India first full AC railway station: ਜਲਦੀ ਹੀ ਤੁਹਾਨੂੰ ਰੇਲਵੇ ਸਟੇਸ਼ਨ ‘ਤੇ ਏਅਰਪੋਰਟ ਵਰਗੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਭਾਰਤ ਦਾ ਪਹਿਲਾ ਸੈਂਟਰਲਾਈਜ਼ੇਸ਼ਨ ਏਅਰਕੰਡੀਸ਼ਨਡ ਰੇਲਵੇ ਟਰਮੀਨਲ ਬੈਂਗਲੁਰੂ ‘ਚ ਤਿਆਰ ਹੋ ਗਿਆ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਫੋਟੋਆਂ ਸਾਂਝੀਆਂ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੇਸ਼ ਦਾ ਪਹਿਲਾ ਕੇਂਦਰੀਕ੍ਰਿਤ ਏਅਰਕੰਡੀਸ਼ਨਡ ਰੇਲਵੇ ਸਟੇਸ਼ਨ ਦਾ ਨਾਮ ਸਰ ਐਮ. ਵਿਸ਼ਵੇਸ਼ਵਰਾਇਆ ਟਰਮੀਨਲ ਹੈ। ਇਹ ਬੰਗਲੁਰੂ ਵਿੱਚ ਬਣਾਇਆ ਗਿਆ ਹੈ ਅਤੇ ਇਹ ਲਗਭਗ ਤਿਆਰ ਹੈ। ਇਹ ਬਹੁਤ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।
ਦੇਸ਼ ਦਾ ਪਹਿਲਾ ਏਸੀ ਰੇਲਵੇ ਟਰਮੀਨਲ ਬੇਅਪਨਹੱਲੀ ਖੇਤਰ ਵਿੱਚ ਬਣਾਇਆ ਗਿਆ ਹੈ। ਇਸ ਸਟੇਸ਼ਨ ਦੇ ਸ਼ੁਰੂ ਹੋਣ ਤੋਂ ਬਾਅਦ ਕੇਐਸਆਰ ਬੰਗਲੁਰੂ ਅਤੇ ਯਸ਼ਵੰਤਪੁਰ ਸਟੇਸ਼ਨਾਂ ਦੀ ਭੀੜ ਘੱਟ ਹੋਵੇਗੀ। ਸਰ ਐਮ ਵਿਸ਼ਵੇਸ਼ਵਰਾਇਆ ਟਰਮੀਨਲ ਤਿਆਰ ਕਰਨ ਵਿਚ ਤਕਰੀਬਨ 314 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਦੀ ਸ਼ੁਰੂਆਤ ਫਰਵਰੀ 2021 ਤੱਕ ਕੀਤੀ ਜਾਣੀ ਸੀ ਪਰ ਕਾਰੋਨਾ ਹੋਣ ਕਾਰਨ ਕੰਮ ਦੇਰ ਨਾਲ ਪੂਰਾ ਹੋ ਗਿਆ ਸੀ ਪਰ ਹੁਣ ਇਹ ਏ.ਸੀ. ਸਟੇਸ਼ਨ ਪੂਰੀ ਤਰ੍ਹਾਂ ਤਿਆਰ ਹੈ। ਦੇਸ਼ ਦੇ ਪਹਿਲੇ ਏਸੀ ਰੇਲਵੇ ਸਟੇਸ਼ਨ ਦੀ ਸ਼ੁਰੂਆਤ ਦੇ ਨਾਲ, ਬੰਗਲੁਰੂ ਤੱਕ ਵਧੇਰੇ ਐਕਸਪ੍ਰੈਸ ਟ੍ਰੇਨਾਂ ਚਲਾਈਆਂ ਜਾ ਸਕਦੀਆਂ ਹਨ। ਇਸ ਦਾ ਫਾਇਦਾ ਇਹ ਹੈ ਕਿ ਕਰਨਾਟਕ ਦੇ ਜ਼ਿਆਦਾਤਰ ਜ਼ਿਲ੍ਹੇ ਰੇਲਵੇ ਲਾਈਨ ਰਾਹੀਂ ਰਾਜਧਾਨੀ ਬੰਗਲੁਰੂ ਨਾਲ ਜੁੜੇ ਹੋਣਗੇ।