ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਕੇਂਦਰੀ ਬਜਟ 2023 ਪੇਸ਼ ਕੀਤਾ ਹੈ। ਬਜਟ ਵਿੱਚ ਰੇਲਵੇ ਲਈ 2.40 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਬਜਟ ਪੇਸ਼ ਹੋਣ ਤੋਂ ਬਾਅਦ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਟਰੇਨ ਦੀ ਸਫਲਤਾ ਤੋਂ ਬਾਅਦ ਹੁਣ ਰੇਲਵੇ 2024-25 ਤੱਕ ਵੰਦੇ ਮੈਟਰੋ ਟਰੇਨ ਸ਼ੁਰੂ ਕਰਨ ਜਾ ਰਿਹਾ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਵੰਦੇ ਮੈਟਰੋ ਸ਼ਹਿਰਾਂ ਵਿੱਚ 50-60 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਸੰਕਲਪ ਲੈ ਕੇ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਵੰਦੇ ਮੈਟਰੋ ਦੇ ਉਤਪਾਦਨ ਅਤੇ ਡਿਜ਼ਾਈਨ ਦਾ ਕੰਮ ਕੀਤਾ ਜਾਵੇਗਾ। ਰੇਲ ਮੰਤਰੀ ਅਨੁਸਾਰ ਅਗਲੇ ਸਾਲ ਤੱਕ ਇਸ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਵੰਦੇ ਮੈਟਰੋ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 125 ਤੋਂ 130 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੇਗੀ। ਇਸ ਦਾ ਡਿਜ਼ਾਈਨ ਮੁੰਬਈ ਸਬ-ਅਰਬਨ ਦੀ ਤਰਜ਼ ‘ਤੇ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਵੰਦੇ ਮੈਟਰੋ ‘ਚ ਟਾਇਲਟ ਦੀ ਸਹੂਲਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਬਿਹਾਰ ‘ਚ ਰੇਲ ਹਾਦਸਾ ਟਲਿਆ, ਐਕਸਪ੍ਰੈਸ ਟਰੇਨ ਦੇ ਪੰਜ ਡੱਬੇ ਇੰਜਣ ਤੋਂ ਹੋਏ ਵੱਖ, ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ
ਜਾਣਕਾਰੀ ਅਨੁਸਾਰ ਵੰਦੇ ਮੈਟਰੋ ਟ੍ਰੇਨ 1950 ਅਤੇ 1960 ਦੇ ਦਹਾਕੇ ਵਿੱਚ ਡਿਜ਼ਾਈਨ ਕੀਤੀਆਂ ਗਈਆਂ ਕਈ ਟ੍ਰੇਨਾਂ ਦੀ ਥਾਂ ਲੈ ਸਕਦੀ ਹੈ। ਫਿਲਹਾਲ ਇਸ ਦੇ ਡਿਜ਼ਾਈਨ ਤੋਂ ਪਰਦਾ ਨਹੀਂ ਹਟਾਇਆ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ‘ਚ ਸੁਵਿਧਾਵਾਂ ਵੰਦੇ ਭਾਰਤ ਟ੍ਰੇਨਾਂ ਵਾਂਗ ਹੀ ਹੋਣਗੀਆਂ। ਇਸ ਦਾ ਇੰਜਣ ਪੂਰੀ ਤਰ੍ਹਾਂ ਹਾਈਡ੍ਰੋਜਨ ਆਧਾਰਿਤ ਹੋਵੇਗਾ। ਜਿਸ ਨਾਲ ਪ੍ਰਦੂਸ਼ਣ ਜ਼ੀਰੋ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਵੰਦੇ ਮੈਟਰੋ ਟ੍ਰੇਨ ਵਿਚ ਵੰਦੇ ਭਾਰਤ ਟਰੇਨ ਦੀ ਤਰ੍ਹਾਂ ਆਧੁਨਿਕ ਬ੍ਰੇਕ ਸਿਸਟਮ, ਲਾਲ ਸਿਗਨਲ ਬ੍ਰੇਕਿੰਗ ਤੋਂ ਬਚਣ ਲਈ ਕਵਚ ਸੇਫਟੀ ਸਿਸਟਮ, ਆਟੋਮੈਟਿਕ ਡੋਰ, ਫਾਇਰ ਸੈਂਸਰ, GPS, LED ਸਕਰੀਨ ਸ਼ਾਮਲ ਹੋਵੇਗੀ। ਇਸ ਦੀ ਮਦਦ ਰਾਹੀਂ ਯਾਤਰੀਆਂ ਨੂੰ ਅਗਲੇ ਸਟੇਸ਼ਨ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਵੇਗਾ। ਇਸ ਟਰੇਨ ਦਾ ਕਿਰਾਇਆ ਬਹੁਤ ਘੱਟ ਹੋਵੇਗਾ, ਜਿਸ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕ ਵੀ ਇਸ ਵਿਚ ਆਸਾਨੀ ਨਾਲ ਸਫਰ ਕਰ ਸਕਣਗੇ।