ਏਅਰ ਇੰਡੀਆ ਨੇ ਏਅਰਬੱਸ ਅਤੇ ਬੋਇੰਗ ਤੋਂ 470 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਏਅਰ ਇੰਡੀਆ ਦੇ CEO ਕੈਂਪਬੈਲ ਵਿਲਸਨ ਮੁਤਾਬਕ ਇਸ ਸੌਦੇ ਦੀ ਕੀਮਤ 70 ਅਰਬ ਡਾਲਰ ਯਾਨੀ 5.8 ਲੱਖ ਕਰੋੜ ਹੈ। ਏਅਰ ਇੰਡੀਆ ਨੂੰ ਏਅਰਬੱਸ ਵੱਲੋਂ 250 ਅਤੇ ਬੋਇੰਗ ਵੱਲੋਂ 220 ਜਹਾਜ਼ ਦਿੱਤੇ ਜਾਣਗੇ। ਸੂਚਨਾ ਮੁਤਾਬਕ ਏਅਰਬੱਸ ਇਸ ਸਾਲ ਦੇ ਅੰਤ ਤੱਕ ਹੀ ਜਹਾਜ਼ਾਂ ਦੀ ਡਿਲੀਵਰੀ ਸ਼ੁਰੂ ਕਰ ਦੇਵੇਗੀ।
ਜਾਣਕਾਰੀ ਅਨੁਸਾਰ ਏਅਰਬੱਸ ਵੱਲੋਂ 40 ਵਾਈਡ-ਬਾਡੀ A350 ਏਅਰਕ੍ਰਾਫਟ, 210 ਨੈਰੋਬਾਡੀ ਸਿੰਗਲ-ਏਜ਼ਲ A320 ਨਿਓਸ ਏਅਰਕ੍ਰਾਫਟ ਉਪਲਬਧ ਹੋਣਗੇ। ਦੱਸਿਆ ਜਾ ਰਿਹਾ ਹੈ ਬੋਇੰਗ ਨਾਲ ਇਹ ਸੌਦਾ $34 ਬਿਲੀਅਨ ‘ਚ ਤੈਅ ਹੋਇਆ ਹੈ। ਇਸ ਦੇ ਤਹਿਤ 190 B737 ਮੈਕਸ ਏਅਰਕ੍ਰਾਫਟ, 20 B787 ਏਅਰਕ੍ਰਾਫਟ ਅਤੇ 10 B777X ਏਅਰਕ੍ਰਾਫਟ ਏਅਰ ਇੰਡੀਆ ਨੂੰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਹਿਸਾਰ ‘ਚ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਈ, ਹਾਦਸੇ ‘ਚ 29 ਸਾਲਾ SBI ਬੈਂਕ ਮੈਨੇਜਰ ਦੀ ਮੌ.ਤ
ਦੱਸ ਦੇਈਏ ਏਅਰ ਇੰਡੀਆ ਨੈਰੋਬਾਡੀ ਜਹਾਜ਼ ਨਾਲ 4-5 ਘੰਟਿਆਂ ਦੀ ਛੋਟੀ ਦੂਰੀ ਦੀ ਮੰਜ਼ਿਲ ਸੇਵਾ ਪ੍ਰਦਾਨ ਕਰਨ ਦੇ ਯੋਗ ਹੋਵੇਗੀ। ਵਾਈਡ ਬਾਡੀ ਏਅਰਕ੍ਰਾਫਟ ਟਾਟਾ ਨੂੰ ਉੱਤਰੀ ਅਮਰੀਕਾ, ਯੂਰਪ ਅਤੇ ਆਸਟ੍ਰੇਲੀਆ ‘ਚ ਆਪਣੇ ਪੈਰ ਪਸਾਰਨ ‘ਚ ਮਦਦ ਕਰੇਗਾ। ਏਅਰ ਇੰਡੀਆ ਵਿੱਤੀ ਸਾਲ 24 ਦੇ ਅੰਤ ਤੱਕ ਲਗਭਗ 50 ਜਹਾਜ਼ ਸ਼ਾਮਲ ਕਰੇਗੀ। ਇਸ ਨਾਲ ਇਸਦੀ ਸਮਰੱਥਾ ਵਿੱਚ ਲਗਭਗ 50% ਦਾ ਵਾਧਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: