ਫਿਰੋਜ਼ਪੁਰ ਵਿਚ ਸਪੈਸ਼ਲ ਸਰਚ ਮੁਹਿੰਮ ਦੌਰਾਨ ਫਾਜ਼ਿਲਕਾ ਖੇਤਰ ਵਿਚ ਬੀਐੱਸਐੱਫ ਦੀ ਬੀਓਪੀ ਖੋਖਰ ਕੋਲ ਕਣਕ ਦੇ ਖੇਤਰ ਵਿਚੋਂ ਹੈਰੋਇਨ ਦੇ ਪੈਕੇਜ ਮਿਲੇ ਹਨ। ਇਨ੍ਹਾਂ ਵਿਚੋਂ 2 ਕਿਲੋ 622 ਗ੍ਰਾਮ ਹੈਰੋਇਨ ਬਰਾਮ ਹੋਈ ਹੈ ਜਿਸ ਕਿਸਾਨ ਦੇ ਖੇਤ ਤੋਂ ਹੈਰੋਇਨ ਬਰਾਮਦ ਹੋਈ ਹੈ, ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਹੈਰੋਇਨ ਦੀਖੇਪ ਸੁੱਟ ਕੇ ਪਾਕਿਸਾਤਨ ਪਰਤ ਰਹੇ ਡ੍ਰੋਨ ‘ਤੇ ਬੀਐੱਸਐੱਫ ਨੇ ਗੋਲੀਆਂ ਵੀ ਚਲਾਈਆਂ ਜੋ ਪਾਕਿ ਸਰਹੱਦ ‘ਚ ਪਰਤ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਐੱਸਐੱਫ ਬਟਾਲੀਅਨ-55 ਦੇ ਜਵਾਨ ਬੀਓਪੀ ਖੋਖਰ ਨੇੜੇ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਨੇ ਆਸਮਾਨ ਵਿਚ ਪਾਕਿ ਡ੍ਰੋਨ ਦੀ ਗਤੀਵਿਧੀ ਦੇਖੀ ਤੇ ਉਸ ‘ਤੇ ਚਾਰ ਰਾਊਂਡ ਫਾਇਰ ਕੀਤੇ।
ਇਹ ਵੀ ਪੜ੍ਹੋ : ਡਲਹੌਜ਼ੀ ਘੁੰਮਣ ਗਏ 3 ਪੰਜਾਬੀਆਂ ‘ਚੋਂ 1 ਦੀ ਦਮ ਘੁਟਣ ਨਾਲ ਮੌਤ, ਠੰਡ ਤੋਂ ਬਚਣ ਲਈ ਕਮਰੇ ‘ਚ ਰੱਖੀ ਸੀ ਅੰਗੀਠੀ
ਡ੍ਰੋਨ ਹੈਰੋਇਨ ਦੀ ਖੇਪ ਸੁੱਟ ਕੇ ਪਾਕਿ ਵੱਲ ਪਰਤ ਰਿਹਾ ਸੀ ਤਾਂ ਬੀਐੱਸਐੱਫ ਨੇ ਗੋਲੀਆਂ ਚਲਾਈਆਂ ਸਨ। ਅੱਜ ਸਵੇਰੇ ਉਸ ਖੇਤਰ ਵਿਚ ਸਰਚ ਮੁਹਿੰਮ ਚਲਾਈ ਗਈ ਸੀ ਜਿਥੇ ਡ੍ਰੋਨ ਦੀ ਹਰਕਤ ਦੇਖੀ ਗਈ ਸੀ। ਸਰਚ ਦੌਰਾਨ ਖੇਤਾਂ ਵਿਚੋਂ ਹੈਰੋਇਨ ਦੇ ਪੈਕੇਟ ਮਿਲੇ ਹਨ ਜੋ ਪੀਲੇ ਰੰਗ ਦੇ ਬੈਗ ਵਿਚ ਸਨ। 2 ਕਿਲੋ 622 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਕੀਮਤ 13 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: