ਇਲਕਰ ਆਈਸੀ (Ilker Ayci) ਨੇ ਏਅਰ ਇੰਡੀਆ ਦੇ ਸੀਈਓ ਅਤੇ ਐਮਡੀ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਟਾਟਾ ਸੰਨਜ਼ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਤੁਰਕੀ ਦੇ ਇਲਕਰ ਆਈਸੀ ਨੇ ਟਾਟਾ ਦੀ ਏਅਰ ਇੰਡੀਆ ਦਾ ਮੁੱਖ ਕਾਰਜਕਾਰੀ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਅਸਲ ਵਿੱਚ ਉਨ੍ਹਾਂ ਦੀ ਨਿਯੁਕਤੀ ਦੇ ਐਲਾਨ ਦੇ ਕੁਝ ਦਿਨਾਂ ਬਾਅਦ ਹੀ ਭਾਰਤ ਵਿੱਚ ਭਾਰੀ ਵਿਰੋਧ ਹੋਇਆ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਰਥਿਕ ਵਿੰਗ ਨੇ ਵੀ ਭਾਰਤ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਲਕਰ ਆਈਸੀ ਨੂੰ ਭਾਰਤ ਦੀ ਸਾਬਕਾ ਸਰਕਾਰੀ ਏਅਰਲਾਈਨ ਏਅਰ ਇੰਡੀਆ ਦੇ ਸੀਈਓ ਵਜੋਂ ਨਿਯੁਕਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਏਅਰ ਇੰਡੀਆ ਨੇ ਹਾਲ ਹੀ ਵਿੱਚ ਟਾਟਾ ਸਮੂਹ ਦੁਆਰਾ ਏਅਰ ਇੰਡੀਆ ਦੀ ਪ੍ਰਾਪਤੀ ਤੋਂ ਬਾਅਦ ਇਲਕਰ ਆਈਸੀ ਨੂੰ ਆਪਣਾ ਨਵਾਂ ਸੀਈਓ ਨਿਯੁਕਤ ਕਰਨ ਬਾਰੇ ਗੱਲ ਕੀਤੀ ਸੀ। ਦੱਸ ਦਈਏ ਕਿ ਇਲਕਰ ਆਈਸੀ 1994 ‘ਚ ਇਸਤਾਂਬੁਲ ਦੇ ਮੇਅਰ ਹੋਣ ‘ਤੇ ਰੇਸੇਪ ਤੈਯਪ ਏਰਦੋਆਨ ਦੇ ਸਲਾਹਕਾਰ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ, ਇਲਕਰ ਆਈਸੀ ਤੁਰਕੀ ਏਅਰਲਾਈਨਜ਼ ਦੇ ਸੀਈਓ ਵੀ ਸਨ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਇਲਕਰ ਆਈਸੀ ਨੇ ਕਿਹਾ, ”ਟਾਟਾ ਗਰੁੱਪ ਦੀ ਏਅਰ ਇੰਡੀਆ ‘ਚ ਮੇਰੀ ਨਿਯੁਕਤੀ ਦਾ ਐਲਾਨ ਫਰਵਰੀ ਦੇ ਸ਼ੁਰੂ ‘ਚ ਕੀਤਾ ਗਿਆ ਸੀ ਅਤੇ ਮੇਰਾ ਕਾਰਜਕਾਲ 1 ਅਪ੍ਰੈਲ ਤੋਂ ਸ਼ੁਰੂ ਹੋਣਾ ਸੀ। ਜਦੋਂ ਤੋਂ ਮੇਰੀ ਨਿਯੁਕਤੀ ਦੀ ਘੋਸ਼ਣਾ ਕੀਤੀ ਗਈ ਸੀ, ਮੈਂ ਭਾਰਤੀ ਮੀਡੀਆ ਦੇ ਇੱਕ ਹਿੱਸੇ ਵਿੱਚ ਚੱਲ ਰਹੀਆਂ ਖ਼ਬਰਾਂ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਸੀ। ਮੈਂ ਭਾਰਤੀ ਮੀਡੀਆ ਦੇ ਇੱਕ ਹਿੱਸੇ ਨੂੰ ਜ਼ਬਰਦਸਤੀ ਮੇਰੀ ਨਿਯੁਕਤੀ ਨੂੰ ਕੋਈ ਹੋਰ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਕਾਰੋਬਾਰੀ ਆਗੂ ਵਜੋਂ ਮੈਂ ਹਮੇਸ਼ਾ ਇੱਕ ਪੇਸ਼ੇਵਰ ਪਹੁੰਚ ਅਪਣਾਈ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਆਪਣੇ ਪਰਿਵਾਰ ਦੀ ਖੁਸ਼ੀ ਅਤੇ ਤੰਦਰੁਸਤੀ ਬਾਰੇ ਚਿੰਤਤ ਹਾਂ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਮੈਂ ਫੈਸਲਾ ਕੀਤਾ ਕਿ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨਾ ਸਨਮਾਨਯੋਗ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: