ਬਟਾਲਾ ਦੇ ਫਤਿਹਗੜ੍ਹ ਚੂੜੀਆਂ ਦੇ ਅਜੀਤ ਨਗਰ ਵਿਚ ਪਿਛਲੇ ਲਗਭਗ 5 ਸਾਲ ਤੋਂ ਚੱਲ ਰਹੀ ਭਾਰ ਫਾਈਨਾਂਸ ਕੰਪਨੀ ਦੇ ਦਫਤਰ ਤੋਂ ਸਵੇਰੇ ਲਗਭਗ ਸਾਢੇ 9 ਵਜੇ ਬਾਈਕ ‘ਤੇ ਸਵਾਰ ਹੋ ਕੇ ਆਏ ਚਾਰ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ 1 ਲੱਖ 90 ਹਜ਼ਾਰ ਦੀ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ।
ਫਾਈਨਾਂਸ ਕੰਪਨੀ ਦੇ ਦਫਤਰ ਵਿਚ ਲੁੱਟ ਸਮੇਂ ਸੀਸੀਟੀਵੀ ਵੀ ਬੰਦ ਸੀ ਜਿਸ ਕਾਰਨ ਹੁਣ ਪੁਲਿਸ ਨੂੰ ਆਸ-ਪਾਸ ਦੇ ਇਲਾਕੇ ਦੇ ਸੀਸੀਟੀਵੀ ਦੀ ਛਾਣਬੀਣ ਕਰਨੀ ਪੈ ਰਹੀ ਹੈ। ਪੁਲਿਸ ਇਸ ਮਾਮਲੇ ਵਿਚ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਕੰਪਨੀ ਦੇ ਮੈਨੇਜਰ ਦਵਿੰਦਰ ਸਿੰਘ ਤੇ ਰੋਹਿਤ ਕੁਮਾਰ ਨੇ ਦੱਸਿਆ ਕਿ ਕੰਪਨੀ ਦੀ ਕਲ ਦੀ ਕੈਲਕਸ਼ਨ ਦਫਤਰ ਵਿਚ ਪਈ ਸੀ। ਸਵੇਰੇ ਲਗਭਗ 9 ਵਜੇ ਚਾਰ ਅਣਪਛਾਤੇ ਲੁਟੇਰੇ ਮੂੰਹ ‘ਤੇ ਕੱਪੜੇ ਬੰਨ੍ਹ ਕੇ ਹੱਥਾਂ ਵਿਚ 2 ਪਿਸਤੌਲ ਲੈ ਕੇ ਆਏ। ਇਸ ਦੌਰਾਨ ਦਫਤਰ ਵਿਚ ਸਾਡੇ ਸਣੇ 4 ਮੁਲਾਜ਼ਮ ਅੰਦਰ ਮੌਜੂਦ ਸਨ। ਅੰਦਰ ਆਉਂਦੇ ਹੀ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਦਫਤਰ ਦੇ ਕਮਰੇ ਵਿਚ ਰੱਖੀ ਅਲਮਾਰੀ ਤੋੜ ਕੇ ਅੰਦਰ ਰੱਖ ਕੇ 1 ਲੱਖ 90 ਹਜ਼ਾਰ ਰੁਪਏ ਲੁੱਟ ਲਏ ਤੇ ਫਰਾਰ ਹੋ ਗਏ।
ਇਸ ਦੌਰਾਨ ਲੁਟੇਰੇ ਮੁਲਾਜ਼ਮਾਂ ਦੇ ਦੋ ਮੋਬਾਈਲ ਵੀ ਆਪਣੇ ਨਾਲ ਜਾਂਦੇ ਸਮੇਂ ਲੈ ਗਏ ਸਨ। ਦਫਤਰ ਵਿਚ ਕੱਲ੍ਹ ਸ਼ਾਮ ਨੂੰ ਇਕ ਮੁਲਾਜ਼ਮ ਨੇ ਮੋਬਾਈਲ ਚਾਰਜ ਕਰਨ ਲਈ ਸੀਸੀਟੀਵੀ ਦਾ ਪਲੱਗ ਕੱਢ ਦਿੱਤਾ ਸੀ। ਜਿਸ ਕਾਰਨ ਸੀਸੀਟੀਵੀ ਕੱਲ੍ਹ ਤੋਂ ਹੀ ਬੰਦ ਸੀ ਜਿਸ ਕਾਰਨ ਲੁਟੇਰੇ ਸੀਸੀਟੀਵੀ ਵਿਚ ਕੈਦ ਨਹੀਂ ਹੋ ਸਕੇ।
ਘਟਨਾ ਦਾ ਪਤਾ ਲੱਗਦੇ ਹੀ ਫਤਿਹਗੜ੍ਹ ਚੂੜੀਆਂ ਇੰਚਾਰਜ ਪ੍ਰਭਜੋਤ ਸਿੰਘ ਪੁਲਿਸ ਪਾਰਟੀ ਨਾਲ ਪਹੁੰਚ ਗਏ ਤੇ ਘਟਨਾ ਵਾਲੀ ਥਾਂ ‘ਤੇ ਡੌਗ ਸਕੁਆਇਡ ਬੁਲਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਮੇਂ ਕੰਪਨੀ ਦੇ ਦਫਤਰ ਦੇ ਕੈਮਰੇ ਵੀ ਬੰਦ ਪਾਏ ਗਏ ਹਨ
ਇਹ ਵੀ ਪੜ੍ਹੋ : ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਘਰ ਹੋਈ ਚੋਰੀ, ਮਾਮਲਾ ਦਰਜ
ਪੁਲਿਸ ਇਸ ਮਾਮਲੇ ਵਿਚ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ ਤੇ ਲੁਟੇਰਿਆਂ ਵੱਲੋਂ ਖੋਹੇ ਗਏ 2 ਮੋਬਾਈਲ ਵਿਚੋਂ ਇਕ ਮੋਬਾਈਲ ਮਜੀਠਾ ਰੋਡ ‘ਤੇ ਖੇਤਾਂ ਤੋਂ ਬਰਾਮਦ ਕਰ ਲਿਆ ਗਿਆ ਹੈ। ਸ਼ੱਕ ਹੈ ਕਿ ਲੁਟੇਰੇ ਮਜੀਠਾ ਵੱਲ ਫਰਾਰ ਹੋਏ ਹਨ। ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਤੇ ਫਿਲਹਾਲ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: