ਪੰਜਾਬ ਵਿੱਚ ਰੇਲਗੱਡੀ ਦਾ ਸਫਰ ਕਰਨ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਵੀਰਵਾਰ ਨੂੰ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਰੋਜ਼ਪੁਰ ਮੰਡਲ ਦੇ ਅੰਮ੍ਰਿਤਸਰ-ਮਾਨਾਂਵਾਲਾ ਸਟੇਸ਼ਨ ਵਿਚਕਾਰ ਅੱਜ 6 ਘੰਟੇ ਦਾ ਮੈਗਾ ਬਲਾਕ ਹੋਵੇਗਾ। ਇਸ ਦੌਰਾਨ ਰੋਡ ਅੰਡਰਬ੍ਰਿਜ ਦਾ ਕੰਮ ਪੂਰਾ ਕੀਤਾ ਜਾਣਾ ਹੈ। 22 ਤੇ 25 ਤਾਰੀਖ ਨੂੰ ਫਿਰ 6 ਘੰਟੇ ਦਾ ਮੈਗਾ ਬਲਾਕ ਹੋਵੇਗਾ। ਇਸ ਦੇ ਮੱਦੇਨਜ਼ਰ ਰੇਲਗੱਡੀਆਂ ਚੱਲਣ ਦੇ ਸਮੇਂ ਵਿਚ ਤਬਦੀਲੀ ਅਤੇ ਕੁਝ ਨੂੰ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ।
ਦਿੱਲੀ-ਬਠਿੰਡਾ ਜਾਣ ਵਾਲੀ ਟਰੇਨ 14507-14508 ਦਿੱਲੀ ਤੋਂ ਦੁਪਹਿਰ 1:05 ਵਜੇ ਰਵਾਨਾ ਹੋਵੇਗੀ ਅਤੇ ਉਸੇ ਰਾਤ 9:00 ਵਜੇ ਬਠਿੰਡਾ ਪਹੁੰਚੇਗੀ। ਫਾਜ਼ਿਲਕਾ ਤੋਂ ਇਹ 9:20 ਵਜੇ ਰਵਾਨਾ ਹੋਵੇਗੀ ਅਤੇ ਰਾਤ 11:45 ਵਜੇ ਵਾਪਸ ਪਹੁੰਚੇਗੀ। ਰਸਤੇ ਵਿਚ ਗੋਨੇਆਣਾ, ਗੰਗਾਸਰ, ਜੈਤੂ, ਕੋਟਕਪੂਰਾ, ਬਰੀਵਾਲਾ, ਮੁਕਤਸਰ ਅਤੇ ਲੱਖੇਵਾਲੀ ਸਟੇਸ਼ਨ ‘ਤੇ ਰੁਕੇਗੀ।
ਟਰੇਨ 02903 ਮੁੰਬਈ ਸੈਂਟਰਲ-ਅੰਮ੍ਰਿਤਸਰ ਸਪੈਸ਼ਲ ਬਿਆਸ, ਤਰਨਤਾਰਨ, ਅੰਮ੍ਰਿਤਸਰ ਤੋਂ ਹੋ ਕੇ ਜਾਵੇਗੀ। 18,22 ਅਤੇ 25 ਨਵੰਬਰ ਨੂੰ ਟਰੇਨ 09225 ਜੋਧਪੁਰ-ਜੰਮੂਤਵੀ ਸਪੈਸ਼ਲ ਬਰਸਤਾ ਜਲੰਧਰ ਸਿਟੀ-ਮੁਕੇਰੀਆਂ-ਪਠਾਨਕੋਟ ਜੰਕਸ਼ਨ ਤੋਂ ਹੋ ਕੇ ਰਵਾਨਾ ਹੋਵੇਗੀ। ਇਹ ਟਰੇਨ ਬਿਆਸ, ਅੰਮ੍ਰਿਤਸਰ, ਵੇਰਕਾ, ਬਟਾਲਾ, ਧਾਲੀਵਾਲ ਅਤੇ ਗੁਰਦਸਪੁਰ ਸਟੇਸ਼ਨਾਂ ‘ਤੇ ਨਹੀਂ ਰੁਕੇਗੀ। 21 ਨਵੰਬਰ ਨੂੰ ਟਰੇਨ 09415 ਅਹਿਮਦਾਬਾਦ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਸਪੈਸ਼ਲ ਬਰਾਸਤਾ ਜਲੰਧਰ ਸਿਟੀ- ਮੁਕੇਰੀਆਂ-ਪਠਾਨਕੋਟ ਜੰਕਸ਼ਨ ਤੋਂ ਰਵਾਨਾ ਹੋਵੇਗੀ। ਰਸਤੇ ਵਿਚ ਬਿਆਸ, ਅੰਮ੍ਰਿਤਸਰ, ਬਟਾਲਾ ਸਟੇਸ਼ਨਾਂ ‘ਤੇ ਨਹੀਂ ਰੁਕੇਗੀ। ਮੈਗਾ ਬਲਾਕ ਦੇ ਚੱਲਦੇ ਮਾਨਾਂਵਾਲਾ- ਅੰਮ੍ਰਿਤਸਰ ਦੇ ਵਿਚਕਾਰ ਟਰੇਨ ਅੰਸ਼ਕ ਤੌਰ ‘ਤੇ ਰੱਦ ਰਹੇਗੀ। 21 ਅਤੇ 24 ਨੂੰ 02903 ਮੁੰਬਈ ਸੈਂਟਰਲ-ਅੰਮ੍ਰਿਤਸਰ ਸਪੈਸ਼ਲ ਯਾਤਰਾ ਮਾਨਾਂਵਾਲਾ ‘ਤੇ ਖਤਮ ਹੋਵੇਗੀ। 19, 23 ਅਤੇ 26 ਨੂੰ ਅੰਮ੍ਰਿਤਸਰ-ਨਾਂਦੇੜ ਸਪੈਸ਼ਲ 05:25 ਵਜੇ ਰਵਾਨਗੀ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: