ਕਾਂਗਰਸ ਨੇਤਾ ਰਣਦੀਪ ਸੂਰਜੇਵਾਲਾ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਮੱਲਿਕਾਰੁਜਨ ਖੜਗੇ ਤੇ ਉਨ੍ਹਾਂ ਦੇ ਪਰਿਵਾਰ ਦੀ ਹੱਤਿਆ ਦੀ ਯੋਜਨਾ ਬਣਾ ਰਹੇ ਹਨ। ਬੰਗਲੌਰ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਸੂਰਜੇਵਾਲਾ ਨੇ ਇਕ ਆਡੀਓ ਕਲਿਪ ਚਲਾ ਕੇ ਇਹ ਦਾਅਵਾ ਕੀਤਾ। ਕਾਂਗਰਸ ਨੇਤਾ ਮੁਤਾਬਕ ਚਿਤਪੁਰ ਦੇ ਭਾਜਪਾ ਉਮੀਦਵਾਰ ਮਣੀਕਾਂਤ ਰਾਠੌੜ ਮੱਲਿਕਾਰੁਜਨ ਖੜਗੇ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਰਨ ਦੀ ਗੱਲ ਕਰ ਰਹੇ ਸਨ। ਰਣਦੀਪ ਸੂਰਜੇਵਾਲਾ ਦੇ ਇਸ ਦੋਸ਼ ‘ਤੇ ਹੁਣ ਮਨੀਕਾਂਤ ਨੇ ਆਪਣੀ ਸਫਾਈ ਦਿੱਤੀ ਹੈ।
ਕਾਂਗਰਸ ਨੇ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਮੱਲਿਕਾਰੁਜਨ ਖੜਗੇ ਤੇ ਉਨ੍ਹਾਂ ਦੇ ਪਰਿਵਾਰ ਦੀ ਹੱਤਿਆ ਦੀ ਸਾਜ਼ਿਸ਼ ਵਾਲੇ ਦੋਸ਼ ‘ਤੇ ਭਾਜਪਾ ਉਮੀਦਵਾਰ ਰਮਨੀਕਾਂਤ ਰਾਠੌੜ ਨੇ ਕਿਹਾ ਕਿ ਮੇਰੇ ਵਰਕਰਾਂ ਨੇ ਮੈਨੂੰ ਇਹ ਵੀਡੀਓ ਦਿਖਾਈ, ਵੀਡੀਓ ਦੇਖ ਕੇ ਮੈਨੂੰ ਹੈਰਾਨਗੀ ਹੋਈ ਕਿ ਕਾਂਗਰਸ ਨੂੰ ਹਾਰਨ ਦਾ ਇੰਨਾ ਡਰ ਪੈਦਾ ਹੋ ਗਿਆ ਹੈ। ਪੂਰੇ ਸੂਬੇ ਵਿਚ ਭਾਜਪਾ ਦਾ ਪ੍ਰਚਾਰ ਹੋ ਰਿਹਾ ਇਸ ਲਈ ਇਹ ਦੋਸ਼ ਲਗਾ ਰਹੇ ਹਨ। ਇਸ ਨੂੰ ਦੇਖਦੇ ਹੋਏ ਅਸੀਂ ਕਾਂਗਰਸ ਖਿਲਾਫ ਫੇਕ ਵੀਡੀਓ-ਆਡੀਓ ਵਾਇਰਲ ਕਰਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਾਈ। ਮੈਂ ਕਿਸੇ ਨੂੰ ਵੀ ਨਹੀਂ ਧਮਕਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: