ਇਨਕਮ ਟੈਕਸ ਵਿਭਾਗ ਇਨ੍ਹੀਂ ਦਿਨੀਂ ਨਕਦ ਟ੍ਰਾਂਜੈਕਸ਼ਨ ਨੂੰ ਲੈ ਕੇ ਕਾਫੀ ਸੁਚੇਤ ਹੋ ਗਿਆ ਹੈ। ਪਿਛਲੇ ਕੁਝ ਸਾਲਾਂ ਵਿੱਚ, ਆਮਦਨ ਕਰ ਵਿਭਾਗ ਨੇ ਵੱਖ-ਵੱਖ ਨਿਵੇਸ਼ ਪਲੇਟਫਾਰਮਾਂ ਜਿਵੇਂ ਕਿ ਬੈਂਕਾਂ, ਮਿਉਚੁਅਲ ਫੰਡ ਹਾਊਸਾਂ, ਬ੍ਰੋਕਰ ਪਲੇਟਫਾਰਮਾਂ ਆਦਿ ‘ਤੇ ਆਮ ਲੋਕਾਂ ਲਈ ਨਕਦ ਲੈਣ-ਦੇਣ ਲਈ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਅਜਿਹੇ ਕਈ ਟ੍ਰਾਂਜੈਕਸ਼ਨ ਹਨ, ਜਿਨ੍ਹਾਂ ‘ਤੇ ਇਨਕਮ ਟੈਕਸ ਦੀ ਨਜ਼ਰ ਰਹਿੰਦੀ ਹੈ। ਜੇਕਰ ਤੁਸੀਂ ਬੈਂਕਾਂ, ਮਿਊਚਲ ਫੰਡਾਂ, ਬ੍ਰੋਕਰੇਜ ਹਾਊਸਾਂ ਅਤੇ ਪ੍ਰਾਪਰਟੀ ਰਜਿਸਟਰਾਰ ਨਾਲ ਵੱਡੇ ਨਕਦ ਟ੍ਰਾਂਜੈਕਸ਼ਨ ਕਰਦੇ ਹੋ, ਤਾਂ ਉਨ੍ਹਾਂ ਨੂੰ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰਨਾ ਹੋਵੇਗਾ। ਆਓ ਜਾਣਦੇ ਹਾਂ 5 ਅਜਿਹੇ ਲੈਣ-ਦੇਣ ਬਾਰੇ, ਜੋ ਤੁਹਾਨੂੰ ਪਰੇਸ਼ਾਨੀ ਵਿੱਚ ਪਾ ਸਕਦੇ ਹਨ।
1 .ਬੈਂਕ ਫਿਕਸਡ ਡਿਪਾਜ਼ਿਟ (FD): ਇਕ ਵਿੱਤੀ ਸਾਲ ਵਿੱਚ ਜੇਕਰ ਤੁਸੀਂ ਇਕ ਵਾਰ ਵਿੱਚ ਜਾਂ ਇਕ ਤੋਂ ਜ਼ਿਆਦਾ ਵਾਰ ਵਿੱਚ ਐੱਫ. ਡੀ. ਵਿੱਚ 10 ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਜਮ੍ਹਾ ਕਰਦੇ ਹੋ ਤਾਂ ਇਨਕਮ ਟੈਕਸ ਵਿਭਾਗ ਤੁਹਾਨੂੰ ਪੈਸਿਆਂ ਦੇ ਸਰੋਤ ਬਾਰੇ ਪੁੱਛ ਸਕਦਾ ਹੈ, ਅਜਿਹੇ ਵਿੱਚ ਜੇਕਰ ਸੰਭਵ ਹੋਵੇ ਤਾਂ ਐੱਫ. ਡੀ. ਵਿੱਚ ਜ਼ਿਆਦਾਤਰ ਪੈਸੇ ਆਨਲਾਈਨ ਮਾਧਿਅਮ ਜਾਂ ਫਿਰ ਚੈੱਕ ਜ਼ਰੀਏ ਜਮ੍ਹਾ ਕਰਾਓ।
2.ਬੈਂਕ ਬੱਚਤ ਖਾਤਾ ਜਮ੍ਹਾਂ: ਜੇਕਰ ਕੋਈ ਸ਼ਖਸ ਇਕ ਵਿੱਤੀ ਸਾਲ ਵਿੱਚ ਆਪਣੇ ਇਕ ਖਾਤੇ ਜਾਂ ਇਕ ਤੋਂ ਜ਼ਿਆਦਾ ਖਾਤਿਆਂ ਵਿੱਚ 10 ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਰਕਮ ਨਕਦ ਜਮ੍ਹਾ ਕਰਦਾ ਹੈ ਤਾਂ ਇਨਕਮ ਟੈਕਸ ਵਿਭਾਗ ਪੈਸਿਆਂ ਦੇ ਸਰੋਤ ਨੂੰ ਲੈ ਕੇ ਸਵਾਲ ਕਰ ਸਕਦਾ ਹੈ। ਚਾਲੂ ਖਾਤਿਆਂ ਲਈ ਵੱਧ ਤੋਂ ਵੱਧ ਸੀਮਾ 50 ਲੱਖ ਰੁਪਏ ਹੈ।
3.ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ: ਕਈ ਵਾਰ ਲੋਕ ਕ੍ਰੈਡਿਟ ਕਾਰਡ ਦਾ ਬਿੱਲ ਕੈਸ਼ ਵਿੱਚ ਜਮ੍ਹਾ ਕਰਵਾਉਂਦੇ ਹਨ। ਜੇਕਰ ਤੁਸੀਂ ਇੱਕ ਵਾਰ ਵਿੱਚ 1 ਲੱਖ ਰੁਪਏ ਤੋਂ ਜ਼ਿਆਦਾ ਕੈਸ਼ ਕ੍ਰੈਡਿਟ ਕਾਰਡ ਬਿੱਲ ਦੇ ਰੂਪ ‘ਚ ਜਮ੍ਹਾ ਕਰਦੇ ਹੋ ਤਾਂ ਇਨਕਮ ਟੈਕਸ ਵਿਭਾਗ ਤੁਹਾਡੇ ਤੋਂ ਪੁੱਛਗਿੱਛ ਕਰ ਸਕਦਾ ਹੈ। ਉੱਥੇ ਹੀ, ਜੇਕਰ ਤੁਸੀਂ ਇੱਕ ਵਿੱਤੀ ਸਾਲ ਵਿੱਚ 10 ਲੱਖ ਰੁਪਏ ਤੋਂ ਵੱਧ ਦੇ ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ ਕੈਸ਼ ਵਿੱਚ ਕਰਦੇ ਹੋ ਤਾਂ ਵੀ ਤੁਹਾਨੂੰ ਪੈਸਿਆਂ ਦੇ ਸਰੋਤ ਬਾਰੇ ਪੁੱਛਿਆ ਜਾ ਸਕਦਾ ਹੈ।
4.ਜਾਇਦਾਦ ਟ੍ਰਾਂਜੈਕਸ਼ਨ: ਜੇਕਰ ਤੁਸੀਂ ਪ੍ਰਾਪਰਟੀ ਰਜਿਸਟਰਾਰ ਕੋਲ ਨਕਦੀ ਵਿੱਚ ਕੋਈ ਵੱਡਾ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਉਸ ਦੀ ਰਿਪੋਰਟ ਵੀ ਇਨਕਮ ਟੈਕਸ ਵਿਭਾਗ ਨੂੰ ਜਾਂਦੀ ਹੈ। ਜੇਕਰ ਤੁਸੀਂ 30 ਲੱਖ ਜਾਂ ਇਸ ਤੋਂ ਵੱਧ ਦੀ ਕੋਈ ਵੀ ਜਾਇਦਾਦ ਨਕਦ ਵਿੱਚ ਖਰੀਦਦੇ ਜਾਂ ਵੇਚਦੇ ਹੋ ਤਾਂ ਜਾਇਦਾਦ ਰਜਿਸਟਰਾਰ ਦੀ ਤਰਫੋਂ ਸੂਚਨਾ ਆਮਦਨ ਕਰ ਵਿਭਾਗ ਨੂੰ ਭੇਜੀ ਜਾਵੇਗੀ।
5.ਸ਼ੇਅਰਾਂ, ਮਿਉਚੁਅਲ ਫੰਡਾਂ, ਡਿਬੈਂਚਰਾਂ ਅਤੇ ਬਾਂਡਾਂ ਦੀ ਖਰੀਦਦਾਰੀ: ਜੇਕਰ ਤੁਸੀਂ ਸ਼ੇਅਰ, ਮਿਉਚੁਅਲ ਫੰਡ, ਡਿਬੈਂਚਰ ਅਤੇ ਬਾਂਡ ਵਿੱਚ ਵੱਡੀ ਮਾਤਰਾ ਵਿੱਚ ਨਕਦ ਲੈਣ-ਦੇਣ ਕਰਦੇ ਹੋ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਵਿੱਤੀ ਸਾਲ ਵਿੱਚ ਅਜਿਹੇ ਨਿਵੇਸ਼ ਫੰਡਾਂ ਵਿੱਚ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਦਾ ਨਕਦ ਲੈਣ-ਦੇਣ ਕੀਤਾ ਜਾ ਸਕਦਾ ਹੈ। ਇਸ ਲਈ ਜੇਕਰ ਤੁਹਾਡੀ ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਪੈਸਾ ਲਾਉਣ ਦੀ ਕੋਈ ਯੋਜਨਾ ਹੈ ਤਾਂ ਸਭ ਤੋਂ ਪਹਿਲਾਂ ਧਿਆਨ ਵਿੱਚ ਇਹ ਗੱਲ ਰੱਖੋ ਕਿ ਤੁਹਾਨੂੰ ਵੱਡੀ ਮਾਤਰਾ ਵਿੱਚ ਕੈਸ਼ ਦਾ ਇਸਤੇਮਾਲ ਨਹੀਂ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -: