ਹਿੰਡਨਬਰਗ ਦੀ ਰਿਸਰਚ ਰਿਪੋਰਟ ‘ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰ ਬਾਜ਼ਾਰ ‘ਚ ਲਗਾਤਾਰ ਉਤਰਾਅ-ਚੜ੍ਹਾਅ ਹੋ ਰਿਹਾ ਹੈ। ਇਸ ਦੇ ਵਿਚਕਾਰ ਹੀ ਅਡਾਨੀ ਗਰੁੱਪ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਅੱਜ ਸੋਮਵਾਰ 2 ਫ਼ਰਵਰੀ ਨੂੰ ਇਕ ਬਿਆਨ ਜਾਰੀ ਕਰਦੇ ਹੋਏ, ਅਡਾਨੀ ਕੰਪਨੀ ਨੇ ਕਿਹਾ ਹੈ ਕਿ ਉਹ ਸਤੰਬਰ 2024 ਤੋਂ ਪਹਿਲਾਂ ਆਪਣੀ ਸੂਚੀਬੱਧ ਕੰਪਨੀਆਂ ਦੇ 1114 ਮਿਲੀਅਨ ਅਮਰੀਕੀ ਡਾਲਰ ਯਾਨੀ 111 ਕਰੋੜ ਦੇ ਗਿਰਵੀ ਰੱਖੇ ਸ਼ੇਅਰ ਜਾਰੀ ਕਰੇਗੀ।
ਅਡਾਨੀ ਸਮੂਹ ਦੁਆਰਾ ਕੀਤੇ ਗਏ ਐਲਾਨ ਦੇ ਅਨੁਸਾਰ, ਅਡਾਨੀ ਪੋਰਟਸ ਅਤੇ ਵਿਸ਼ੇਸ਼ ਆਰਥਿਕ ਜ਼ੋਨ 168.27 ਮਿਲੀਅਨ ਸ਼ੇਅਰ ਜਾਰੀ ਕਰਨਗੇ, ਜੋ ਕਿ ਕੰਪਨੀ ਵਿੱਚ ਪ੍ਰਮੋਟਰਾਂ ਦੀ ਕੁੱਲ ਹਿੱਸੇਦਾਰੀ ਦਾ 12 ਪ੍ਰਤੀਸ਼ਤ ਹੈ। ਇਸਦੇ ਨਾਲ ਹੀ ਅਡਾਨੀ ਗ੍ਰੀਨ ਦੇ 27.56 ਮਿਲੀਅਨ ਸ਼ੇਅਰ ਜਾਰੀ ਕੀਤੇ ਜਾਣਗੇ, ਜੋ ਕਿ ਪ੍ਰਮੋਟਰਾਂ ਦੀ ਹੋਲਡਿੰਗ ਦਾ 3% ਹੈ।
ਇਹ ਵੀ ਪੜ੍ਹੋ : ਚੀਨੀ ਗੁਬਾਰਾ ਮਾਮਲਾ : ਚੀਨ ਨੇ ਕੀਤਾ ਸਵੀਕਾਰ, ਉਸ ਦਾ ਹੀ ਹੈ ਅਮਰੀਕੀ ਸਰਹੱਦ ‘ਤੇ ਉੱਡਣ ਵਾਲਾ ਗੁਬਾਰਾ
ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਡਾਨੀ ਸਮੂਹ ਦੇ ਪ੍ਰਮੋਟਰ ਸਤੰਬਰ 2024 ਵਿੱਚ ਮਿਆਦ ਪੂਰੀ ਹੋਣ ਤੋਂ ਪਹਿਲਾਂ ਗਿਰਵੀ ਰੱਖੇ ਸ਼ੇਅਰਾਂ ਨੂੰ ਜਾਰੀ ਕਰਨ ਲਈ $1,114 ਮਿਲੀਅਨ ਦਾ ਪ੍ਰੀ-ਪੇਮੈਂਟ ਕਰਨਗੇ। ਅਡਾਨੀ ਟਰਾਂਸਮਿਸ਼ਨ ਲਿਮਟਿਡ ਦੇ 11.77 ਮਿਲੀਅਨ ਸ਼ੇਅਰ ਜਾਰੀ ਕੀਤੇ ਜਾਣਗੇ ਜੋ ਕਿ ਕੰਪਨੀ ਵਿੱਚ ਪ੍ਰਮੋਟਰਾਂ ਦੀ ਹੋਲਡਿੰਗ ਦਾ 1.4% ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਜਾਣਕਾਰੀ ਅਨੁਸਾਰ ਕੰਪਨੀ ਨੇ ਇਹ ਫੈਸਲਾ ਪ੍ਰਮੋਟਰਾਂ ਵੱਲੋਂ ਵਿੱਤੀ ਸੰਸਥਾਵਾਂ ਨੂੰ ਉਨ੍ਹਾਂ ਦੇ ਕਰਜ਼ੇ ਦੀ ਅਦਾਇਗੀ ਬਾਰੇ ਭਰੋਸਾ ਦਿਵਾਉਣ ਲਈ ਲਿਆ ਹੈ। ਦੱਸ ਦੇਈਏ ਕਿ ਅਡਾਨੀ ਗਰੁੱਪ ਦੇ ਸਬੰਧ ‘ਚ ਹਿੰਡਨਬਰਗ ਰਿਸਰਚ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਗਰੁੱਪ ਦੇ ਸ਼ੇਅਰਾਂ ‘ਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਹੈ। ਗਰੁੱਪ ਦਾ ਮਾਰਕੀਟ ਕੈਪ ਲਗਭਗ ਅੱਧਾ ਹੋ ਗਿਆ ਹੈ। ਇਸ ਦੌਰਾਨ, ਸਮੂਹ ਨੇ ਆਪਣਾ FPO ਵੀ ਵਾਪਸ ਲੈ ਲਿਆ ਹੈ।