ਕੀ ਡਾਂਸ ਕਰਨਾ ਕਦੇ ਕਿਸੇ ਦੇਸ਼ ਲਈ ਸਮੱਸਿਆ ਬਣ ਸਕਦਾ ਹੈ? ਅਸੀਂ ਤੁਹਾਨੂੰ ਇਹ ਸਵਾਲ ਇਸ ਲਈ ਪੁੱਛ ਰਹੇ ਹਾਂ ਕਿਉਂਕਿ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਬਹੁਤ ਹੀ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। ਉਨ੍ਹਾਂ ਵਾਹਨਾਂ ਵਿੱਚ ਮਿਊਜ਼ੀਕਲ ਹਾਰਨ ਵਜਾਉਣ ’ਤੇ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਹਨ।
ਦਰਅਸਲ, ਦੱਖਣ-ਪੂਰਬੀ ਏਸ਼ੀਆ ਵਿੱਚ ਕੰਬੋਡੀਆ ਨਾਮ ਦਾ ਇੱਕ ਦੇਸ਼ ਹੈ। ਇੱਥੋਂ ਦੇ ਪ੍ਰਧਾਨ ਮੰਤਰੀ ਹੁਨ ਮਾਨੇਟ ਡਾਂਸ ਤੋਂ ਇੰਨੇ ਨਾਰਾਜ਼ ਹੋ ਗਏ ਕਿ ਉਨ੍ਹਾਂ ਨੇ ਵਾਹਨਾਂ ‘ਚ ਸੰਗੀਤਕ ਹਾਰਨ ‘ਤੇ ਪਾਬੰਦੀ ਲਗਾਉਣ ਦੇ ਹੁਕਮ ਦੇ ਦਿੱਤੇ। ਇਸ ਹਾਰਨ ਕਾਰਨ ਲੋਕ ਸੜਕ ਕੰਢੇ ਨੱਚਣ ਲੱਗ ਜਾਂਦੇ ਸਨ।
ਹੁਨ ਮਾਨੇਟ ਨੇ ਟਰਾਂਸਪੋਰਟ ਅਤੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਜੇ ਕਿਸੇ ਵਾਹਨ ਤੋਂ ਮਿਊਜ਼ੀਕਲ ਹਾਰਨ ਸੁਣਾਈ ਦਿੰਦਾ ਹੈ ਤਾਂ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬਾਈ ਅਥਾਰਟੀਆਂ ਦੁਆਰਾ ਆਦੇਸ਼ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ, ਪਰ ਉਹ ਇਸ ਦਾ ਐਲਾਨ ਜਨਤਕ ਤੌਰ ‘ਤੇ ਕਰਨਾ ਚਾਹੁੰਦੇ ਸਨ ਤਾਂ ਜੋ ਇਸਨੂੰ ਦੇਸ਼ ਭਰ ਵਿੱਚ ਲਾਗੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Zomato ਦੇ ਇਸ ਫੈਸਲੇ ਨਾਲ ਮਚਿਆ ਬਵਾਲ, CEO ਨੂੰ ਕੁਝ ਹੀ ਘੰਟਿਆਂ ‘ਚ ਲੈਣਾ ਪਿਆ ਯੂ-ਟਰਨ
ਹੁਨ ਮਾਨੇਟ ਪਿਛਲੇ ਸਾਲ 2023 ਵਿੱਚ ਕੰਬੋਡੀਆ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਹੁਨ ਸੇਨ 38 ਸਾਲ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੇ। ਉਨ੍ਹਾਂ ਨੇ ਸੋਮਵਾਰ (18 ਮਾਰਚ) ਨੂੰ ਆਪਣੀ ਫੇਸਬੁੱਕ ‘ਤੇ ਲਿਖਿਆ ਕਿ ਕੁਝ ਲੋਕ, ਖਾਸ ਕਰਕੇ ਨੌਜਵਾਨ ਅਤੇ ਬੱਚੇ ਸੜਕ ਕਿਨਾਰੇ ਟਰੱਕਾਂ ਦੇ ਹਾਰਨਾਂ ਦੀ ਧੁਨ ‘ਤੇ ਨੱਚਦੇ ਦੇਖੇ ਗਏ। ਇਹ ਪੂਰੀ ਤਰ੍ਹਾਂ ਨਾਲ ਗਲਤ ਹੈ।
ਕੰਬੋਡੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੜਕ ਕੰਢੇ ਨੱਚਣ ਨਾਲ ਜਨਤਕ ਵਿਵਸਥਾ ਅਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ‘ਚ ਇਕ ਵੀਡੀਓ ‘ਚ ਤਿੰਨ ਨੌਜਵਾਨ ਸੜਕ ਦੇ ਵਿਚਕਾਰ ਨੱਚਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਇਕ ਵੱਡਾ ਟਰਾਲਾ ਉਨ੍ਹਾਂ ਵੱਲ ਆ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: