ਚੀਨੀ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਰਕਾਰੀ ਕੰਮ ਲਈ ਐਪਲ ਆਈਫੋਨ ਜਾਂ ਹੋਰ ਵਿਦੇਸ਼ੀ ਕੰਪਨੀਆਂ ਦੇ ਡਿਵਾਈਸਾਂ ਦੀ ਵਰਤੋਂ ਨਾ ਕਰਨ ਦੇ ਆਦੇਸ਼ ਦਿੱਤੇ ਹਨ। ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਯੰਤਰਾਂ ਨੂੰ ਦਫ਼ਤਰ ਵਿੱਚ ਨਾ ਲਿਆਉਣ ਅਤੇ ਨਾ ਹੀ ਕੰਮ ਲਈ ਇਨ੍ਹਾਂ ਦੀ ਵਰਤੋਂ ਕਰਨ। ਚੀਨੀ ਸਰਕਾਰ ਨੇ ਅਧਿਕਾਰੀਆਂ ਨੂੰ ਦੇਸ਼ ਵਿੱਚ ਬਣੇ ਫ਼ੋਨਾਂ ਦੀ ਵਰਤੋਂ ਕਰਨ ਲਈ ਕਿਹਾ ਹੈ। ਵਾਲ ਸਟਰੀਟ ਜਰਨਲ ਨੇ ਆਪਣੀ ਇਕ ਰਿਪੋਰਟ ‘ਚ ਇਹ ਦਾਅਵਾ ਕੀਤਾ ਹੈ।
ਚੀਨੀ ਸਰਕਾਰ ਨੇ ਅਧਿਕਾਰੀਆਂ ਨੂੰ ਦੇਸ਼ ਵਿੱਚ ਬਣੇ ਫ਼ੋਨਾਂ ਦੀ ਵਰਤੋਂ ਕਰਨ ਲਈ ਕਿਹਾ ਹੈ। ਰਿਪੋਰਟ ਮੁਤਾਬਕ ਚੀਨ ਨੇ ਐਪਲ ਤੋਂ ਇਲਾਵਾ ਕਿਸੇ ਹੋਰ ਫੋਨ ਨਿਰਮਾਤਾ ਦਾ ਨਾਂ ਨਹੀਂ ਲਿਆ ਹੈ। ਅਜੇ ਤੱਕ ਐਪਲ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਚੀਨ ਦੀ ਸਰਕਾਰ ਨੇ ਅਧਿਕਾਰਤ ਤੌਰ ‘ਤੇ ਇਸ ਪਾਬੰਦੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਹਰ ਹਫ਼ਤੇ ਐਲਾਨੇ ਜਾਣਗੇ ‘ਟੀਚਰ ਆਫ਼ ਦਾ ਵੀਕ’, ਹਰਜੋਤ ਬੈਂਸ ਨੇ ਜਾਰੀ ਕੀਤਾ ਪੋਸਟਰ
ਚੀਨ ਨੇ ਸਰਕਾਰੀ ਅਧਿਕਾਰੀਆਂ ਵੱਲੋਂ ਆਈਫੋਨ ਦੀ ਵਰਤੋਂ ‘ਤੇ ਇਹ ਪਾਬੰਦੀ ਅਜਿਹੇ ਸਮੇਂ ‘ਚ ਲਗਾਈ ਹੈ ਜਦੋਂ ਕੰਪਨੀ 12 ਸਤੰਬਰ ਨੂੰ ਕੈਲੀਫੋਰਨੀਆ ‘ਚ ਵਾਂਡਰਲਸਟ ਈਵੈਂਟ ਆਯੋਜਿਤ ਕਰਨ ਜਾ ਰਹੀ ਹੈ। ਇਸ ਈਵੈਂਟ ‘ਚ ਐਪਲ iPhone 15 ਸੀਰੀਜ਼ ਦੇ ਨਾਲ Apple Watch Series 9 ਅਤੇ Apple Watch Ultra 2 ਨੂੰ ਵੀ ਲਾਂਚ ਕਰ ਸਕਦਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹੁਕਮ ਸਿਰਫ਼ ਕੁਝ ਮੁਲਾਜ਼ਮਾਂ ਨੂੰ ਹੀ ਦਿੱਤੇ ਗਏ ਹਨ ਜਾਂ ਫਿਰ ਪੂਰੇ ਸਰਕਾਰੀ ਸਿਸਟਮ ‘ਚ ਫੈਲ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: