ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਸਹੁੰ ਚੁੱਕਣ ਦੇ 6 ਹਫਤਿਆਂ ਦੇ ਅੰਦਰ ਆਪਣਾ ਅਸਤੀਫਾ ਦੇ ਦਿੱਤਾ ਹੈ। ਟਰਸ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਘੱਟ ਸਮੇਂ ਲਈ ਪ੍ਰਧਾਨ ਮੰਤਰੀ ਰਹੇ। ਟਰਸ ਦੇ ਅਸਤੀਫੇ ਮਗਰੋਂ ਹੁਣ ਸਾਰਿਆਂ ਦੀਆਂ ਨਜ਼ਰਾਂ ਮੁੜ ਭਾਰਤੀ ਮੂਲ ਦੇ ਰਿਸ਼ੀ ਸੁਨਕ ‘ਤੇ ਹਨ। ਇਹ ਉਹੀ ਸੁਨਕ ਹਨ ਜਿਨ੍ਹਾਂ ਨੂੰ ਟਰਸ ਨੇ ਚੋਣਾਂ ਵਿੱਚ ਹਰਾਇਆ ਸੀ। ਜੇ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਪਹਿਲੀ ਵਾਰ ਕੋਈ ਭਾਰਤੀ ਮੂਲ ਦਾ ਇੰਨੇ ਉੱਚੇ ਅਹੁਦੇ ‘ਤੇ ਪਹੁੰਚੇਗਾ।
ਟਰਸ ਨੇ ਡਾਊਨਿੰਗ ਸਟ੍ਰੀਟ ਦੇ ਇੱਕ ਬਿਆਨ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ। ਖਬਰਾਂ ਮੁਤਾਬਕ ਅਗਲੇ ਹਫਤੇ ਤੱਕ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਹੋ ਸਕਦੀ ਹੈ। ਉਦੋਂ ਤੱਕ ਟਰਾਸ ਅਹੁਦੇ ‘ਤੇ ਬਣੇ ਰਹਿਣਗੇ।
ਅਸਤੀਫੇ ‘ਤੇ ਬੋਲਦਿਆਂ ਟਰਸ ਨੇ ਕਿਹਾ ਕਿ ਉਹ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਅਤੇ ਪਾਰਟੀ ਦਾ ਭਰੋਸਾ ਗੁਆ ਚੁੱਕੀ ਹੈ। ਕੰਜ਼ਰਵੇਟਿਵ ਪਾਰਟੀ ‘ਚ ਰਿਸ਼ੀ ਸੁਨਕ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਮੰਗ ਉੱਠਣ ਲੱਗੀ ਹੈ। ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਟਰਸ ਦੇ ਸਮਰਥਕਾਂ ਨੇ ਸੰਸਦ ਵਿੱਚ ਗੈਸ ਡ੍ਰਿਲਿੰਗ ਦੇ ਖਿਲਾਫ ਵੋਟ ਪਾਉਣ ਦੀ ਸਾਜ਼ਿਸ਼ ਰਚੀ ਸੀ। ਕੰਜ਼ਰਵੇਟਿਵ ਐਮਪੀਜ਼ ਵਿੱਚ ਟਰਸ ਖਿਲਾਫ ਗੁੱਸਾ ਸੀ। ਅਜਿਹੇ ‘ਚ ਸੰਸਦ ਮੈਂਬਰਾਂ ਦੀ ਵੋਟਿੰਗ ਨਾਲ ਹੀ ਰਿਸ਼ੀ ਸੁਨਕ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ।
ਆਰਥਿਕ ਯੋਜਨਾ ਦੀ ਪੇਸ਼ਕਾਰੀ ਤੋਂ ਬਾਅਦ ਹੀ ਉਥਲ-ਪੁਥਲ ਸ਼ੁਰੂ ਹੋ ਗਈ ਅਤੇ ਸਿਆਸੀ ਸੰਕਟ ਪੈਦਾ ਹੋ ਗਿਆ। ਇਸ ਤੋਂ ਬਾਅਦ ਲਿਜ਼ ਟਰਸ ਨੇ ਵਿੱਤ ਮੰਤਰੀ ਬਦਲਿਆ ਅਤੇ ਫਿਰ ਆਪਣੀਆਂ ਕਈ ਨੀਤੀਆਂ ਨੂੰ ਪਲਟ ਦਿੱਤਾ। ਲਿਜ਼ ਟਰਸ ਨੇ ਵਾਅਦਾ ਕੀਤਾ ਸੀ ਕਿ ਉਹ ਆਰਥਿਕਤਾ ਨੂੰ ਪਟੜੀ ‘ਤੇ ਲਿਆਏਗੀ ਅਤੇ ਮਹਿੰਗਾਈ ਨੂੰ ਕੰਟਰੋਲ ਕਰੇਗੀ। ਹਾਲਾਂਕਿ ਜਦੋਂ ਟਰਸ ਨੇ ਨਵਾਂ ਵਿੱਤ ਮੰਤਰੀ ਬਣਾਇਆ ਤਾਂ ਉਨ੍ਹਾਂ ਨੇ ਪੁਰਾਣੇ ਵਿੱਤ ਮੰਤਰੀ ਦੇ ਸਾਰੇ ਫੈਸਲਿਆਂ ਨੂੰ ਪਲਟ ਦਿੱਤਾ। ਇਸ ਤੋਂ ਬਾਅਦ ਪਾਰਟੀ ਵਿੱਚ ਹੀ ਬਗਾਵਤ ਸ਼ੁਰੂ ਹੋ ਗਈ। ਪਾਰਟੀ ਦੇ ਸੰਸਦ ਮੈਂਬਰ ਇਸ ਲੀਡਰਸ਼ਿਪ ਤੋਂ ਨਾਰਾਜ਼ ਹੋ ਗਏ।
ਇਹ ਵੀ ਪੜ੍ਹੋ : PM ਮੋਦੀ ਦੇਣਗੇ 10 ਲੱਖ ਨੌਕਰੀਆਂ ਦਾ ਤੋਹਫ਼ਾ, ਧਨਤੇਰਸ ਤੋਂ 75,000 ਨਿਯੁਕਤੀ ਪੱਤਰਾਂ ਨਾਲ ਸ਼ੁਰੂਆਤ
ਵਿੱਤ ਮੰਤਰੀ ਵੱਲੋਂ ਲਏ ਗਏ ਫੈਸਲਿਆਂ ਦਾ ਬਾਜ਼ਾਰ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਅਸਥਿਰਤਾ ਵਧ ਰਹੀ ਸੀ। ਪੌਂਡ ਕਮਜ਼ੋਰ ਹੋਣ ਲੱਗਾ ਸੀ। ਬ੍ਰਿਟੇਨ ਦੀ ਆਰਥਿਕਤਾ ਦੀ ਆਲੋਚਨਾ ਦੇਸ਼ ਤੋਂ ਬਾਹਰ ਵੀ ਸ਼ੁਰੂ ਹੋ ਗਈ ਸੀ। ਹਾਲਾਂਕਿ, ਟੈਕਸ ਕਟੌਤੀ ਦੇ ਮੁੱਦੇ ‘ਤੇ, ਟਰਸ ਨੇ ਵਿਸ਼ਵਾਸ ਹਾਸਲ ਕੀਤਾ ਅਤੇ ਪ੍ਰਧਾਨ ਮੰਤਰੀ ਬਣੇ। ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ‘ਤੇ ਭਾਰੀ ਪੈ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੂਜੇ ਪਾਸੇ ਚੋਣਾਂ ਦੇ ਸ਼ੁਰੂਆਤੀ ਦੌਰ ‘ਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਅੱਗੇ ਸਨ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਰਿਸ਼ੀ ਸੁਨਕ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ। ਬਹੁਤ ਸਾਰੇ ਟੋਰੀ ਮੈਂਬਰ ਸੁਨਕ ਦਾ ਸਮਰਥਨ ਕਰਨ ਲਈ ਤਿਆਰ ਹਨ। ਇਕ ਸਰਵੇ ਮੁਤਾਬਕ 32 ਫੀਸਦੀ ਟੋਰੀ ਮੈਂਬਰ ਬੋਰਿਸ ਜਾਨਸਨ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ 23 ਫੀਸਦੀ ਰਿਸ਼ੀ ਸੁਨਕ ਦਾ ਸਮਰਥਨ ਕਰਦੇ ਹਨ। ਟੋਰੀ ਮੈਂਬਰ ਟਰਸ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਫੈਸਲੇ ‘ਤੇ ਪਛਤਾ ਰਹੇ ਸਨ। ਅਜਿਹੇ ‘ਚ ਉਨ੍ਹਾਂ ਕੋਲ ਰਿਸ਼ੀ ਸੁਨਕ ਦੇ ਰੂਪ ‘ਚ ਇਕ ਬਦਲ ਹੈ। ਸੁਨਕ ਨੇ ਪਹਿਲਾਂ ਹੀ ਟਰਸ ਨੂੰ ਟੈਕਸ ਕਟੌਤੀ ਬਾਰੇ ਚਿਤਾਵਨੀ ਦਿੱਤੀ ਸੀ।