ਆਮ ਲੋਕਾਂ ਨੂੰ ਅੱਜ (ਸ਼ਨੀਵਾਰ ਨੂੰ) ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧ ਗਈ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਵਧੀ ਹੋਈ ਕੀਮਤ ਅੱਜ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 22 ਮਾਰਚ ਨੂੰ ਘਰੇਲੂ ਐਲਪੀਜੀ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦਿੱਲੀ ਵਿੱਚ ਸਬਸਿਡੀ ਵਾਲੇ 14.2 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 949.50 ਰੁਪਏ ਤੱਕ ਪਹੁੰਚ ਗਈ ਸੀ। ਅੱਜ ਕੀਮਤ ਵਧਾਉਣ ਤੋਂ ਬਾਅਦ, ਦਿੱਲੀ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਹੁਣ 999.50 ਰੁਪਏ ਹੋ ਗਈ ਹੈ।
ਪੈਟਰੋਲੀਅਮ ਉਦਯੋਗ ਦੇ ਸ਼ੁਰੂਆਤੀ ਅੰਕੜਿਆਂ ਦੇ ਅਨੁਸਾਰ ਅਪ੍ਰੈਲ ਵਿੱਚ ਐਲਪੀਜੀ ਦੀ ਖਪਤ ਮਹੀਨਾਵਾਰ ਅਧਾਰ ‘ਤੇ 9.1 ਫ਼ੀਸਦ ਘੱਟ ਕੇ 22 ਲੱਖ ਟਨ ਰਹਿ ਗਈ ਜੋ ਅਪ੍ਰੈਲ 2021 ਦੇ ਮੁਕਾਬਲੇ 5.1 ਫ਼ੀਸਦ ਵੱਧ ਹੈ। ਮਾਰਚ ਤੋਂ ਪਹਿਲਾਂ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਪਿਛਲੇ ਸਾਲ 6 ਅਕਤੂਬਰ ਨੂੰ ਬਦਲਾਅ ਹੋਇਆ ਸੀ।
ਧਿਆਨ ਯੋਗ ਹੈ ਕਿ 1 ਮਈ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਵੀ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਧਾ ਦਿੱਤੀ ਸੀ। ਵਪਾਰਕ ਰਸੋਈ ਗੈਸ ਸਿਲੰਡਰ 102.50 ਰੁਪਏ ਮਹਿੰਗਾ ਹੋ ਗਿਆ ਹੈ। ਨਵੀਂ ਕੀਮਤ ਲਾਗੂ ਹੋਣ ਤੋਂ ਬਾਅਦ ਦਿੱਲੀ ‘ਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1 ਮਈ ਤੋਂ 2253 ਰੁਪਏ ਤੋਂ ਵਧ ਕੇ 2355.50 ਰੁਪਏ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: