ਅਮਰੀਕਾ ਦੀ ਮਸ਼ਹੂਰ ਮਾਸ ਮੀਡੀਆ ਅਤੇ ਮਨੋਰੰਜਨ ਕੰਪਨੀ ਵਾਲਟ ਡਿਜ਼ਨੀ ਨੇ ਇੱਕ ਵਾਰ ਫਿਰ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਤਿਆਰੀ ਕਰ ਲਈ ਹੈ। ਛਾਂਟੀ ਦੇ ਇਸ ਦੌਰ ਵਿੱਚ ਲਗਭਗ 4000 ਕਰਮਚਾਰੀ ਆਪਣੀਆਂ ਨੌਕਰੀਆਂ ਗੁਆ ਦੇਣਗੇ। ਇਸ ‘ਤੋਂ ਪਹਿਲਾਂ ਸਾਲ ਦੇ ਸ਼ੁਰੂ ਵਿੱਚ ਡਿਜ਼ਨੀ ਨੇ 7000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।
ਕੰਪਨੀ ਨੇ ਦੱਸਿਆ ਹੈ ਕਿ ਦੂਜੇ ਦੌਰ ਦੀ ਛਾਂਟੀ 27 ਅਪ੍ਰੈਲ ਵੀਰਵਾਰ ਤੱਕ ਪੂਰੀ ਕਰ ਲਈ ਜਾਵੇਗੀ। ਡਿਜ਼ਨੀ ਐਂਟਰਟੇਨਮੈਂਟ, ਈਐਸਪੀਐਨ, ਡਿਜ਼ਨੀ ਪਾਰਕਸ, ਐਕਸਪੀਰੀਅੰਸ ਅਤੇ ਪ੍ਰੋਡਕਟਸ ਸਮੇਤ ਵੱਖ-ਵੱਖ ਡਿਵੀਜ਼ਨਾਂ ਦੇ ਕਰਮਚਾਰੀਆਂ ਨੂੰ ਇਸ ਦੌਰ ਵਿੱਚ ਕੱਢਿਆ ਜਾਵੇਗਾ। ਇਸ ਦੇ ਨਾਲ ਹੀ ਮੈਟਾਵਰਸ ਸਟ੍ਰੈਟਜੀ ਯੂਨਿਟ ਅਤੇ ਬੀਜਿੰਗ ਦਫਤਰ ਦੇ ਕਰਮਚਾਰੀ ਪਹਿਲੇ ਦੌਰ ਵਿੱਚ ਪ੍ਰਭਾਵਿਤ ਹੋਏ।
ਡਿਜ਼ਨੀ ਐਂਟਰਟੇਨਮੈਂਟ ਦੇ ਸਹਿ-ਚੇਅਰਮੈਨ ਐਲਨ ਬਰਗਮੈਨ ਅਤੇ ਡਾਨਾ ਵਾਲਡੇਨ ਨੇ ਇੱਕ ਇੰਟਰਨਲ ਮੇਮੋ ਵਿੱਚ ਕਿਹਾ ਕਿ ‘ਸੀਨੀਅਰ ਲੀਡਰਸ਼ਿਪ ਕੰਪਨੀ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ’। ਸਾਡੀ ਕੋਸ਼ਿਸ਼ ਹੈ ਕਿ ਕੰਪਨੀ ਤੇਜ਼ੀ ਨਾਲ ਅੱਗੇ ਵਧਣ ਦੀ ਬਜਾਏ ਸਹੀ ਰਸਤੇ ‘ਤੇ ਚੱਲੇ। ਇਹ ਸਮਾਂ ਉਤਰਾਅ-ਚੜ੍ਹਾਅ ਨਾਲ ਭਰਿਆ ਹੋਇਆ ਹੈ। ਇਹਨਾਂ ਔਖੇ ਸਮਿਆਂ ਵਿੱਚ, ਸਾਨੂੰ ਉਹ ਕਰਨਾ ਚਾਹੀਦਾ ਹੈ ਜੋ ਅਸੀਂ ਦੁਨੀਆ ਭਰ ਦੇ ਡਿਜ਼ਨੀ ਦਰਸ਼ਕਾਂ ਨੂੰ ਸਭ ਤੋਂ ਵਧੀਆ ਮਨੋਰੰਜਨ ਸਮੱਗਰੀ ਪ੍ਰਦਾਨ ਕਰਨ ਲਈ ਕਰ ਸਕਦੇ ਹਾਂ।
ਇਹ ਵੀ ਪੜ੍ਹੋ : ਸੂਡਾਨ ‘ਚ ਲੜਾਈ ਵਿਚਾਲੇ 72 ਘੰਟੇ ਦੀ ਜੰਗਬੰਦੀ, UNSC ‘ਚ ਅੱਜ ਹੋਵੇਗੀ ਬੈਠਕ
ਦੱਸਿਆ ਜਾ ਰਿਹਾ ਹੈ ਕਿ ਇਸ ਛਾਂਟੀ ਦੇ ਨਾਲ ਡਿਜ਼ਨੀ ਵੱਖ-ਵੱਖ ਯੂਨਿਟਾਂ ਵਿੱਚ ਕੰਮ ਕਰਨ ਲਈ ਕਰਮਚਾਰੀਆਂ ਦੀ ਟੀਮ ਦਾ ਪੁਨਰਗਠਨ ਵੀ ਕਰੇਗੀ, ਜੋ ਅਗਲੇ ਕੁਝ ਮਹੀਨਿਆਂ ਤੱਕ ਜਾਰੀ ਰਹੇਗੀ। 1 ਅਕਤੂਬਰ ਤੱਕ, ਡਿਜ਼ਨੀ ਦੇ ਕੁੱਲ ਗਲੋਬਲ ਕਰਮਚਾਰੀਆਂ ਵਿੱਚ 2.20 ਲੱਖ ਕਰਮਚਾਰੀ ਸਨ, ਜਿਨ੍ਹਾਂ ਵਿੱਚੋਂ ਲਗਭਗ 1.66 ਲੱਖ ਯੂਐਸ ਵਿੱਚ ਸਨ।
ਵੀਡੀਓ ਲਈ ਕਲਿੱਕ ਕਰੋ -: