ਭਾਰਤੀ ਘੁੰਮਣ-ਫਿਰਨ ਦਾ ਸ਼ੌਂਕ ਰੱਖਦੇ ਹਨ ਪਰ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡੀ ਕਰੰਸੀ ਕਮਜ਼ੋਰ ਹੈ ਅਤੇ ਖਰਚ ਨਹੀਂ ਚੱਕ ਸਕਣਗੇ। ਹਾਲਾਂਕਿ, ਅਜਿਹਾ ਨਹੀਂ ਹੈ। ਦੁਨੀਆ ਦੇ ਬਹੁਤ ਸਾਰੇ ਅਜਿਹੇ ਸੋਹਣੇ ਦੇਸ਼ ਹਨ ਜਿੱਥੇ ਦੀ ਕਰੰਸੀ ਭਾਰਤੀ ਰੁਪਏ ਮੁਕਾਬਲੇ ਕਮਜ਼ੋਰ ਹੈ ਅਤੇ ਉੱਥੇ ਆਸਾਨੀ ਨਾਲ ਘੁੰਮਿਆ ਜਾ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਜ਼ਿਆਦਾ ਪੈਸੇ ਖਰਚ ਨਹੀਂ ਹੋਣਗੇ। ਅਸੀਂ ਤੁਹਾਨੂੰ ਅਜਿਹੇ 10 ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ।
ਵੀਅਤਨਾਮ: ਵੀਅਤਨਾਮ ਇੱਕ ਸੋਹਣਾ ਦੇਸ਼ ਹੈ। ਇੱਥੇ ਭਾਰਤੀ ਕਰੰਸੀ ਰੁਪਏ ਦੀ ਹੈਸੀਅਤ ਵੀ ਕਾਫ਼ੀ ਚੰਗੀ ਹੈ। ਇੱਥੇ ਇੱਕ ਰੁਪਏ ਦੀ ਕੀਮਤ 304 ਵੀਅਤਨਾਮੀ ਡੌਂਗ ਹੈ। ਵੀਅਤਨਾਮ ਆਪਣੇ ਸਟ੍ਰੀਟ ਫੂਡ ਲਈ ਜਾਣਿਆ ਜਾਂਦਾ ਹੈ।
ਇੰਡੋਨੇਸ਼ੀਆ : ਭਾਰਤ ਦਾ ਇੱਕ ਰੁਪਿਆ ਇੰਡੋਨੇਸ਼ੀਆ ਦੀ ਕੰਰੀਸੀ ਵਿੱਚ 189 ਰੁਪਏ ਦੇ ਬਰਾਬਰ ਹੈ। ਇੰਡੋਨੇਸ਼ੀਆ ਨੂੰ ਟਾਪੂਆਂ ਦਾ ਸਮੂਹ ਕਿਹਾ ਜਾਂਦਾ ਹੈ। ਤੁਹਾਨੂੰ ਇੰਡੋਨੇਸ਼ੀਆ ਵਿੱਚ ਬਹੁਤ ਸਾਰੇ ਪ੍ਰਾਚੀਨ ਭਾਰਤੀ ਦੇਵੀ-ਦੇਵਤਿਆਂ ਦੇ ਮੰਦਰ ਵੀ ਮਿਲਣਗੇ। ਤੁਸੀਂ ਕੁਝ ਹਜ਼ਾਰ ਰੁਪਏ ਵਿੱਚ ਇੰਡੋਨੇਸ਼ੀਆ ਦੀ ਯਾਤਰਾ ਕਰ ਸਕਦੇ ਹੋ।
ਪੈਰਾਗੁਏ: ਇੱਥੇ, ਇੱਕ ਰੁਪਏ ਦੇ ਬਦਲੇ ਤੁਹਾਨੂੰ ਪੈਰਾਗੁਏ ਦੀ ਕਰੰਸੀ 92.24 ਗੁਆਰਾਨੀ ਮਿਲੇਗੀ। ਇਹ ਇਕ ਗਰੀਬ ਮੁਲਕ ਹੈ ਪਰ ਕੁਦਰਤੀ ਨਜ਼ਾਰਿਆਂ ਦੇ ਮਾਮਲਿਆਂ ਵਿਚ ਇਹ ਬਹੁਤ ਧਨੀ ਹੈ।
ਕੰਬੋਡੀਆ: ਕੰਬੋਡੀਆ ਵਿੱਚ ਇੱਕ ਰੁਪਏ ਦੇ ਬਦਲੇ ਤੁਹਾਨੂੰ 54.31 ਰਿਆਲ ਮਿਲਣਗੇ। ਕੰਬੋਡੀਆ ਆਪਣੀ ਹਰਿਆਲੀ ਲਈ ਜਾਣਿਆ ਜਾਂਦਾ ਹੈ। ਇੱਥੇ ਪੁਰਾਣੀਆਂ ਸਭਿਅਤਾਵਾਂ ਦੀ ਮਹਿਕ ਨੂੰ ਮਹਿਸੂਸ ਕਰ ਸਕਦਾ ਹੈ।
ਕੋਸਟਾ ਰੀਕਾ: ਕੋਸਟਾ ਰੀਕਾ ਇੱਕ ਮੱਧ ਅਮਰੀਕੀ ਦੇਸ਼ ਹੈ। ਇੱਥੇ 8.38 ਕੋਸਟਾ ਰੀਕਨ ਕੋਲੋਨ ਇੱਕ ਰੁਪਏ ਦਾ ਕੰਮ ਕਰੇਗਾ। ਕੋਸਟਾ ਰੀਕਾ ਆਪਣੀ ਜੈਵ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ। ਜੇ ਤੁਸੀਂ ਪ੍ਰਾਚੀਨ ਸਮੁੰਦਰੀ ਤੱਟਾਂ ਅਤੇ ਰੰਗੀਨ ਪਾਣੀ ਵੇਖਣਾ ਚਾਹੁੰਦੇ ਹੋ, ਤਾਂ ਤੁਸੀਂ ਕੋਸਟਾ ਰੀਕਾ ਦਾ ਰੁਖ਼ ਕਰ ਸਕਦੇ ਹੋ। ਜੁਰਾਸਿਕ ਪਾਰਕ ਦੀ ਫਿਲਮ ਦੀ ਸ਼ੂਟਿੰਗ ਵੀ ਇੱਥੇ ਹੋਈ ਸੀ।
ਹੰਗਰੀ : ਹੰਗਰੀ ਵਿੱਚ ਤੁਹਾਨੂੰ ਇੱਥੋਂ ਦੇ ਕਰੰਸੀ ਦੇ ਬਦਲੇ 4.15 ਰੁਪਏ ਮਿਲਣਗੇ। ਹੰਗਰੀ ਮੱਧ ਯੂਰਪ ਦਾ ਇੱਕ ਲੈਂਡਲਾਕਡ ਦੇਸ਼ ਹੈ। ਲੋਕ ਸੋਚਦੇ ਹਨ ਕਿ ਯੂਰਪ ਜਾਣਾ ਮਹਿੰਗਾ ਹੈ ਪਰ ਤੁਸੀਂ ਹੰਗਰੀ ਜਾਣ ਬਾਰੇ ਸੋਚ ਸਕਦੇ ਹੋ।
ਆਈਲੈਂਡ : ਇੱਥੇ ਵੀ ਭਾਰਤੀ ਕਰੰਸੀ ਰੁਪਿਆ ਕ੍ਰੋਨਾ ‘ਤੇ ਭਾਰੀ ਹੈ। ਆਈਲੈਂਡ ਵਿੱਚ ਤੁਹਾਨੂੰ ਇੱਕ ਰੁਪਏ ਵਿੱਚ 1.72 ਕ੍ਰੋਨਾ ਮਿਲਣਗੇ। ਇਹ ਦੇਸ਼ ਠਾਰ ਦੇਣ ਵਾਲੀਆਂ ਸਰਦੀਆਂ ਲਈ ਜਾਣਿਆ ਜਾਂਦਾ ਹੈ ਪਰ ਗਰਮੀਆਂ ਵਿੱਚ ਤੁਸੀਂ ਇੱਥੇ ਅਨੰਦ ਮਾਣ ਸਕਦੇ ਹੋ।
ਸ਼੍ਰੀਲੰਕਾ : ਸ਼੍ਰੀਲੰਕਾ ਭਾਰਤ ਲਈ ਕੋਈ ਅਣਜਾਣ ਦੇਸ਼ ਨਹੀਂ ਹੈ। ਦੋਵਾਂ ਦੇਸ਼ਾਂ ਵਿਚਾਲੇ ਸੱਭਿਆਚਾਰਕ ਸਬੰਧ ਰਹੇ ਹਨ। ਇੱਥੇ ਤੁਹਾਨੂੰ ਇੱਕ ਰੁਪਏ ਦੀ ਬਜਾਏ 2.67 ਸ਼੍ਰੀਲੰਕਾਈ ਰੁਪਏ ਮਿਲਣਗੇ। ਸ਼੍ਰੀਲੰਕਾ ਸੁੰਦਰ ਬੀਚ, ਜੰਗਲ, ਪਹਾੜ ਅਤੇ ਚਾਹ ਦੇ ਬਾਗਾਂ ਲਈ ਮਸ਼ਹੂਰ ਹੈ।
ਉੱਥੇ ਹੀ, ਪਾਕਿਸਤਾਨ ਦੀ ਕਰੰਸੀ ਵੀ ਸਾਡੇ ਤੋਂ ਕਮਜ਼ੋਰ ਹੈ। ਭਾਰਤ ਦੇ ਇੱਕ ਰੁਪਏ ਦੀ ਕੀਮਤ ਪਾਕਿਸਤਾਨ ਵਿੱਚ 2.31 ਪਾਕਿਸਤਾਨੀ ਰੁਪਏ ਹੈ। ਪਾਕਿਸਤਾਨ ਭਾਰਤ ਦਾ ਗੁਆਂਢੀ ਦੇਸ਼ ਵੀ ਹੈ।
ਵੀਡੀਓ ਲਈ ਕਲਿੱਕ ਕਰੋ -: