7th Pay Commission: ਕੋਰੋਨਾ ਸੰਕਟ ਵਿਚਕਾਰ ਤੇਲੰਗਾਨਾ ਸਰਕਾਰ ਨੇ ਰਾਜ ਭਰ ਦੇ ਸਰਕਾਰੀ ਸਿੱਖਿਅਕ ਹਸਪਤਾਲਾਂ ਦੇ ਸਿੱਖਿਅਕਾਂ ਲਈ ਇੱਕ ਆਦੇਸ਼ ਦਾ ਐਲਾਨ ਕੀਤਾ ਹੈ। ਕਾਫ਼ੀ ਸਮੇਂ ਤੋਂ ਲੰਬੇ ਇਸ ਮੰਗ ਦੇ ਸਾਢੇ ਚਾਰ ਸਾਲ ਬਾਅਦ ਪੂਰਾ ਕੀਤਾ ਹੈ। ਸਰਕਾਰ ਦਾ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਗਾਂਧੀ ਹਸਪਤਾਲ ਦੇ ਡਾਕਟਰਾਂ ਨੇ ਇਸ ਮੁੱਦੇ ‘ਤੇ ਹੜਤਾਲ ‘ਤੇ ਜਾਣ ਦੀ ਧਮਕੀ ਦਿੱਤੀ ਅਤੇ ਦੋ ਮਹੀਨੇ ਪਹਿਲਾਂ ਕੁਝ ਦਿਨਾਂ ਲਈ ਇਸਦਾ ਅੰਦੋਲਨ ਵੀ ਕੀਤਾ ਗਿਆ।
ਨਵੇਂ ਆਦੇਸ਼ਾ ਦੇ ਨਾਲ 2, 866 ਫੈਕਲਟੀ ਮੈਂਬਰਾਂ ਦੀ ਤਨਖਾਹ ‘ਚ 24% ਤੋਂ 44% ਵਾਧਾ ਕੀਤਾ ਗਿਆ । ਸੂਬਾ ਸਰਕਾਰ ਦੇ ਇਸ ਫੈਸਲੇ ‘ਤੇ ਡਾ: ਸ੍ਰੀ ਨਿਵਾਸ ਨੇ ਕਿਹਾ ਅਸੀਂ ਸੂਬਾ ਸਰਕਾਰ ਦੇ ਇਸ ਫ਼ੈਸਲੇ ਤੋਂ ਕਾਫ਼ੀ ਖੁਸ਼ ਹਾਂ ਤੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ।