ਕਰੇਲਾ ਬਹੁਤ ਹੀ ਕੌੜਾ ਹੁੰਦਾ ਹੈ ਜਿਸ ਕਾਰਨ ਬੱਚਿਆਂ ਨੂੰ ਤਾਂ ਛੱਡੋ ਵੱਡੇ ਵੀ ਇਸ ਨੂੰ ਖਾਣ ਤੋਂ ਮੂੰਹ ਚੜ੍ਹਾ ਲੈਂਦੇ ਹਨ ਪਰ ਇਹ ਇਸ ਕੌੜੀ ਸਬਜ਼ੀ ਦੇ ਫਾਇਦੇ ਜੇਕਰ ਤੁਸੀਂ ਜਾਣ ਲਓ ਤਾਂ ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓਗੇ। ਦਰਅਸਲ ਇਹ ਸਾਡੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕਈ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ,ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ-
ਖੂਨ ਸਾਫ ਕਰਨ ਲਈ
ਕਰੇਲੇ ਦਾ ਸੇਵਨ ਖੂਨ ਨੂੰ ਸਾਫ ਕਰਦਾ ਹੈ। ਕਰੇਲਾ ਸਰੀਰ ਵਿੱਚ ਕੁਦਰਤੀ ਖੂਨ ਸਾਫ ਕਰਨ ਵਾਲਾ ਕੰਮ ਕਰਦਾ ਹੈ। ਅਸ਼ੁੱਧ ਖੂਨ ਅਕਸਰ ਸਿਰ ਦਰਦ, ਐਲਰਜੀ, ਥਕਾਵਟ ਅਤੇ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਰਗੇ ਲੱਛਣਾਂ ਦਾ ਕਾਰਨ ਬਣ ਸਕਦਾ ਹੈ।
ਲੀਵਰ ਲਈ
ਕਰੇਲੇ ਵਿੱਚ ਹੈਪਿਟਿਕ ਗੁਣ ਪਾਏ ਜਾਂਦੇ ਹਨ ਜੋ ਲੀਵਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਲੀਵਰ ਦੇ ਕੰਮਕਾਜ ਵਿੱਚ ਸੁਧਾਰ ਕਰਦਾ ਹੈ। ਇਹ ਜਿਗਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਦੇ ਸਮਰੱਥ ਹੈ।
ਕੋਲੇਸਟ੍ਰੋਲ ਨੂੰ ਘਟਾਓ
ਇਹ ਔਸ਼ਧੀ ਸਬਜ਼ੀ ਸਰੀਰ ਵਿੱਚ ਮੌਜੂਦ ਹਾਨੀਕਾਰਕ ਕੋਲੈਸਟ੍ਰਾਲ ਨੂੰ ਘੱਟ ਕਰਦੀ ਹੈ। ਇਸ ਨਾਲ ਦਿਲ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
ਦਮੇ ਦੀ ਸਮੱਸਿਆ ਲਈ
ਅਸਥਮਾ ਹੋਣ ‘ਤੇ ਕਰੇਲੇ ਦੀ ਸਬਜ਼ੀ ਬਿਨਾਂ ਮਸਾਲੇ ਦੇ ਖਾਣ ਨਾਲ ਫਾਇਦਾ ਹੁੰਦਾ ਹੈ। ਪੇਟ ਵਿਚ ਗੈਸ ਬਣਨ ਜਾਂ ਬਦਹਜ਼ਮੀ ਹੋਣ ‘ਤੇ ਕਰੇਲੇ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ। ਕੱਚਾ ਕਰੇਲਾ ਅਧਰੰਗ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ : Instagram ਦੀ ਜ਼ਬਰਦਸਤ ਟ੍ਰਿਕ, Short ਮੈਸੇਜ ਲਿਖਦੇ ਹੀ ਟਾਈਪ ਹੋ ਜਾਏਗੀ ਪੂਰੀ ਲਾਈਨ
ਉਲਟੀ ਅਤੇ ਦਸਤ ਵਿੱਚ ਲਾਭਕਾਰੀ ਹੈ
ਉਲਟੀ, ਦਸਤ ਜਾਂ ਹੈਜ਼ਾ ਹੋਣ ‘ਤੇ ਕਰੇਲੇ ਦੇ ਜੂਸ ਨੂੰ ਥੋੜ੍ਹਾ ਜਿਹਾ ਪਾਣੀ ਅਤੇ ਕਾਲਾ ਨਮਕ ਮਿਲਾ ਕੇ ਪੀਣ ਨਾਲ ਤੁਰੰਤ ਆਰਾਮ ਮਿਲਦਾ ਹੈ। ਕਰੇਲਾ ਲੀਵਰ ਨਾਲ ਜੁੜੀਆਂ ਬਿਮਾਰੀਆਂ ਦਾ ਇਲਾਜ ਹੈ।
ਸ਼ੂਗਰ ਦੇ ਮਰੀਜ਼ਾਂ ਲਈ
ਕਰੇਲੇ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਸਭ ਤੋਂ ਵਧੀਆ ਹੈ। ਇਹ ਉਨ੍ਹਾਂ ਦੇ ਇਨਸੁਲਿਨ ਨੂੰ ਘੱਟ ਕਰਦਾ ਹੈ। ਇਸ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਗਲੂਕੋਜ਼ ਦੀ ਮਾਤਰਾ ਠੀਕ ਰਹਿੰਦੀ ਹੈ।