ਪਈ ਵੀ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਸੇਵਾਦਾਰ ਦੇ ਬੇਟੇ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਪਿਲੇ 25 ਸਾਲਾਂ ਤੋਂ ਦਰਗਾਹ ਦੀ ਸੇਵਾ ਕਰ ਰਹੇ ਸਨ ਤੇ ਉਥੇ ਬਣੇ ਕਮਰੇ ਵਿਚ ਹੀ ਰਹਿ ਰਹੇ ਸਨ। ਸੋਮਵਾਰ ਰਾਤ ਉਹ 9.30 ਵਜੇ ਘਰ ਤੋਂ ਖਾਣਾ ਖਾ ਕੇ ਦਰਗਾਹ ‘ਤੇ ਸੌਣ ਲਈ ਗਏ ਸਨ। ਸਵੇਰ ਹੋਣ ‘ਤੇ ਉਹ ਕੰਮ ‘ਤੇ ਜਾਣ ਤੋਂ ਪਹਿਲਾਂ ਪਿਤਾ ਨੂੰ ਮਿਲਣ ਗਿਆ।
ਹਰਦੀਪ ਨੇ ਦੱਸਿਆ ਕਿ ਪਿਤਾ ਨਹੀਂ ਦਿਖੇ ਉਹ ਕਮਰੇ ਵਿਚ ਗਿਆ ਪਰ ਉਥੇ ਪਿਤਾ ਦਾ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ ‘ਤੇ ਜ਼ਖਮ ਸਨ। ਲਾਸ਼ ਦੇ ਕੋਲ ਹੀ ਤੇਜ਼ਧਾਰ ਹਥਿਆਰ ਪਏ ਸਨ। ਇਸ ਦੀ ਸੂਚਨਾ ਉਸ ਨੇ ਤੁਰੰਤ ਪਿੰਡ ਦੇ ਸਾਬਕਾ ਸਰਪੰਚ ਕਰਮ ਸਿੰਘ ਤੇ ਭਾਈ ਜੋਗਾ ਸਿੰਘ ਨੂੰ ਦਿੱਤੀ।
ਇਹ ਵੀ ਪੜ੍ਹੋ : ਅੰਬਾਲਾ STF ਦੇ ਹੱਥ ਲੱਗੀ ਵੱਡੀ ਸਫਲਤਾ, ਮੋਸਟ ਵਾਂਟੇਡ ਵਿੱਕੀ ਲਾਲਾ ਹਥਿਆਰਾਂ ਸਣੇ ਗ੍ਰਿਫਤਾਰ
ਹਰਦੀਪ ਮੁਤਾਬਕ ਜਾਣਕਾਰੀ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ। ਥਾਣਾ ਮੱਖੂ ਦੇ ਇੰਚਾਰਜ ਜੀਤੇਂਦਰ ਸਿੰਘ ਨੇ ਜਾਂਚ ਕਰਨ ਦੇ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਪੁਲਿਸ ਵੱਲੋਂ ਅਣਪਛਾਤੇ ਹਤਿਆਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: