ਬ੍ਰਿਟੇਨ ਦੀ ਮਹਾਰਾਣੀ ਕੈਮਿਲਾ ਨੇ ਕੋਹਿਨੂਰ ਹੀਰੇ ਤੋਂ ਬਗ਼ੈਰ ਤਾਜ ਪਹਿਨਣ ਦਾ ਫ਼ੈਸਲਾ ਲਿਆ ਹੈ। ਮਹਾਰਾਣੀ ਕੈਮਿਲਾ ਅਤੇ ਉਨ੍ਹਾਂ ਦੇ ਪਤੀ ਮਹਾਰਾਜਾ ਚਾਰਲਸ III ਦਾ ਮਈ ’ਚ ਵੈਸਟਮਿੰਸਟਰ ’ਚ ਰਾਜਤਿਲਕ ਕੀਤਾ ਜਾਵੇਗਾ। ਬਕਿੰਘਮ ਪੈਲੇਸ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਇਹ ਫੈਸਲਾ ਭਾਰਤ ਨਾਲ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਕੈਮਿਲਾ ਨੂੰ 6 ਮਈ ਨੂੰ ਰਾਣੀ ਕੰਸੋਰਟ ਵਜੋਂ ਤਾਜ ਪਹਿਨਾਇਆ ਜਾਵੇਗਾ। ਇਸ ਵਿੱਚ ਉਨ੍ਹਾਂ ਨੂੰ ਮਹਾਰਾਣੀ ਮੈਰੀ ਦਾ ਤਾਜ ਪਹਿਨਾਇਆ ਜਾਵੇਗਾ, ਜਿਸ ਨੂੰ ਰੀ-ਸਾਈਜ਼ ਲਈ ਭੇਜਿਆ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਮੌਜੂਦਾ ਤਾਜ ‘ਚ ਕੁਝ ਬਦਲਾਅ ‘ਤੋਂ ਬਾਅਦ ਦੁਬਾਰਾ ਵਰਤਿਆ ਜਾਵੇਗਾ। ਮਹਾਰਾਣੀ ਐਲਿਜ਼ਾਬੈਥ ਨੂੰ ਸ਼ਰਧਾਂਜਲੀ ਦੇਣ ਲਈ ਉਸਦੇ ਕੁਲੀਨਨ III, IV ਅਤੇ V ਹੀਰੇ ਤਾਜ ਵਿੱਚ ਸ਼ਾਮਲ ਕੀਤੇ ਜਾਣਗੇ।
ਦੱਸ ਦੇਈਏ ਕੋਹਿਨੂਰ ਹੀਰੇ ਦਾ ਇਤਿਹਾਸ ਵਿਵਾਦਾਂ ਨਾਲ ਭਰਿਆ ਰਿਹਾ ਹੈ। ਇਹ ਤਾਜ 100 ਸਾਲ ਤੋਂ ਵੱਧ ਪੁਰਾਣਾ ਹੈ ਅਤੇ ਇਸ ਨੂੰ ਮਹਾਰਾਣੀ ਮੈਰੀ ਨੇ 1911 ਵਿੱਚ ਪਹਿਨਿਆ ਸੀ। ਮਹਾਰਾਣੀ ਦਾ ਤਾਜ ਕੋਹਿਨੂਰ ਅਤੇ ਅਫਰੀਕਾ ਦਾ ਮਹਾਨ ਤਾਰਾ ਸਮੇਤ ਦੁਨੀਆ ਦੇ ਬਹੁਤ ਸਾਰੇ ਕੀਮਤੀ ਹੀਰਿਆਂ ਅਤੇ ਗਹਿਣਿਆਂ ਨਾਲ ਜੜਿਆ ਹੋਇਆ ਹੈ। ਇਸਦੀ ਕੀਮਤ ਲਗਭਗ 400 ਮਿਲੀਅਨ ਡਾਲਰ ਦੱਸੀ ਗਈ ਹੈ।
ਇਹ ਵੀ ਪੜ੍ਹੋ : BSF ਨੂੰ ਮਿਲੀ ਵੱਡੀ ਸਫਲਤਾ, ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
ਭਾਰਤ ਨੇ ਬਰਤਾਨੀਆ ਦੇ ਸਾਹਮਣੇ ਕਈ ਵਾਰ ਕੋਹਿਨੂਰ ਹੀਰੇ ‘ਤੇ ਆਪਣੇ ਕਾਨੂੰਨੀ ਹੱਕ ਦਾ ਦਾਅਵਾ ਕੀਤਾ ਹੈ। ਇਸ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕਈ ਵਾਰ ਵਿਵਾਦ ਵੀ ਹੋਇਆ ਹੈ। ਪਿਛਲੇ ਸਾਲ ਸਤੰਬਰ ਵਿੱਚ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਲਿਆਉਣ ਦੀ ਮੰਗ ਉੱਠੀ ਸੀ। ਭਾਰਤ ਵਾਂਗ ਅਫਰੀਕਾ ਨੇ ਵੀ ਕਈ ਵਾਰ ਬਰਤਾਨੀਆ ਦੇ ਸ਼ਾਹੀ ਤਾਜ ਵਿੱਚ ਜੜੇ ਆਪਣੇ ਕੀਮਤੀ ਹੀਰੇ ਦੀ ਵਾਪਸੀ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: