ਭਾਰਤ ਵਿੱਚ ਵਧਦੇ ਡਿਜੀਟਲਾਈਜ਼ੇਸ਼ਨ ਦੇ ਨਾਲ ਹੀ ਡਿਜੀਟਲ ਭੁਗਤਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (AePS) ਡਿਜੀਟਲ ਭੁਗਤਾਨ ਦਾ ਇੱਕ ਪ੍ਰਸਿੱਧ ਤਰੀਕਾ ਬਣ ਗਿਆ ਹੈ। ਇਸ ਵਿੱਚ ਤੁਹਾਨੂੰ ਲੈਣ-ਦੇਣ ਕਰਨ ਲਈ ਸਿਰਫ਼ ਆਧਾਰ ਨੰਬਰ, ਬਾਇਓਮੈਟ੍ਰਿਕ/ਆਈਆਰਆਈਐਸ ਦੀ ਲੋੜ ਹੋਵੇਗੀ। ਇਸ ਦੇ ਨਾਲ ਇਸ ਭੁਗਤਾਨ ਵਿੱਚ ਤੁਹਾਨੂੰ ਉਸ ਬੈਂਕ ਦਾ ਨਾਮ ਵੀ ਦਰਜ ਕਰਨਾ ਹੋਵੇਗਾ ਜਿੱਥੇ ਤੁਹਾਡਾ ਬੈਂਕ ਖਾਤਾ ਹੈ।
AePS ਰਾਹੀਂ ਭੁਗਤਾਨਾਂ ਨੂੰ ਸੁਰੱਖਿਅਤ ਰੱਖਣ ਲਈ, UIDAI ਨੇ M-Aadhaar ਐਪ ‘ਤੇ ਆਧਾਰ ਡਾਟਾ ਯਾਨੀ ਬਾਇਓਮੈਟ੍ਰਿਕਸ ਨੂੰ ਲਾਕ ਕਰਨ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਕਈ ਵਾਰ ਯੂਜ਼ਰ ਅਜਿਹਾ ਕਰਨਾ ਭੁੱਲ ਜਾਂਦੇ ਹਨ. ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ AePS ਧੋਖਾਧੜੀ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇ ਤੁਸੀਂ AePS ਧੋਖਾਧੜੀ ਤੋਂ ਆਪਣੀ ਮਿਹਨਤ ਦੀ ਕਮਾਈ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਬੈਂਕ ਦੁਆਰਾ ਸੁਝਾਏ ਗਏ ਸੁਝਾਵਾਂ ਦੀ ਪਾਲਣਾ ਕਰ ਸਕਦੇ ਹੋ।
1. ਬੈਂਕ ਦੇ ਕਸਟਮਰ ਕੇਅਰ ਨਾਲ ਸੰਪਰਕ ਕਰੋ-
ਜੇ AePS ਰਾਹੀਂ ਤੁਹਾਡੇ ਖਾਤੇ ਤੋਂ ਗਲਤ ਤਰੀਕੇ ਨਾਲ ਪੈਸੇ ਕਢਵਾਏ ਗਏ ਹਨ, ਤਾਂ ਸਭ ਤੋਂ ਪਹਿਲਾਂ ਬੈਂਕ ਨੂੰ ਇਸ ਦੀ ਸੂਚਨਾ ਦਿਓ। ਵੱਖ-ਵੱਖ ਬੈਂਕਾਂ ਨੇ ਗਾਹਕਾਂ ਦੀ ਸਹੂਲਤ ਲਈ ਅਤੇ ਧੋਖਾਧੜੀ ਦੀ ਰਿਪੋਰਟ ਕਰਨ ਲਈ ਨੰਬਰ ਜਾਰੀ ਕੀਤੇ ਹਨ। ਤੁਸੀਂ ਇਨ੍ਹਾਂ ਨੰਬਰਾਂ ‘ਤੇ ਕਾਲ ਜਾਂ ਮੈਸੇਜ ਕਰਕੇ ਬੈਂਕ ਨੂੰ ਧੋਖਾਧੜੀ ਵਾਲੇ ਲੈਣ-ਦੇਣ ਬਾਰੇ ਸੂਚਿਤ ਕਰ ਸਕਦੇ ਹੋ।
2. ਖਾਤਾ ਬਲੌਕ ਕਰਵਾਓ
ਈਟੀ ਦੀ ਰਿਪੋਰਟ ਮੁਤਾਬਕ ਜੇ ਆਧਾਰ ਦੇ ਜ਼ਰੀਏ ਤੁਹਾਡੇ ਖਾਤੇ ਵਿੱਚ ਧੋਖਾਧੜੀ ਵਾਲਾ ਲੈਣ-ਦੇਣ ਹੋਇਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਬਾਰੇ ਬੈਂਕ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਆਪਣੇ ਖਾਤੇ ਨੂੰ ਬਲਾਕ ਕਰਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਪੈਸਾ ਸੁਰੱਖਿਅਤ ਰਹੇਗਾ ਅਤੇ ਕੋਈ ਹੋਰ ਵਿਅਕਤੀ ਕਿਸੇ ਤਰ੍ਹਾਂ ਦਾ ਲੈਣ-ਦੇਣ ਨਹੀਂ ਕਰ ਸਕੇਗਾ।
3. ਅਧਿਕਾਰੀਆਂ ਨੂੰ ਧੋਖਾਧੜੀ ਦੀ ਰਿਪੋਰਟ ਕਰੋ
ਸਰਕਾਰ ਨੇ ਸਾਈਬਰ ਅਪਰਾਧ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ https://cybercrime.gov.in/ ਲਾਂਚ ਕੀਤਾ ਹੈ। ਇਸ ਪੋਰਟਲ ‘ਤੇ ਜਾ ਕੇ ਤੁਸੀਂ 90 ਦਿਨਾਂ ਦੇ ਅੰਦਰ ਤੁਹਾਡੇ ਨਾਲ ਕੀਤੀ ਗਈ ਧੋਖਾਧੜੀ ਦੀ ਰਿਪੋਰਟ ਕਰ ਸਕਦੇ ਹੋ। ਇਸ ਤੋਂ ਇਲਾਵਾ, AePS ਧੋਖਾਧੜੀ ਦੇ ਮਾਮਲੇ ਵਿੱਚ ਤੁਸੀਂ UIDAI ਦੀ ਵੈੱਬਸਾਈਟ https://uidai.gov.in/en/contact-support.html ‘ਤੇ ਜਾ ਸਕਦੇ ਹੋ।
ਇਹ ਵੀ ਪੜ੍ਹੋ : ਸਾਈਕਲ ‘ਤੇ ਆਟਾ ਲੈਣ ਜਾ ਰਹੀ ਕੁੜੀ ‘ਤੇ ਚੜ੍ਹਿਆ ਟਰੱਕ, ਪਰਿਵਾਰ ਦਾ ਰੋ-ਰੋ ਬੁਰਾ ਹਾਲ
4. ਪਹਿਲੇ ਟ੍ਰਾਂਜੈਕਸ਼ਨ ਤੋਂ ਬਾਅਦ ਹੀ AePS ਨੂੰ ਬਲਾਕ ਕਰੋ
ਧਿਆਨ ਵਿੱਚ ਰੱਖੋ ਕਿ UIDAI AePS ਰਾਹੀਂ ਇੱਕ ਵਾਰ ਵਿੱਚ ਸਿਰਫ਼ 10,000 ਰੁਪਏ ਤੱਕ ਦੇ ਲੈਣ-ਦੇਣ ਦੀ ਇਜਾਜ਼ਤ ਦਿੰਦਾ ਹੈ। ਇਸ ਤਰ੍ਹਾਂ ਤੁਸੀਂ ਇੱਕ ਦਿਨ ਵਿੱਚ ਸਿਰਫ 5 ਟ੍ਰਾਂਜੈਕਸ਼ਨ ਕਰਕੇ 50,000 ਰੁਪਏ ਤੱਕ ਦੀ ਰਕਮ ਟ੍ਰਾਂਸਫਰ ਕਰ ਸਕਦੇ ਹੋ। ਅਜਿਹੀ ਸਥਿਤੀ ਵਿੱਚ ਜੇ 10,000 ਰੁਪਏ ਪਹਿਲੀ ਵਾਰ ਕਿਸੇ ਸਾਈਬਰ ਅਪਰਾਧ ਦੁਆਰਾ ਟ੍ਰਾਂਸਫਰ ਕੀਤੇ ਗਏ ਹਨ, ਤਾਂ ਧਿਆਨ ਵਿੱਚ ਰੱਖੋ ਕਿ ਤੁਹਾਨੂੰ ਇਸ ਤੋਂ ਬਾਅਦ ਤੁਰੰਤ ਹੋਰ ਲੈਣ-ਦੇਣ ਬੰਦ ਕਰ ਦੇਣਾ ਚਾਹੀਦਾ ਹੈ। ਇਸ ਦੇ ਲਈ ਤੁਹਾਨੂੰ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: