air fares increased: ਦੇਸ਼ ‘ਚ ਜਿਵੇਂ ਹੀ ਵੈਕਸੀਨੇਸ਼ਨ ਦੀ ਰਫਤਾਰ ਵੱਧ ਰਹੀ ਹੈ, ਟ੍ਰੈਵਲਿੰਗ ਨਾਰਮਲ ਲੈਵਲ ‘ਤੇ ਆ ਰਹੀ ਹੈ। ਯਾਤਰੀਆਂ ਦੀ ਸੰਖਿਆ ਵਧਣ ਦੇ ਨਾਲ ਹਵਾਈ ਕਰਾਏ ‘ਚ 10 ਤੋਂ 20 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ। ਏਅਰ-ਟ੍ਰੈਵਲ ਨਾਲ ਜੁੜੀ ਈ-ਕਾਮਰਸ ਵੈਬਸਾਈਟਸ ਦੇ ਡਾਟਾ ਮੁਤਾਬਿਕ ਮੁੰਬਈ, ਦਿੱਲੀ, ਹੈਦਰਾਬਾਦ, ਚੇਨਈ, ਕੋਲਕਾਤਾ ਅਤੇ ਬੈਂਗਲੂਰ ਜਹੇ ਕਈ ਮਹੱਤਵਪੂਰਨ ਮਾਰਗਾਂ ‘ਤੇ ਪਿੱਛਲੇ ਸਾਲ ਨਾਲੋਂ 10 ਤੋਂ 20 ਪ੍ਰਤੀਸ਼ਤ ਵੱਧ ਗਿਆ ਹੈ।
ਬੈਂਗਲੂਰ ਦਿੱਲੀ ਰਿਟਰਨ ਟਿਕਟ ਪਿੱਛਲੇ ਸਾਲ ਫਰਵਰੀ ‘ਚ 8,605 ਰੁਪਏ ਸੀ। ਹੁਣ ਇਹ 9,264 ਰੁਪਏ ਹੋ ਗਿਆ ਹੈ। ਇਸੇ ਤਰਾਂ ਮੁੰਬਈ- ਬੈਂਗਲੂਰ ਰਿਟਰਨ ਟਿਕਟ 5,944 ਰੁਪਏ ਦੇ ਮੁਕਾਬਲੇ 8,023 ਰੁਪਏ ਹੋ ਗਿਆ ਹੈ। ਇਸ ਸਮੇਂ ਹੋਲੀ ਦੀਆਂ ਛੁੱਟੀਆਂ ‘ਤੇ ਜਾਣ ਵਾਲੇ ਯਾਤਰੀਆਂ ਦੀ ਸੰਖਿਆ ਦੇ ਵਾਧੇ ਕਾਰਨ ਵੀ ਦਿੱਲੀ ਅਤੇ ਹੋਰ ਰਾਜਾਂ ਵਿੱਚ ਕਿਰਾਇਆ ਜਿਆਦਾ ਹੈ।