ਗੂਗਲ ਨੇ ਪਿਛਲੇ ਸਾਲ 2022 ਵਿਚ ਆਪਣਾ ਪ੍ਰੀਮੀਅਮ ਪਿਕਸਲ ਟੈਬਲੇਟ ਦਾ ਐਲਾਨ ਕੀਤਾ ਸੀ। ਗੂਗਲ ਪਿਕਸਲ ਟੈਬੇਲਟ ਨੂੰ Tenso G2 ਚਿਪਸੈੱਟ ਤੇ ਚਾਰਜਿੰਗ ਸਪੀਕਰ ਡੌਕ ਨਾਲ ਪੇਸ਼ ਕੀਤਾ ਗਿਆ ਸੀ। ਇਸ ਟੈਬਲੇਟ ਨੂੰ 2023 ਵਿਚ ਰਿਲੀਜ਼ ਕੀਤਾ ਜਾਣਾ ਸੀ ਪਰ ਅਜੇ ਤੱਕ ਗੂਗਲ ਨੇ ਇਸ ਡਿਵਾਈਸ ਦੇ ਸਪੈਸੀਫਿਕੇਸ਼ਨਸ ਕੀਮਤ ਤੇ ਉਪਲਬਧਾ ਬਾਰੇ ਚੁੱਪੀ ਸਾਧ ਰੱਖੀ ਸੀ। ਹੁਣ ਇਕ ਵਾਰ ਫਿਰ ਪਿਕਸਲ ਟੈਬਲੇਟ ਬਾਰੇ ਜਾਣਕਾਰੀ ਆਉਣੀ ਸ਼ੁਰੂ ਹੋ ਗਈ ਹੈ। ਹੁਣ 11 ਮਈ 2023 ਨੂੰ ਹੋਣ ਵਾਲੇ Google I/O 2023 ਈਵੈਂਟ ਵਿਚ ਗੂਗਲ ਪਿਕਸਲ ਟੈਬਲੇਟ ਨਾਲ ਜੁੜੀ ਡਿਟੇਲ ਲੀਕ ਹੋਈ ਹੈ।
ਗੂਗਲ ਪਿਕਸਲ ਟੈਬਲੇਟ ਨੂੰ ਅਮੇਜਾਨ ਦੀ ਜਾਪਾਨ ਦੀ ਵੈੱਬਸਾਈਟ ‘ਤੇ ਲਿਸਟ ਕੀਤਾ ਗਿਆ ਸੀ। ਹਾਲਾਂਕਿ ਕੁਝ ਹੀ ਸਮੇਂ ਬਾਅਦ ਇਸ ਲਿਸਟਿੰਗ ਨੂੰ ਹਟਾ ਲਿਆ ਗਿਆ ਪਰ ਇਸ ਨਾਲ ਜੁੜੀ ਡਿਟੇਲ ਲੀਕ ਹੋ ਗਈ ਹੈ। ਇਸ ਤੋਂ ਇਲਾਵਾ ਆਉਣ ਵਾਲੇ Google Pixel 7a ਬਾਰੇ ਵੀ ਲਗਾਤਾਰ ਆਨਲਾਈਨ ਜਾਣਕਾਰੀ ਲੀਕ ਹੋ ਰਹੀ ਹੈ।
ਅਮੇਜ਼ਨ ਦੀ ਲਿਸਟਿੰਗ ਮੁਤਾਬਕ ਗੂਗਲ ਪਿਕਸਲ ਟੈਬਲੇਟ ‘ਚ 10.95-ਇੰਚ ਦੀ LCD ਡਿਸਪਲੇਅ ਦਿੱਤੀ ਜਾਵੇਗੀ। ਸਕਰੀਨ ਦਾ ਰੈਜ਼ੋਲਿਊਸ਼ਨ 1.6K (2560×1600 ਪਿਕਸਲ) ਹੋਵੇਗਾ ਅਤੇ ਆਸਪੈਕਟ ਰੇਸ਼ੋ 16:10 ਹੋਵੇਗਾ। ਪੈਨਲ ਦੀ ਪੀਕ ਬ੍ਰਾਈਟਨੈੱਸ 500 ਨਿਟਸ ਦੱਸੀ ਜਾਂਦੀ ਹੈ। ਇਹ ਟੈਬਲੇਟ ਸਟਾਈਲਸ ਸਪੋਰਟ ਨਾਲ ਆਵੇਗਾ।
ਪਿਕਸਲ ਟੈਬਲੇਟ ਨੂੰ Google Tenso G2 ਚਿਪਸੈਟ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਟੈਬਲੇਟ ਵਿਚ 8 ਜੀਬੀ ਰੈਮ ਦੇ ਨਾਲ 128ਜੀਬੀ ਅਤੇ 256 ਜੀਬੀ ਸਟੋਰੇਜ ਮਿਲਣ ਦੀ ਉਮੀਦ ਹੈ। ਕਨੈਕਟਿਵਟੀ ਲਈ ਇਸ ਡਿਵਾਈਸ ਵਿਚ ਵਾਈਫਾਈ 6, ਬਲੂਟੂਥ 5.2, UWB ਤੇ Google Cast ਵਰਗੇ ਫੀਚਰਸ ਹੋਣਗੇ। Pixel Tablet ਨੂੰ 4 ਸਪੀਕਰ ਸੈੱਟ੍ੱਪ ਤੇ 3 ਮਾਈਕ੍ਰੋਫੋਨ ਨਾਲ ਲਾਂਚ ਕੀਤੇ ਜਾਣਦੀ ਖਬਰ ਹੈ। ਇਹ ਟੈਬਲੇਟ ਟਾਈਪ ਸੀ ਪੋਰਟ ਤੇ ਇਕ 4-ਪਿਨ ਅਕਸੈਸਰੀ ਕਨੈਟਰ ਨਾਲ ਆਏਗਾ। ਇਸ ਟੈਬਲੇਟ ਵਿਚ 8 ਮੈਗਾਪਿਕਸਲ ਦੇ ਫਰੰਟ ਤੇ ਰੀਅਰ ਕੈਮਰੇ ਦਿੱਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਵਿਜੀਲੈਂਸ ਨੇ ਅਧਿਆਪਕ ਭਰਤੀ ਰਿਕਾਰਡ ‘ਚ ਗੜਬੜੀ ਕਰਨ ਦੇ ਦੋਸ਼ ਹੇਠ ਸਿੱਖਿਆ ਵਿਭਾਗ ਦੇ 5 ਮੁਲਾਜ਼ਮ ਕੀਤੇ ਗ੍ਰਿਫ਼ਤਾਰ
ਗੂਗਲ ਆਉਣ ਵਾਲੇ ਪਿਕਸਲ ਟੈਬਲੇਟ ਨੂੰ ਇਕ ਮਲਟੀ ਪਰਪਜ਼ ਪ੍ਰੋਡਕਟ ਵਜੋਂ ਪੇਸ਼ ਕਰ ਰਿਹਾ ਹੈ। ਇਹ ਇਕ ਟੈਬਲੇਟ ਹੈ ਪਰ ਨਿਸ਼ਚਿਤ ਤੌਰ ‘ਤੇ ਗੂਗਲ ਇਸ ਨੂੰ ਤੁਹਾਡੇ ਘਰ ਲਈ ਇਕ ਡਿਵਾਈਸ ਵਿਚ ਹੀ ਸਮਾਰਟ ਡਿਸਪਲੇਅ ਸਪੀਕਰ ਵਜੋਂ ਵੇਚਣਾ ਚਾਹੁੰਦਾ ਹੈ। ਇਸ ਨੂੰ ਵੱਖ ਤੋਂ ਦਿੱਤੇ ਗਏ ਚਾਰਜਿੰਗ ਸਪੀਕਰ ਡੌਕ ਨਾਲ ਪੇਅਰ ਕੀਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਡੌਕ ਨੂੰ ਯੂਜਰਸ ਵੱਖ ਤੋਂ ਖਰੀਦ ਸਕਣਗੇ ਤੇ ਇਹ ਚਾਰਜਿੰਗ ਤੋਂ ਇਲਾਵਾ ਪਿਕਸਲ ਟੈਬਲੇਟ ਨੂੰ ਸਮਾਰਟ ਹੋਮ ਹਬ ਵਿਚ ਕਨਵਰਟ ਕਰ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: