ਮੋਹਾਲੀ ਜ਼ਿਲੇ ਦੇ ਪਿੰਡ ਬੰਸੇਪੁਰ ਸਥਿਤ ਐਕਸਿਸ ਬੈਂਕ ਦੀ ਸ਼ਾਖਾ ‘ਚ ਲੋਕਾਂ ਦੇ ਖਾਤਿਆਂ ‘ਚੋਂ ਕਰੋੜਾਂ ਰੁਪਏ ਆਪਣੇ ਪਰਿਵਾਰ ਅਤੇ ਜਾਣ-ਪਛਾਣ ਵਾਲਿਆਂ ਦੇ ਖਾਤਿਆਂ ‘ਚ ਟਰਾਂਸਫਰ ਕਰਨ ਵਾਲੇ ਬੈਂਕ ਮੈਨੇਜਰ ਗੌਰਵ ਸ਼ਰਮਾ ਨੂੰ ਪੁਲਿਸ ਨੇ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਦੋਸ਼ੀ ਮੈਨੇਜਰ ਗੌਰਵ ਸ਼ਰਮਾ ਨੂੰ ਮੁਹਾਲੀ ਲੈ ਕੇ ਆਈ ਹੈ। ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਮੰਗਿਆ ਜਾਵੇਗਾ।
ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਸ਼ਨੀਵਾਰ ਨੂੰ ਬੈਂਕ ਸ਼ਾਖਾ ਦਾ ਦੌਰਾ ਕੀਤਾ। ਉਨ੍ਹਾਂ ਉੱਥੇ ਮੌਜੂਦ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਸਾਰਿਆਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਣਗੇ। ਮੰਤਰੀ ਨੇ ਲੋਕਾਂ ਨੂੰ ਕਿਹਾ ਹੈ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ। ਬੈਂਕ ਨੂੰ ਲੋਕਾਂ ਦੇ ਪੈਸੇ ਵਾਪਸ ਕਰਨੇ ਪੈਣਗੇ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਬੈਂਕ ਮੈਨੇਜਰ ਨੇ ਇੱਕ ਨੇਪਾਲੀ ਨੌਜਵਾਨ ਨੂੰ ਆਪਣਾ ਨੌਕਰ ਰੱਖਿਆ ਸੀ। ਉਹ ਵੀ ਉਸ ਦਿਨ ਤੋਂ ਲਾਪਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਦੋਸ਼ੀ ਆਪਣੇ ਨੌਕਰ ਨਾਲ ਨੇਪਾਲ ਫਰਾਰ ਹੋ ਗਿਆ ਸੀ। ਪਰ ਫਿਰ ਵੀ ਪੁਲਿਸ ਨੇ ਦੋਸ਼ੀਆਂ ਦੀ ਫੋਟੋ ਪੰਜਾਬ ਦੇ ਨਾਲ-ਨਾਲ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਪੁਲਿਸ ਨੂੰ ਭੇਜੀ ਸੀ, ਤਾਂ ਜੋ ਜੇ ਇਹ ਕਿਤੇ ਵੀ ਦਿਖਾਈ ਦੇਵੇ ਤਾਂ ਇਸ ਨੂੰ ਕਾਬੂ ਕੀਤਾ ਜਾ ਸਕੇ। ਪੁਲਿਸ ਅਜੇ ਤੱਕ ਨੌਕਰ ਨੂੰ ਕਾਬੂ ਨਹੀਂ ਕਰ ਸਕੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਬੈਂਕ ਕੈਸ਼ੀਅਰ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਸੀ। ਕਿਉਂਕਿ ਦੋਸ਼ੀਆਂ ਨੇ ਕੈਸ਼ੀਅਰ ਸਾਕੇਤ ਦਾ ਲੌਗਇਨ ਲੈ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਸੀ। ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਦੋਸ਼ੀ ਬੈਂਕ ਮੈਨੇਜਰ ਮਹਿੰਗੀ ਸ਼ਰਾਬ ਪੀਣ ਦਾ ਸ਼ੌਕੀਨ ਸੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਲਈ ਕਾਰ ਰੱਖੀ ਸੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ 12ਵੇਂ ਰਾਹਤ ਭਰੀ ਖ਼ਬਰ, ਖੁੱਲ੍ਹਣ ਲੱਗੇ ਦਿੱਲੀ ਦੇ ਬਾਰਡਰ, ਸੜਕਾਂ ਤੋਂ ਹਟਾਏ ਗਏ ਬੈਰੀਕੇਡ
ਪਰ, ਕੁਝ ਸਮਾਂ ਪਹਿਲਾਂ ਉਸ ਨੇ ਉਹ ਕਾਰ ਆਪਣੇ ਨੇਪਾਲੀ ਨੌਕਰ ਨੂੰ ਦਿੱਤੀ ਸੀ ਅਤੇ ਉਸ ਨੇ ਆਪਣੇ ਲਈ ਨਵੀਂ ਕਾਲੇ ਰੰਗ ਦੀ ਸਫਾਰੀ ਕਾਰ ਖਰੀਦੀ ਸੀ, ਜਿਸ ਨੂੰ ਪੁਲਿਸ ਨੇ ਉਸ ਦੇ ਫਲੈਟ ਤੋਂ ਹਿਰਾਸਤ ਵਿੱਚ ਲੈ ਲਿਆ ਹੈ।
ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦੇ ਫਲੈਟ ਦੀ ਜਾਂਚ ਕੀਤੀ ਸੀ। ਉਥੋਂ ਪੁਲਿਸ ਨੂੰ ਦੋਸ਼ੀ ਦਾ ਪਾਸਪੋਰਟ ਮਿਲਿਆ। ਇਸ ਪਾਸਪੋਰਟ ਦੀ ਮਿਆਦ ਨਵੰਬਰ 2023 ਵਿੱਚ ਖਤਮ ਹੋ ਗਈ ਸੀ। ਉਦੋਂ ਤੋਂ ਉਸ ਨੇ ਇਸ ਨੂੰ ਰੀਨਿਊ ਨਹੀਂ ਕਰਵਾਇਆ ਸੀ। ਉਹ ਆਖਰੀ ਵਾਰ ਇਸ ਪਾਸਪੋਰਟ ‘ਤੇ ਥਾਈਲੈਂਡ ਗਿਆ ਸੀ।ਜਿਸ ਕਾਰਨ ਪੁਲਿਸ ਨੂੰ ਨੇਪਾਲ ਭੱਜਣ ਦੀ ਸੰਭਾਵਨਾ ਪਹਿਲਾਂ ਨਾਲੋਂ ਜ਼ਿਆਦਾ ਸੀ।